ਸੰਨੀ ਦਿਓਲ ਨੇ ਬੇਟੇ ਕਰਨ ਦਿਓਲ ਨੂੰ ਖਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ

11/27/2019 12:01:16 PM

ਮੁੰਬਈ(ਬਿਊਰੋ)- ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਿਹਾ ਹੈ। ਕਰਨ ਦਾ ਜਨਮਦਿਨ 27 ਨਵੰਬਰ 1990 ਨੂੰ ਹੋਇਆ ਸੀ। ਕਰਨ ਦੇ ਜਨਮਦਿਨ ਤੇ ਸੰਨੀ ਦਿਓਲ ਨੇ ਉਸ ਨੂੰ ਬਹੁਤ ਹੀ ਖਾਸ ਅੰਦਾਜ਼ ਵਿਚ ਜਨਮਦਿਨ ਦੀ ਵਧਾਈ ਦਿੱਤੀ ਹੈ । ਸੰਨੀ ਨੇ ਆਪਣੇ ਬੇਟੇ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਸੰਨੀ ਵੱਲੋਂ ਸ਼ੇਅਰ ਕੀਤੀ ਤਸਵੀਰ ਕਰਨ ਦੇ ਬਚਪਨ ਦੀ ਹੈ।

 
 
 
 
 
 
 
 
 
 
 
 
 
 

Happy Birthday My Son #love #strength #blessings

A post shared by Sunny Deol (@iamsunnydeol) on Nov 26, 2019 at 6:12pm PST


ਇਸ ਤਸਵੀਰ ਵਿਚ ਕਰਨ ਸੰਨੀ ਦੀ ਛਾਤੀ ਨਾਲ ਲੱਗ ਕੇ ਮੁਸਕਰਾ ਰਿਹਾ ਹੈ। ਇਸ ਤਸਵੀਰ ਨਾਲ ਸੰਨੀ ਨੇ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ । ਸੰਨੀ ਵੱਲੋਂ ਸ਼ੇਅਰ ਕੀਤੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਕਰਨ ਦੇ ਦਾਦੇ ਧਰਮਿੰਦਰ ਨੇ ਵੀ ਕਰਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਕਰਨ ਦਿਓਲ ਨੇ ਹਾਲ ਹੀ ਵਿਚ ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਬਾਲੀਵੁੱਡ ਵਿਚ ਕਦਮ ਰੱਖਿਆ ਹੈ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News