ਵਰੁਣ ਧਵਨ ਦਾ ਰਿਸ਼ਤੇਦਾਰ ਵੀ ਆਇਆ 'ਕੋਰੋਨਾ' ਦੀ ਲਪੇਟ 'ਚ, ਲੋਕਾਂ ਨੂੰ ਕੀਤੀ ਬਸ ਇਕ ਹੀ ਅਪੀਲ
4/13/2020 1:59:42 PM

ਜਲੰਧਰ (ਵੈੱਬ ਡੈਸਕ) - ਅਦਾਕਾਰ ਵਰੁਣ ਧਵਨ ਦੇ ਅਮਰੀਕਾ ਵਿਚ ਰਹਿਣ ਵਾਲੇ ਇਕ ਰਿਸ਼ਤੇਦਾਰ ਨੂੰ 'ਕੋਰੋਨਾ ਵਾਇਰਸ' ਹੋ ਗਿਆ ਹੈ, ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤਕ ਸਾਡੇ ਨਜ਼ਦੀਕੀ ਨੂੰ ਇਹ ਬਿਮਾਰੀ ਨਹੀਂ ਹੋ ਜਾਂਦੀ, ਉਦੋਂ ਤਕ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਸਾਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਇੰਸਟਾਗ੍ਰਾਮ ਲਾਈਵ ਵਿਚ ਉਨ੍ਹਾਂ ਨਾਲ ਬਚਪਨ ਦੀ ਦੋਸਤ ਅਤੇ ਅਦਾਕਾਰਾ ਜੋਇਆ ਮੋਰਾਨੀ ਸਨ, ਜਿਸ ਦਾ 'ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ' ਆਇਆ ਹੈ।''
ਦੱਸ ਦੇਈਏ ਕਿ ਕਰੀਮ ਮੋਰਾਨੀ ਦੀਆਂ ਦੋਵਾਂ ਧੀਆਂ (ਸ਼ਜਾ ਮੋਰਾਨੀ ਅਤੇ ਜੋਇਆ ਮੋਰਾਨੀ) ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ, ਹਾਲਾਂਕਿ ਉਨ੍ਹਾਂ ਦੀਆਂ ਦੋਵੇਂ ਧੀਆਂ ਠੀਕ ਹੋ ਚੁੱਕੀਆਂ ਹਨ। ਦੋਵੇਂ ਹਸਪਤਾਲ ਤੋਂ ਡਿਸਚਾਰਜ ਵੀ ਹੋ ਗਈਆਂ ਹਨ। ਇਸ ਤੋਂ ਬਾਅਦ ਸ਼ਜਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕਰੀਬੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਸ਼ੇਅਰ ਕੀਤੀ ਹੈ ਅਤੇ ਇਸ ਵਿਚ ਉਸ ਨੇ ਆਪਣੇ ਕਰੀਬੀ ਦੋਸਤਾਂ, ਪਰਿਵਾਰਿਕ ਮੈਂਬਰਾਂ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਪੂਰਬ ਕੋਹਲੀ ਅਤੇ ਗਾਇਕਾ ਕਾਣਿਕਾ ਕਪੂਰ ਵੀ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਗਏ ਸਨ ਪਰ ਦੋਹਾ ਕਲਾਕਾਰਾਂ ਨੇ ਇਸ ਬਿਮਾਰੀ ਨੂੰ ਹਰਾ ਦਿੱਤਾ ਅਤੇ ਹੁਣ ਦੋਵੇਂ ਤੰਦਰੁਸਤ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ