ਅਮਿਤਾਭ-ਆਲੀਆ ਸਮੇਤ ਇਨ੍ਹਾਂ ਸਿਤਾਰਿਆਂ ਨੇ ਫੈਨਜ਼ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

10/27/2019 11:54:59 AM

ਮੁੰਬਈ(ਬਿਊਰੋ)- ਦੇਸ਼-ਭਰ ਵਿਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਵਿਚ ਲਕਸ਼ਮੀ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਵਿਚਕਾਰ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਸੋਸ਼ਲ ਮੀਡੀਆ ਰਾਹੀਂ ਇਕ-ਦੂੱਜੇ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦੇ ਰਹੇ ਹਨ। ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ। ਅਜਿਹੇ ਵਿਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਨਾ ਸਿਰਫ ਫੈਨਜ਼ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ, ਸਗੋਂ ਇਸ ਦਿਨ ਉਹ ਖਾਸ ਦੋਸਤਾਂ ਲਈ ਪਾਰਟੀ ਵੀ ਆਯੋਜਿਤ ਕਰਨ ਵਾਲੇ ਹਨ।


ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਦੀਵਾਲੀ ਦੀ ਬੇਹੱਦ ਖਾਸ ਅੰਦਾਜ਼ ਵਿਚ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿਟਰ ’ਤੇ ਪਤਨੀ ਜਯਾ ਬੱਚਨ ਅਤੇ ਧੀ ਸ਼ਵੇਤਾ ਦੀ ਥਰੋਬੈਕ ਤਸਵੀਰ ਸਾਂਝੀ ਕਰਦੇ ਹੋਏ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਾਵਾਂ ਦਿੱਤੀਆਂ। ਅਮਿਤਾਭ ਬੱਚਨ ਨੇ ਆਪਣੀ ਟਵੀਟ ਵਿਚ ਲਿਖਿਆ,’’ਦਿਵਾਲੀ ਦੀ ਬਹੁਤ-ਬਹੁਤ ਸ਼ੁੱਭਕਾਮਨਾਵਾਂ, ਸੁੱਖ ਸ਼ਾਂਤੀ ਸਮਰਿੱਧੀ, ਹਮੇਸ਼ਾ।’’ ਸੋਸ਼ਲ ਮੀਡੀਆ ਯੂਜ਼ਰਸ ਅਮਿਤਾਭ ਬੱਚਨ ਦੇ ਇਸ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
PunjabKesari
ਧਿਆਨਯੋਗ ਹੈ ਕਿ ਇਸ ਦੀਵਾਲੀ ਅਮਿਤਾਭ ਬੱਚਨ ਨੇ ਆਪਣੇ ਘਰ ਖਾਸ ਪਾਰਟੀ ਦਾ ਪ੍ਰਬੰਧ ਕੀਤਾ ਹੈ। ਬਾਲੀਵੁੱਡ ਦੇ ਜ਼ਿਆਦਾਤਰ ਸਿਤਾਰਿਆਂ ਨਾਲ ਮਿਲ ਕੇ ਅਮਿਤਾਭ ਬੱਚਨ ਪਾਰਟੀ ਕਰਨ ਵਾਲੇ ਹਨ। ਖਬਰ ਮੁਤਾਬਕ ਅਮਿਤਾਭ ਬੱਚਨ ਨੇ ਪਿਛਲੇ ਹਫਤੇ ਆਪਣੀ ਇਸ ਦੀਵਾਲੀ ਪਾਰਟੀ ਲਈ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਸੱਦਾ ਭੇਜਿਆ। ਇਨ੍ਹਾਂ ਵਿਚ ਸ਼ਾਹਰੁਖ-ਗੌਰੀ ਖਾਨ, ਅਜੇ ਦੇਵਗਨ, ਕਾਜੋਲ, ਅਕਸ਼ੈ ਕੁਮਾਰ, ਟਵਿੰਕਲ ਖੰਨਾ, ਕਰਨ ਜੌਹਰ, ਆਨੰਦ ਪੰਡਤ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਕਬੀਰ ਖਾਨ, ਸੰਜੈ ਦੱਤ, ਰਣਬੀਰ ਕਪੂਰ, ਆਲੀਆ ਭੱਟ, ਅਯਾਨ ਮੁਖਰਜ਼ੀ ਵਰਗੇ ਕਈ ਵੱਡੇ ਸਿਤਾਰਿਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ।

 
 
 
 
 
 
 
 
 
 
 
 
 
 

Wish u n ur family a very happy n safe Diwali ❤️🙏 #diwali #festival #friends #light #celebrations #love 🙏😊❤️🙏

A post shared by Kapil Sharma (@kapilsharma) on Oct 26, 2019 at 9:05am PDT


ਛੋਟੇ ਪਰਦੇ ਦੇ ਕਾਮੇਡੀ ਸ਼ੋਅ ’ਦਿ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਅਤੇ ਐਕਟਰ ਕਪਿਲ ਸ਼ਰਮਾ ਨੇ ਵੀ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਤਨੀ ਨਾਲ ਇਕ ਫਿਲਟਰ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਉਹ ਦੋਵੇਂ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਕਪਿਲ ਦੇ ਇਸ ਵੀਡੀਓ ’ਤੇ ਉਨ੍ਹਾਂ ਨੂੰ ਵੀ ਇਸ ਖਾਸ ਤਿਉਹਾਰ ’ਤੇ ਵਧਾਈਆਂ ਦੇ ਰਹੇ ਹਨ।

 

 
 
 
 
 
 
 
 
 
 
 
 
 
 

Let's make Diwali special for our pooches 🐶💫 Include them in the festivities. Celebrate light, togetherness, and happiness in a pooch-friendly way. Wishing all of you a happy and pooch-friendly Diwali! @tocoexist #PoochOverPataka

A post shared by Alia 🌸 (@aliaabhatt) on Oct 26, 2019 at 3:04am PDT

ਅਦਾਕਾਰਾ ਆਲੀਆ ਭੱਟ ਨੇ ਵੀ ਇੰਸਟਾਗ੍ਰਾਮ ’ਤੇ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕੁੱਤੇ ਨਾਲ ਜੁੜਿਆ ਇਕ ਖਾਸ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਨ੍ਹਾਂ ਸਾਰੇ ਸਿਤਾਰੀਆਂ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਸਿਤਾਰੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਵਧਾਈਆਂ ਦਿੱਤੀਆਂ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News