ਫਿਲਮੀ ਸਿਤਾਰਿਆਂ ਨੇ ਫੈਨਜ਼ ਨੂੰ ਦਿੱਤੀਆਂ #Coronavirus ਮੁਕਤ ਹੋਲੀ ਦੀਆਂ ਸ਼ੁਭਕਾਮਨਾਵਾਂ

3/10/2020 3:16:52 PM

ਨਵੀਂ ਦਿੱਲੀ : ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸੈਲੀਬ੍ਰਿਟੀਜ਼ ਵਲੋਂ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਐਕਟਰ ਰਿਸ਼ੀ ਕਪੂਰ, ਤਾਪਸੀ ਪਨੂੰ, ਸੰਨੀ ਦਿਓਲ, ਮੱਲਿਕਾ ਸ਼ੇਰਾਵਤ, ਦੀਪਿਕਾ ਪਾਦੂਕੋਣ ਅਤੇ ਸੰਨੀ ਲਿਓਨੀ ਨੇ ਆਪਣੇ ਫੈਨਜ਼ ਤੋਂ ਇਲਾਵਾ ਦੇਸ਼ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕੋਰੋਨਾ ਵਾਇਰਸ ਕਾਰਨ ਹੋਲੀ ਖੇਡਣ ਦੇ ਭਾਰਤੀਆਂ ਦੀਆਂ ਭਾਵਨਾਵਾਂ ਵਿਚ ਕੋਈ ਕਮੀ ਨਹੀਂ ਆਈ ਹੈ, ਜੋ ਇਸ ਸਾਲ ਵੀ ਉਸੇ ਉਤਸ਼ਾਹ ਨਾਲ ਹੋਲੀ ਮਨਾ ਰਹੇ ਹਨ। ਬਾਲੀਵੁੱਡ ਕਲਾਕਾਰਾਂ ਨੇ ਰੰਗਾਂ ਦੇ ਤਿਉਹਾਰ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ ਅਤੇ ਕਈਆਂ ਨੇ ਸੁਰੱਖਿਅਤ ਹੋਲੀ ਖੇਡਣ ਦੀ ਬੇਨਤੀ ਕੀਤੀ।

 
 
 
 
 
 
 
 
 
 
 
 
 
 

Holi at RK studios .. the best .. Raj Kapoor ji, SHAMMI Kapoor ji ,

A post shared by Amitabh Bachchan (@amitabhbachchan) on Mar 10, 2020 at 12:06am PDT

ਰਿਸ਼ੀ ਕਪੂਰ ਨੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ 'ਤੇ ਕੁਮੈਂਟ ਕਰਕੇ ਲਿਖਿਆ ਹੈ, ''ਇਕ ਨੌਜਵਾਨ ਸਾਰਿਆਂ ਨੂੰ ਇਕ ਸੁਰੱਖਿਅਤ ਅਤੇ ਖੁਸ਼ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹੈ। ਕੋਰੋਨਾ ਵਾਇਰਸ ਤੋਂ ਸਾਵਧਾਨ ਰਹੋ।''

ਤਾਪਸੀ ਪਨੂੰ ਨੇ ਵੀ ਟਵਿਟਰ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ, ''ਸਾਰਿਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ! ਜਾਂ ਇਸ ਦੀ ਥਾਂ ਮੈਨੂੰ ਕਹਿਣਾ ਚਾਹੀਦਾ... 'ਬੁਰਾ ਨਾ ਮੰਨੋ ਹੋਲੀ ਹੈ' ਸਪਰੈੱਡ ਲਵ ਐਂਡ ਖੁਸ਼ ਰਹੋ!'' ਇਥੇ ਵੀ ਉਨ੍ਹਾਂ ਨੇ ਆਪਣੀ ਫ਼ਿਲਮ ਦਾ ਪ੍ਰਚਾਰ ਕਰਨਾ ਨਹੀਂ ਛੱਡਿਆ ਅਤੇ ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਇਕ ਟਵੀਟ ਨੂੰ ਸ਼ੇਅਰ ਕੀਤਾ, ਜਿਨ੍ਹਾਂ ਨੇ ਭਵਿੱਖਵਾਣੀ ਕੀਤੀ ਸੀ ਕਿ ਹੋਲੀ ਦੀ ਛੁੱਟੀ ਤੇ ਉਨ੍ਹਾਂ ਦੀ ਫਿਲਮ 'ਥੱਪੜ' ਦੇ ਬਾਕਸ ਆਫਿਸ ਕਲੈਕਸ਼ਨ ਵਿਚ ਵਾਧਾ ਹੋਵੇਗਾ।

ਐਕਟਰੈੱਸ ਸੰਨੀ ਲਿਓਨੀ ਨੇ ਵੀ ਹੋਲੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਲਰਫੁੱਲ ਇਕ ਡਰੈੱਸ ਪਹਿਨ ਕੇ ਆਪਣੀ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ।

ਪਰਿਣੀਤੀ ਚੋਪੜਾ ਨੇ ਵੀ ਆਪਣੇ ਚਾਹੁੰਣ ਵਾਲਿਆਂ ਲਈ ਇਕ ਵੀਡੀਓ ਸ਼ੇਅਰ ਕਰਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ।

ਦੀਪਿਕਾ ਪਾਦੂਕੋਣ ਨੇ ਐਲਾਨ ਕੀਤਾ ਕਿ ਉਹ ਇਸ ਹੋਲੀ 'ਤੇ ਆਪਣੇ ਕੁਝ ਪਸੰਦੀਦਾ ਚੀਜ਼ਾਂ ਦੀ ਨੀਲਾਮੀ ਕਰ ਰਹੀ ਹੈ ਤੇ ਸਾਰਿਆਂ ਨੂੰ ਇਕ ਸੁਰੱਖਿਅਤ ਅਤੇ ਰੰਗੀਨ ਹੋਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੰਦੀ ਹਾਂ।

ਮੱਲਿਕਾ ਸ਼ੇਰਾਵਤ ਤੇ ਫਿਲਮ ਅਦਾਕਾਰ ਸੰਨੀ ਦਿਓਲ ਨੇ ਵੀ ਸਾਰਿਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News