ਹੈਪੀ ਮਨੀਲਾ ਦੇ ਗੀਤ ''ਗੋ ਕੋਰੋਨਾ'' ਨੇ ਕੀਤੀ ਵਹਿਮਾਂ-ਭਰਮਾਂ ''ਤੇ ਕਰਾਰੀ ਚੋਟ (ਵੀਡੀਓ)

4/13/2020 12:06:13 PM

ਜਲੰਧਰ (ਵੈੱਬ ਡੈਸਕ) - ਹੈਪੀ ਮਨੀਲਾ ਭਾਵੇਂ ਇਕ ਮਜ਼ਾਕੀਆ ਗਾਇਕ ਅਤੇ ਗੀਤਕਾਰ ਹੈ ਪਰ ਉਹ ਸਮਾਜਿਕ ਹਲਾਤਾਂ ਦੇ ਨਾਲ-ਨਾਲ ਚੱਲਣ ਦਾ ਵੱਲ (ਢੰਗ) ਰੱਖਦਾ ਹੈ। ਇਸ ਸਮੇਂ ਸਮੁੱਚੀ ਦੁਨੀਆ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਹਰ ਕੋਈ ਚਿੰਤਿਤ ਹੈ। ਇਸ ਮਾਹੌਲ ਨੂੰ ਮੁੱਖ ਰੱਖਦਿਆਂ ਹੈਪੀ ਮਨੀਲਾ ਨੇ ਜਿੱਥੇ ਲੋਕਾਂ ਨੂੰ ਇਸ ਮਹਾਂਮਾਰੀ ਬਾਰੇ ਸੁਚੇਤ ਹੋਣ ਦੀ ਬਾਤ ਪਾਈ ਹੈ, ਉਥੇ ਹੀ ਉਸ ਨੇ ਲੋਕਾਂ ਨੂੰ ਵਹਿਮ-ਭਰਮ ਵਿਚ ਪਾਉਣ ਵਾਲੇ ਜੋਤਸ਼ੀਆਂ 'ਤੇ ਵੀ ਕਟਾਖਸ਼ ਕੀਤਾ ਹੈ। ਉਸ ਦੇ ਗੀਤ ਦੇ ਬੋਲ 'ਚਾਈਨਾ ਤੋਂ ਆਇਆ, ਜਿਸ ਦਾ ਕੋਰੋਨਾ, ਝੂਠੇ ਪੰਡਿਤ ਤੇ ਬਾਬੇ ਭੱਜ ਗਏ' ਸਭ ਕੁਝ ਸਪੱਸ਼ਟ ਕਰ ਜਾਂਦੇ ਹਨ। ਹੈਪੀ ਮਨੀਲਾ ਨੇ ਜਿਥੇ ਇਸ ਗੀਤ ਨੂੰ ਬੇਹੱਦ ਸ਼ਿੱਦਤ ਨਾਲ ਗਾਇਆ ਹੈ, ਉਥੇ ਹੀ ਇਸ ਗੀਤ ਦੇ ਬੋਲਾ ਨੂੰ ਉਸਨੇ  ਖੁਦ ਸ਼ਿੰਗਾਰਿਆ ਹੈ, ਜਿਸ ਦਾ ਮਿਊਜ਼ਿਕ ਸਾਹਿਬ ਹੀਰਾ ਨੇ ਤਿਆਰ ਕੀਤਾ ਹੈ। ਪਹਿਲਾਂ ਵਾਂਗ ਹੀ ਉਸ ਦੇ ਇਸ ਗੀਤ ਨੂੰ ਸੰਗੀਤ ਕੰਪਨੀ ਐੱਚ.ਐਮ.ਈ ਨੇ ਵਰਲਡ ਵਾਇਡ ਰਿਲੀਜ਼ ਕੀਤਾ ਹੈ।

ਦੱਸ ਦੇਈਏ ਕਿ ਹੈ ਹੈਪੀ ਮਨੀਲਾ ਦਾ ਇਹ ਗੀਤ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਹੈਪੀ ਮਨੀਲਾ ਨੇ ਕਿਹਾ ਹੈ ਕਿ ਇਹ ਦੁਨੀਆ ਦਾ ਸਾਂਝਾ ਦੁੱਖ ਹੈ ਅਤੇ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਜਲਦੀ ਹੀ ਦੁੱਖ ਦੇ ਇਸ ਪਰਛਾਵੇ ਨੂੰ ਆਪਣੀ ਮਿਹਰ ਨਾਲ ਉੱਡਾ ਦੇਣ ਅਤੇ ਪਹਿਲਾਂ ਵਾਂਗ ਲਹਿਰਾਂ-ਬਹਿਰਾਂ ਲੱਗ ਜਾਣ। ਇਸ ਤੋਂ ਪਹਿਲਾ ਵੀ ਹੈਪੀ ਮਨੀਲਾ ਕਈ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ ਵਿਚ ਪਾ ਚੁੱਕਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News