‘ਹੱਸਦਿਆਂ ਦੇ ਘਰ ਵੱਸਦੇ’ ਨਾਲ ਘੁੱਗੀ ਅਤੇ ਖੁਸ਼ਬੂ ਖੋਲ੍ਹਣਗੇ ਹਾਸਿਆਂ ਦੀ ਪਿਟਾਰੀ

2/9/2020 12:12:26 PM

ਜਲੰਧਰ (ਬਿਊਰੋ)- ਪੰਜਾਬੀ ਦਰਸ਼ਕਾਂ ਨੂੰ ਜਿਸ ਸ਼ੋਅ ਦੀ ਬੇਸਬਰੀ ਨਾਲ ਉਡੀਕ ਸੀ, ਉਹ ਆਖਿਰਕਾਰ ਪੂਰੀ ਹੋ ਗਈ ਹੈ। ਜੀ ਹਾਂ, ਗੁਰਪ੍ਰੀਤ ਘੁੱਗੀ ਅਤੇ ਖੁਸ਼ਬੂ ਗਰੇਵਾਲ ਦਾ ਨਵਾਂ ਸ਼ੋਅ ‘ਹੱਸਦਿਆਂ ਦੇ ਘਰ ਵੱਸਦੇ’ ਕੱਲ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋ ਗਿਆ ਹੈ। ਇਹ ਸ਼ੋਅ ਹਫਤੇ ’ਚ 2 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਜ਼ੀ ਪੰਜਾਬੀ ਚੈਨਲ ’ਤੇ ਪ੍ਰਸਾਰਿਤ ਹੋਵੇਗਾ। ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਘੁੱਗੀ ਤੇ ਖੁਸ਼ਬੂ ਸਾਨੂੰ ਪਤੀ-ਪਤਨੀ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ, ਜਿਨ੍ਹਾਂ ਨਾਲ ਪੰਜਾਬ ਦੇ ਹੋਰ ਕਾਮੇਡੀਅਨ ਵੀ ਨਜ਼ਰ ਆਉਣਗੇ।
ਸ਼ੋਅ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਨਾਲ-ਨਾਲ ਬਾਲੀਵੁੱਡ 'ਚ ਧੁੰਮਾਂ ਪਾਉਣ ਵਾਲੇ ਪੰਜਾਬੀ ਕਲਾਕਾਰ ਸ਼ਿਰਕਤ ਕਰਨਗੇ। ‘ਹੱਸਦਿਆਂ ਦੇ ਘਰ ਵੱਸਦੇ’ ਸ਼ੋਅ ਦਾ ਇਕ ਪ੍ਰੋਮੋ ਵੀ ਸਾਹਮਣੇ ਆਇਆ ਹੈ, ਜਿਸ ਵਿਚ ਗੁਰਪ੍ਰੀਤ ਘੁੱਗੀ ਤੇ ਖੁਸ਼ਬੂ ਗਰੇਵਾਲ ਨਾਲ ਸੈਲੇਬ੍ਰਿਟੀ ਗੈਸਟ ਵਜੋਂ ਕਾਮੇਡੀਅਨ ਕਪਿਲ ਸ਼ਰਮਾ ਦਿਖਾਈ ਦੇ ਰਹੇ ਹਨ। ਇਸ ਪ੍ਰੋਮੋ ਤੋਂ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਇਸ ਸ਼ੋਅ ਦੀ ਓਪਨਿੰਗ ਧਮਾਕੇਦਾਰ ਹੋਣ ਵਾਲੀ ਹੈ।
ਇਸ ਸਬੰਧੀ ਜਦੋਂ ਗੁਰਪ੍ਰੀਤ ਘੁੱਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ, ‘‘ਪੰਜਾਬੀ ਦਰਸ਼ਕਾਂ ਨੇ ਲੰਮੇ ਸਮੇਂ ਤੋਂ ਕੋਈ ਸ਼ੋਅ ਇਕੱਠਿਆਂ ਬੈਠ ਕੇ ਪਰਿਵਾਰ ਨਾਲ ਨਹੀਂ ਦੇਖਿਆ। ਇਸ ਸ਼ੋਅ ਨਾਲ ਸਾਡੀ ਕੋਸ਼ਿਸ਼ ਪਰਿਵਾਰਾਂ ਨੂੰ ਇਕੱਠਿਆਂ ਬਿਠਾ ਕੇ ਉਨ੍ਹਾਂ ਦਾ ਮਨੋਰੰਜਨ ਕਰਨ ਦੀ ਹੈ। ਸਾਡੇ ਸ਼ੋਅ ’ਚ ਸਾਫ-ਸੁਥਰੀ ਕਾਮੇਡੀ ਦੇਖਣ ਨੂੰ ਮਿਲੇਗੀ, ਨਾਲ ਹੀ ਅਸੀਂ ਕਲਾਕਾਰਾਂ ਕੋਲੋਂ ਅਜਿਹੇ ਸਵਾਲ ਪੁੱਛਾਂਗੇ, ਜੋ ਸ਼ਾਇਦ ਦਰਸ਼ਕਾਂ ਦੀਆਂ ਉਮੀਦਾਂ ਤੋਂ ਵੀ ਪਰ੍ਹੇ ਹਨ।’’
ਇਸ ਸਬੰਧੀ ਖੁਸ਼ਬੂ ਗਰੇਵਾਲ ਨੇ ਕਿਹਾ ਕਿ ਅੱਜਕਲ ਦੇ ਜ਼ਮਾਨੇ ’ਚ ਜਿਥੇ ਕੰਪੀਟੀਸ਼ਨ ਇੰਨਾ ਵੱਧ ਗਿਆ ਹੈ, ਉਥੇ ਹਾਸੇ ਜਿੰਨੇ ਵੀ ਹੋਣ, ਘੱਟ ਹੀ ਲੱਗਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਹਾਸਿਆਂ ਨੂੰ ਲੈ ਕੇ ਆਈਏ। ਸਾਡਾ ਸ਼ੋਅ ਦੇਖ ਕੇ ਤੁਹਾਨੂੰ ਲੱਗੇਗਾ ਕਿ ਪੰਜਾਬੀ ਸ਼ੋਅ ਨਵੇਂ ਮੁਕਾਮ ’ਤੇ ਪਹੁੰਚ ਗਏ ਹਨ। ਇਹ ਵੀ ਵੱਡੀ ਗੱਲ ਹੈ ਕਿ ਅੰਡੇਮੋਲ ਵਰਗੀ ਵੱਡੀ ਕੰਪਨੀ ਕੋਈ ਪੰਜਾਬੀ ਸ਼ੋਅ ਪ੍ਰੋਡਿਊਸ ਕਰ ਰਹੀ ਹੈ ਤੇ ਜ਼ੀ ਪੰਜਾਬੀ ਇਸ ਨੂੰ ਲੈ ਕੇ ਆ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News