22 ਨਵੰਬਰ ਨੂੰ ਰਿਲੀਜ਼ ਹੋਵੇਗਾ ਗੁਰਵਿੰਦਰ ਬਰਾੜ ਦਾ ਗੀਤ ‘ਹੌਸਲਾ’
11/19/2019 3:24:43 PM
ਜਲੰਧਰ(ਬਿਊਰੋ)- ਪੰਜਾਬੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਆਪਣੇ ਨਵੇਂ ਗੀਤ ‘ਹੌਸਲਾ’ ਦਾ ਪੋਸਟਰ ਸ਼ੇਅਰ ਕੀਤਾ ਹੈ। ਉਨ੍ਹਾਂ ਦਾ ਇਹ ਗੀਤ 22 ਨਵੰਬਰ ਨੂੰ ਦਰਸ਼ਕਾਂ ਦੇ ਸਾਹਮਣੇ ਰੂ-ਬ-ਰੂ ਹੋ ਜਾਵੇਗਾ। ਜੇ ਗੱਲ ਕਰੀਏ ਗੁਰਵਿੰਦਰ ਬਰਾੜ ਦੇ ਕੰਮ ਦੀ ਤਾਂ ਉਹ ਹਾਲ ਹੀ ‘ਚ ਉਹ ਗੁਰਲੇਜ਼ ਅਖ਼ਤਰ ਦੇ ਨਾਲ ਡਿਊਟ ਸੌਂਗ ਲੈ ਕੇ ਆਏ ਸਨ।
ਉਹ ‘ਮਾੜਾ ਸਰਕਲ’ ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਗੁਰਵਿੰਦਰ ਬਰਾੜ ਇਸ ਤੋਂ ਪਹਿਲਾਂ ਵੀ ਰੋਮਾਂਟਿਕ ਤੇ ਸੈਡ ਗੀਤ ਜਿਵੇਂ ‘ਗਰੀਬੀ’, ‘ਮਾਪੇ’, ‘ਸੁੱਚਾ’, ‘ਟਰਾਲੀ’, ‘ਯਾਦਾਂ’, ‘ਛੱਲਾ’, ‘ਜੀਅ ਨਹੀਂ ਲੱਗਦਾ’ ਤੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
14 hours ago
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
14 hours ago
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
