ਹੈਪੀ ਮਨੀਲਾ ਦਾ ਵਿਅੰਗਾਤਮਕ ਗੀਤ 'ਜੱਟੀ ਜਿਊਣੇ ਮੌੜ ਵਰਗੀ 2' ਚਰਚਾ 'ਚ

11/9/2019 11:25:44 AM

ਜਲੰਧਰ (ਸੋਮ) - ਸਮਾਜ ਨੂੰ ਸੇਧ ਦੇਣ ਅਤੇ ਸਮਾਜਕ ਬੁਰਾਈਆਂ 'ਤੇ ਚੋਟ ਕਰਦੇ ਗੀਤ ਗਾਉਣ ਵਾਲੇ ਗਾਇਕ ਅਤੇ ਲੇਖਕ ਹੈਪੀ ਮਨੀਲਾ ਦਾ ਹਾਲੀਆ ਰਿਲੀਜ਼ ਵਿਅੰਗਾਤਮਕ ਗੀਤ 'ਜੱਟੀ ਜਿਊਣੇ ਮੌੜ ਵਰਗੀ-2' ਅੱਜਕਲ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਹੈਪੀ ਮਨੀਲਾ ਵੱਲੋਂ ਗਾਏ ਅਤੇ ਲਿਖੇ ਇਸ ਗੀਤ ਵਿਚ ਉਸ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦੀ ਜੜ੍ਹ ਨਸ਼ਿਆਂ 'ਤੇ ਚੋਟ ਕੀਤੀ ਹੈ। ਉਸ ਨੇ ਗੀਤ ਵਿਚ ਇਹ ਸੱਚਾਈ ਬਿਆਨ ਕੀਤੀ ਹੈ ਕਿ ਸਮਾਜ ਵਿਚ ਫੈਲੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਨਸ਼ੇ ਹੀ ਹਨ। ਜਦੋਂ ਨਸ਼ੇੜੀ ਨੂੰ ਨਸ਼ੇ ਦੀ ਤੋੜ ਲੱਗਦੀ ਹੈ ਤਾਂ ਉਹ ਨਸ਼ੇ ਦਾ ਜੁਗਾੜ ਕਰਨ ਲਈ ਲੁੱਟਾਂ-ਖੋਹਾਂ ਕਰਨ ਲੱਗ ਜਾਂਦਾ ਹੈ। ਜਦੋਂ ਉਸ ਕੋਲ ਨਸ਼ੇ ਕਰਨ ਲਈ ਪੈਸੇ ਨਹੀਂ ਹੁੰਦੇ ਤਾਂ ਉਹ ਘਰੇਲੂ ਸਾਮਾਨ ਵੀ ਚੋਰੀ ਕਰ-ਕਰ ਵੇਚਣਾ ਸ਼ੁਰੂ ਕਰ ਦਿੰਦਾ ਹੈ।


ਜ਼ਿਕਰਯੋਗ ਹੈ ਕਿ ਹੈਪੀ ਮਨੀਲਾ ਦਾ ਇਹ ਕੋਈ ਅਜਿਹਾ ਪਹਿਲਾ ਉਪਰਾਲਾ ਨਹੀਂ ਹੈ, ਸਗੋਂ ਉਹ ਸਮੇਂ-ਸਮੇਂ 'ਤੇ ਅਜਿਹੇ ਸਮਾਜਕ ਜਾਗਰੂਕਤਾ ਵਾਲੇ ਗੀਤ ਸਰੋਤਿਆਂ ਦੀ ਨਜ਼ਰ ਕਰਦਾ ਰਹਿੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News