ਪ੍ਰੋਡਿਊਸਰ ਕਰੀਮ ਮੋਰਾਨੀ ਦੀਆਂ ਦੋਵੇਂ ਧੀਆਂ ਨੇ ਜਿੱਤੀ ''ਕੋਰੋਨਾ'' ਦੀ ਜੰਗ, ਹਸਪਤਾਲ ਤੋਂ ਮਿਲੀ ਛੁੱਟੀ
4/13/2020 1:14:32 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਖਿਲਾਫ ਜੰਗ ਜਿੱਤਣ ਤੋਂ ਬਾਅਦ ਸ਼ਜਾ ਮੋਰਾਨੀ ਰਾਹਤ ਮਹਿਸੂਸ ਕਰ ਰਹੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕਰੀਬੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਸ਼ੇਅਰ ਕੀਤੀ ਹੈ ਅਤੇ ਇਸ ਵਿਚ ਉਸ ਨੇ ਆਪਣੇ ਕਰੀਬੀ ਦੋਸਤਾਂ, ਪਰਿਵਾਰਿਕ ਮੈਂਬਰਾਂ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ ਹੈ।
ਮੋਰਾਨੀ ਨੇ ਇਸ ਪੋਸਟ ਦੇ ਕੈਪਸ਼ਨ ਵਿਚ ਲਿਖਿਆ, ਘਰ ਪਹੁੰਚ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਇਸ ਪੋਸਟ ਨੂੰ ਉਦੋਂ ਲਿਖਿਆ ਸੀ ਜਦੋਂ ਮੈਂ ਹਸਪਤਾਲ ਵਿਚ ਸੀ। ਇਹ ਕਾਫੀ ਲੰਬਾ ਹੈ ਤਾਂ ਪਲੀਜ਼ ਧੀਰਜ ਰੱਖੋ। ਮੈਂ ਉਮੀਦ ਕਰਦੀ ਹਾਂ ਕਿ ਲੋਕ ਆਪਣੇ ਅਨੁਭਵ ਇੰਝ ਹੀ ਸ਼ੇਅਰ ਕਰਦੇ ਰਹਿਣਗੇ।'' ਉਸਦੀ ਪੋਸਟ ਦੇ ਇਕ ਹਿੱਸੇ ਵਿਚ ਲਿਖਿਆ ਸੀ, ''ਮੈਂ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਕਲੀਨਰਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਹੜੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੇ ਘਰ ਨਹੀਂ ਗਏ ਹਨ ਅਤੇ ਹਰ ਰੋਜ਼ ਮੇਰੇ ਲਈ ਅਤੇ ਬਾਕੀ ਮਰੀਜ਼ਾਂ ਲਈ ਇਨ੍ਹਾਂ ਰਿਸਕ ਲੈ ਰਹੇ ਸਨ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਘਰਾਂ ਵਿਚ ਸੁਰੱਖਿਅਤ ਪਹੁੰਚੋਗੇ।''
ਸ਼ਜਾ ਦੇ ਪਿਤਾ ਵੀ ਹੈ 'ਕੋਰੋਨਾ ਪਾਜ਼ੀਟਿਵ'
ਦੱਸਣਯੋਗ ਹੈ ਕਿ ਸ਼ਜਾ ਕੁਝ ਦਿਨ ਪਹਿਲਾਂ ਹੀ ਸ਼੍ਰੀਲੰਕਾ ਤੋਂ ਭਾਰਤ ਪਰਤੀ ਸੀ। ਇਸ ਤੋਂ ਬਾਅਦ ਉਸਦਾ ਟੈਸਟ ਕੀਤਾ ਗਿਆ ਸੀ ਅਤੇ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਸ਼ਜਾ ਤੋਂ ਇਲਾਵਾ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਟੈਸਟ ਕੀਤਾ ਗਿਆ ਸੀ ਅਤੇ ਇਸ ਟੈਸਟ ਵਿਚ ਸ਼ਜਾ ਮੋਰਾਨੀ ਤੋਂ ਇਲਾਵਾ ਉਸ ਦੀ ਭੈਣ ਜੋਆ ਮੋਰਾਨੀ ਅਤੇ ਪਿਤਾ ਵੀ 'ਕੋਰੋਨਾ ਪਾਜ਼ੀਟਿਵ' ਪਾਏ ਗਏ ਸਨ। ਹਾਲਾਂਕਿ ਸ਼ਜਾ ਮੋਰਾਨੀ ਅਤੇ ਜੋਆ ਮੋਰਾਨੀ ਹਸਪਤਾਲ ਤੋਂ ਡਿਸਚਾਰਜ ਹੋ ਗਈਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ