ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਅੱਗੇ ਆਈ ਰਵੀਨਾ ਟੰਡਨ, ਕਰੇਗੀ ਇਹ ਨੇਕ ਕੰਮ
5/29/2020 9:07:31 AM

ਮੁੰਬਈ(ਬਿਊਰੋ)- ਅਭਿਨੇਤਰੀ ਰਵੀਨਾ ਟੰਡਨ ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਨੋ ਹੰਗਰ (Know Hunger) ਮੂਹਿੰਮ ਦਾ ਹਿੱਸਾ ਬਣ ਗਈ ਹੈ। 28 ਮਈ ਨੂੰ ਵਰਲਡ ਹੰਗਰ ਡੇਅ ਦੇ ਮੌਕੇ ’ਤੇ ਰਵੀਨਾ ਨੇ ਇਹ ਘੋਸ਼ਣਾ ਕੀਤੀ। ਇਸ ਪਹਿਲ ਦੀ ਮਦਦ ਨਾਲ ਉਹ ਦੇਸ਼ ਦੇ ਲੱਖਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭੋਜਨ ਦੀ ਕਮੀ ਨੂੰ ਪੂਰਾ ਕਰੇਗੀ।
ਕੋਵਿਡ-19 ਮਹਾਮਾਰੀ ਕਾਰਨ ਬਹੁਤ ਸਾਰੇ ਕੁਪੋਸ਼ਣ ਰਹਿਤ ਬੱਚੇ ਭੁੱਖ ਅਤੇ ਮਾੜੇ ਪੋਸ਼ਣ ਨਾਲ ਜੂਝ ਰਹੇ ਹਨ। ਅਜਿਹੇ ਸਮੇਂ ਵਿਚ ਰਵੀਨਾ ਟੰਡਨ ਇਕ ਮਨੋਰੰਜਨ ਚੈਨਲ ਦੇ ਖਾਸ ਡਿਜੀਟਲ ਸ਼ੋਅ ਰਾਹੀਂ ਆਪਣਾ ਸਮਰਥਨ ਦਿਖਾ ਰਹੀ ਹੈ। ਇਸ ਸ਼ੋਅ ਦਾ ਟੀਚਾ ਦੇਸ਼ ਦੇ ਨਾਗਰਿਕਾਂ ਨੂੰ ਇਸ ਦਿਸ਼ਾ ਵਿਚ ਕਦਮ ਵਧਾਉਣ ਲਈ ਪ੍ਰੇਰਿਤ ਕਰਨਾ ਹੈ।
ਆਪਣੀ ਇਸ ਪਹਿਲ ਦੇ ਬਾਰੇ ਵਿਚ ਰਵੀਨਾ ਨੇ ਕਿਹਾ,‘‘ਇਸ ਸੱਚ ਨੂੰ ਸਵੀਕਾਰ ਕਰਨ ਵਿਚ ਮੇਰੇ ਦਿਲ ਨੂੰ ਠੇਸ ਪੁੱਜਦੀ ਹੈ ਕਿ ਸਾਡੇ ਦੇਸ਼ ਵਿਚ ਲੱਖਾਂ ਬੱਚੇ ਅਜਿਹੇ ਹਨ, ਜੋ ਮੁੱਢਲੀਆਂ ਸਹੂਲਤਾਂ ਤੋਂ ਵੰਚਿਤ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਨਹੀਂ ਹੈ, ਰਹਿਣ ਲਈ ਘਰ ਨਹੀਂ ਹੈ।’’
ਰਵੀਨਾ ਅੱਗੇ ਕਹਿੰਦੀ ਹੈ,‘‘ਮੈਨੂੰ ਲੱਗਦਾ ਹੈ ਕਿ ਇਹ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਉਹ ਜਿਨਾਂ ਹੋ ਸਕੇ ਓਨਾ ਇਨ੍ਹਾਂ ਬੱਚਿਆਂ ਲਈ ਕਰਨ। ਮੈਂ ਹਮੇਸ਼ਾ ਤੋਂ ਮੰਨਿਆ ਹੈ ਕਿ ਜੋ ਵੀ ਜ਼ਰੂਰਤ ਵਿਚ ਹਾਂ ਉਨ੍ਹਾਂ ਤੱਕ ਮਦਦ ਪਹੁੰਚਾਉਣਈ ਚਾਹੀਦੀ ਹੈ। ਭਾਰਤ ਦੇ ਨਾਗਰਿਕ ਦੇ ਤੌਰ ’ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰਤਮੰਤਾਂ ਦੀ ਮਦਦ ਕਰਨਾ ਸਾਡਾ ਕਰਤੱਵ ਹੈ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ