ਆਪਣੇ ਹੀ ਮੁਲਕ ਦੇ ਲੋਕਾਂ ਨੂੰ ਆਹ ਕੀ ਕਹਿ ਗਏ ਗੁਰਪ੍ਰੀਤ ਘੁੱਗੀ, ਵੀਡੀਓ ਵਾਇਰਲ

5/22/2020 1:40:06 PM

ਜਲੰਧਰ (ਬਿਊਰੋ) — ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗੁਰਪ੍ਰੀਤ ਘੁੱਗੀ ਆਪਣੇ ਦੇਸ਼ ਦੇ ਲੋਕਾਂ ਦੀ ਆਦਤ ਤੋਂ ਜਾਣੂ ਕਰਵਾ ਰਹੇ ਹਨ। ਉਹ ਵੀਡੀਓ 'ਚ ਕਹਿ ਰਹੇ ਹਨ ਕਿ, ''ਹੁਣ ਲਾਕਡਾਊਨ ਖੁੱਲ੍ਹ ਗਿਆ ਹੈ ਮੇਰੇ ਮੁਲਕ ਦੇ ਲੋਕੋ ਹੁਣ ਬਾਹਰ ਨਿਕਲੋ ਅਤੇ ਹੁਣ ਚਿੜੀਆਂ ਨੇ ਬਹੁਤ ਚਹਿ ਚਿਹਾ ਲਿਆ ਅਤੇ ਮੋਰ ਵੀ ਕੂਕ ਕੇ ਹਟ ਗਏ ਹਨ। ਹੁਣ ਮੁੜ ਤੋਂ ਤੁਸੀਂ ਬਾਹਰ ਨਿਕਲੋ ਅਤੇ ਗੰਦ ਪਾਉਣਾ ਸ਼ੁਰੂ ਕਰੋ। ਇਸ ਦੇ ਨਾਲ ਹੀ ਬਾਹਰੋਂ ਗੰਦੇ ਤਰੀਕੇ ਨਾਲ ਬਣਾਇਆ ਗਿਆ ਖਾਣਾ ਖਾਓ। ਇਕ ਤਰ੍ਹਾਂ ਇਸ ਵੀਡੀਓ 'ਚ ਉਹ ਆਪਣੇ ਮੁਲਕ ਦੇ ਲੋਕਾਂ ਦੀਆਂ ਆਦਤਾਂ ਬਾਰੇ ਦੱਸ ਰਹੇ ਹਨ ਕਿ ਇਨਸਾਨ ਨਾਲ ਜੋ ਮਰਜ਼ੀ ਹੋ ਜਾਵੇ ਪਰ ਉਹ ਆਪਣੀਆਂ ਆਦਤਾਂ ਤੋਂ ਕਦੇ ਵੀ ਬਾਜ਼ ਨਹੀਂ ਆਉਂਦਾ। ਇਸ ਵੀਡੀਓ 'ਤੇ ਗੁਰਪ੍ਰੀਤ ਘੁੱਗੀ ਦੇ ਸਾਥੀ ਕਲਾਕਾਰਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ।

 
 
 
 
 
 
 
 
 
 
 
 
 
 

🤪🤪

A post shared by Gurpreet Ghuggi (@ghuggigurpreet) on May 21, 2020 at 6:23am PDT

ਅਦਾਕਾਰ ਨਵ ਬਾਜਵਾ ਨੇ ਵੀ ਗੁਰਪ੍ਰੀਤ ਘੁੱਗੀ ਦੀ ਤਾਰੀਫ ਕਰਦਿਆਂ ਕਿਹਾ ਕਿ, ''ਵਾਹ ਭਾਜੀ ਕਯਾ ਬਾਤ ਹੈ, ਬਿਲਕੁਲ ਸੱਚ। ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਵੀ ਗੁਰਪ੍ਰੀਤ ਘੁੱਗੀ ਦੇ ਇਸ ਵੀਡੀਓ 'ਤੇ ਕੁਮੈਂਟ ਕੀਤਾ ਹੈ। ਇਸ ਦੇ ਨਾਲ ਹੀ ਪੀਟਰ ਵਿਰਦੀ ਨੇ ਵੀ ਇਸ ਵੀਡੀਓ ਦੀ ਸ਼ਲਾਘਾ ਕੀਤੀ ਹੈ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News