ਹੈਪੀ ਬੋਪਾਰਾਏ ਦੇ ਨਵੇਂ ਗੀਤ 'ਰਿਲੇਸ਼ਨਸ਼ਿਪ' ਦਾ ਪੋਸਟਰ ਰਿਲੀਜ਼

11/19/2019 3:28:32 PM

ਜਲੰਧਰ (ਬਿਊਰੋ) — 'ਜੱਟ ਕੌਮ', 'ਰੁਸੀ ਤੇਰੀ ਨਾਲ', 'ਮੰਗਲ ਗ੍ਰਹਿ', 'ਟੈਂਕ' ਅਤੇ 'ਚਾਚੇ ਤਾਏ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਖਾਸ ਛਾਪ ਛੱਡਣ ਵਾਲੇ ਪੰਜਾਬੀ ਗਾਇਕ ਹੈਪੀ ਬੋਪਾਰਾਏ ਜਲਦ ਹੀ ਆਪਣੇ ਨਵੇਂ ਗੀਤ 'ਰਿਲੇਸ਼ਨਸ਼ਿਪ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਹੈਪੀ ਬੋਪਾਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਇਸ ਆਉਣ ਵਾਲੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਜਿਥੇ ਹੈਪੀ ਬੋਪਾਰਾਏ ਇਸ ਗੀਤ ਨੂੰ ਆਪਣੀ ਮਿੱਠੜੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਨਗੇ, ਉਥੇ ਹੀ ਇਸ ਗੀਤ ਦਾ ਦਮਦਾਰ ਮਿਊਜ਼ਿਕ ਸਿਲਵਰ ਕੋਇਨ ਵਲੋਂ ਤਿਆਰ ਕੀਤਾ ਜਾ ਰਿਹਾ ਹੈ। 'ਰਿਲੇਸ਼ਨਸ਼ਿਪ' ਗੀਤ ਦੇ ਬੋਲ ਦਲਜੀਤ ਚਿੱਟੀ ਵਲੋਂ ਲਿਖੇ ਗਏ ਹਨ। ਇਸ ਗੀਤ ਨੂੰ ਪੁਨੀਤ ਐੱਸ ਬੇਦੀ ਤੇ ਮੋਹਿਤ ਮਿੱਢਾ ਡਾਇਰੈਕਟ ਕਰ ਰਹੇ ਹਨ। ਹੈਪੀ ਬੋਪਾਰਾਏ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਗੀਤ ਕਦੋ ਰਿਲੀਜ਼ ਹੋ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਦੱਸਣਯੋਗ ਹੈ ਕਿ ਹੈਪੀ ਬੋਪਾਰਾਏ ਦਾ ਇਹ ਗੀਤ ਇਕ ਰੋਮਾਂਟਿਕ ਜੌਨਰ ਦਾ ਲੱਗ ਰਿਹਾ ਹੈ, ਜਿਵੇਂ ਕਿ ਗੀਤ ਦੇ ਨਾਂ ਤੋਂ ਹੀ ਸਾਫ ਹੋ ਰਿਹਾ ਹੈ। ਇਸ ਤੋਂ ਪਹਿਲਾਂ ਹੈਪੀ ਬੋਪਾਰਾਏ ਦਾ ਗੀਤ 'ਚਾਚੇ ਤਾਏ' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਗੀਤ 'ਚ ਹੈਪੀ ਬੋਪਾਰਾਏ ਨੇ ਪਰਿਵਾਰਿਕ ਸਾਂਝ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਿਖਾਇਆ ਸੀ। ਉਮੀਦ ਹੈ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਆਉਣ ਵਾਲੇ ਗੀਤ 'ਰਿਲੇਸ਼ਨਸ਼ਿਪ' ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News