ਸਿਧਾਰਥ ਨੂੰ ਮੁੜ ਆਈ ਸ਼ਹਿਨਾਜ਼ ਦੀ ਯਾਦ, ਕਿਹਾ- ਮੈਂ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹਾਂਗਾ

3/11/2020 12:06:16 PM

ਮੁੰਬਈ(ਬਿਊਰੋ)- ਟੀ.ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦੇ ਘਰ ਵਿਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਸੀ। ਦੋਨਾਂ ਦੇ ਵਿਚਕਾਰ ਕਾਫੀ ਵਧੀਆ ਬਾਂਡਿੰਗ ਦੇਖੀ ਗਈ ਸੀ। ਇਸ ਦੇ ਚਲਦੇ ਦਰਸ਼ਕਾਂ ਨੇ ਦੋਵਾਂ ਦੇ ਨਾਮ ਨੂੰ ਮਿਲਾ ਕੇ ਸਿਡਨਾਜ਼ ਨਾਮ ਰੱਖਿਆ। ਸ਼ੋਅ ਖਤਮ ਹੋ ਹੋਣ ਤੋਂ ਬਾਅਦ ਸਿਧਾਰਥ ਅਤੇ ਸ਼ਹਿਨਾਜ਼ ਇਕ-ਦੂਜੇ ਤੋਂ ਦੂਰ ਹੋ ਚੁੱਕੇ ਹਨ ਪਰ ਸਿਧਾਰਥ ਸ਼ੁਕਲਾ ਸ਼ਹਿਨਾਜ਼ ਗਿੱਲ ਨੂੰ ਅੱਜ ਵੀ ਬਹੁਤ ਮਿਸ ਕਰਦੇ ਹਨ। ਇਕ ਇੰਟਰਵਿਊ ਦੌਰਾਨ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨੇ ਕਿਹਾ,‘‘ਸ਼ਹਿਨਾਜ਼ ਨਾਲ ਸੰਪਰਕ ਵਿਚ ਰਹਿਣਾ ਮੁਸ਼ਕਲ ਹੈ ਪਰ ਜਦੋਂ ਕਦੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਸ ਨਾਲ ਸੰਪਰਕ ਕਰਾਂਗਾ। ਸ਼ਹਿਨਾਜ਼ ਮੇਰੀ ਇਕ ਫਰੈਂਡ ਹੈ ਅਤੇ ਮੈਂ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹਾਂਗਾ।’’


ਹਾਲਾਂਕਿ ਅਜਿਹਾ ਨਹੀਂ ਹੈ ਕਿ ਸਿਰਫ ਸਿਧਾਰਥ ਹੀ ਸ਼ਹਿਨਾਜ਼ ਨੂੰ ਫਰੈਂਡ ਦੱਸਦੇ ਹਨ ਸਗੋਂ ਬਿੱਗ ਬੌਸ ਦੇ ਘਰ ਵਿਚ ਸ਼ਹਿਨਾਜ਼ ਵੀ ਸਿਧਾਰਥ ਨੂੰ ਆਪਣਾ ਬੈਸਟ ਫਰੈਂਡ ਦੱਸ ਚੁੱਕੀ ਹੈ। ਕੁੱਝ ਦਿਨ ਪਹਿਲਾਂ ਦੋਵਾਂ ਦੀ ਸੋਸ਼ਲ ਮੀਡੀਆ ’ਤੇ ਇਕ ਰੋਮਾਂਟਿਕ ਡਾਂਸ ਵੀਡੀਓ ਵੀ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ: ਪਹਿਲੀ ਵਾਰ ਧੀ ਨਾਲ ਮੁੰਬਈ ਏਅਰਪੋਰਟ ’ਤੇ ਦਿਸੀ ਸ਼ਿਲਪਾ ਸ਼ੈੱਟੀ, ਵਾਇਰਲ ਵੀਡੀਓਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News