ਨੌਜਵਾਨ ਗਾਇਕ ਹਰਨੂਰ ਦਾ ਗੀਤ ''ਨੋ ਕੰਪੀਟਿਸ਼ਨ'' ਰਿਲੀਜ਼

6/7/2019 8:42:36 PM

ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਿਤ ਨਵੇਂ ਗਾਇਕ ਆਪਣੀ ਕਿਸਮਤ ਅਜ਼ਮਾਉਦੇ ਹਨ। ਅਜਿਹੇ 'ਚ ਹੀ ਆਪਣੀ ਸੁਰੀਲੀ ਆਵਾਜ਼ ਨਾਲ ਕਿਸਮਤ ਅਜਮਾ ਰਿਹਾ ਹੈ ਨਵਾਂ ਗਾਇਕ ਹਰਨੂਰ।ਕਲਕੀਵੈਸਟ ਵਰਲਡਵਾਈਡ ਕੰਪਨੀ ਦੇ ਲੇਬਲ ਹੇਠ ਗਾਇਕ ਹਰਨੂਰ ਦਾ ਨਵਾਂ ਗੀਤ 'ਨੋ ਕੰਪੀਟਿਸ਼ਨ' ਰਿਲੀਜ਼ ਕੀਤਾ ਗਿਆ ਹੈ। ਅਰਬਨ ਟੱਚ ਵਾਲੇ ਇਸ ਬੀਟ ਗੀਤ ਨੂੰ ਗੀਤਕਾਰ ਮੀਤ ਨੇ ਲਿਖਿਆ ਹੈ।

ਇਸ ਗੀਤ ਦਾ ਮਿਊਜ਼ਿਕ 'ਦਿ ਕਿਡ' ਨੇ ਤਿਆਰ ਕੀਤਾ ਹੈ।ਜਦ ਕਿ ਇਸ ਗੀਤ ਦੀ ਵੀਡੀਓ ਜਗਜੀਤ ਢਿਲੋਂ ਨੇ ਬਣਾਈ ਹੈ।ਦੱਸਣਯੋਗ ਹੈ ਕਿ ਇਸ ਗੀਤ ਨੂੰ ਯੂਟਿਊਬ 'ਤੇ ਵਧੀਆ ਹੁੰਗਾਰਾ ਮਿਲ ਰਿਹਾ ਹੈ।ਦਰਸ਼ਕ ਕੂਮੈਂਟਸ ਰਾਹੀਂ ਇਸ ਗੀਤ ਦੀ ਬਹੁਤ ਤਾਰੀਫ ਕਰ ਰਹੇ ਹਨ।ਉਮੀਦ ਕਰਦੇ ਹਾਂ ਕਿ ਇਹ ਗੀਤ ਵੀ ਹਿੱਟ ਗੀਤਾਂ ਦੀ ਲਿਸਟ 'ਚ ਸ਼ੁਮਾਰ ਹੋਵੇ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News