ਇਨ੍ਹਾਂ ਸਿਤਾਰਿਆਂ ਨੇ ਦੱਸੇ 2020 ’ਚ ਸਫਲ ਰਹਿਣ ਦੇ ਤਿੰਨ ਮੰਤਰ

1/1/2020 12:46:58 PM

ਮੁੰਬਈ(ਬਿਊਰੋ)- ਹਰ ਨਵਾਂ ਸਾਲ ਕਈ ਉਮੀਦਾਂ ਤੇ ਕਈ ਇਰਾਦੇ ਲੈ ਕੇ ਆਉਂਦਾ ਹੈ। ਨਵਾਂ ਸਾਲ ਬੀਤੀਆਂ ਗੱਲਾਂ ਤੋਂ ਸਬਕ ਲੈ ਕੇ ਨਵੇਂ ਸਫਰ ਦੀ ਸ਼ੁਰੂਆਤ ਕਰਨਾ ਹੁੰਦਾ ਹੈ। ਹਾਲ ਹੀ ਵਿਚ ਸਿਨੇਮਾ ਦੇ ਤਿੰਨ ਵੱਡੇ ਸਿਤਾਰਿਆਂ ਨੇ ਨਵੇਂ ਸਾਲ ’ਤੇ ਆਪਣੇ ਫੈਨਜ਼ ਨੂੰ ਅਜਿਹੇ ਮੰਤਰ ਦੱਸੇ ਹਨ, ਜੋ ਜ਼ਿੰਦਗੀ ਵਿਚ ਤੁਹਾਨੂੰ ਨਵਾਂ ਰਸਤਾ ਦਿਖਾਉਂਦੇ ਹਨ। 

ਦੀਪਿਕਾ ਪਾਦੁਕੋਣ

ਮਿਹਨਤ ਤੋਂ ਇਲਾਵਾ ਦੂਜਾ ਕੋਈ ਸ਼ਾਰਟਕਟ ਨਹੀਂ
“ਜਦੋਂ ਤੱਕ ਮੈਂ ਬੈਡਮਿੰਟਨ ਖੇਡਿਆ, ਮੇਰੀ ਦਿਨ ਰੂਟੀਨ ਸੀ, ਸਵੇਰੇ 5 ਵਜੇ ਸੋ ਕੇ ਉੱਠਣਾ, ਕਸਰਤ ਕਰਨਾ,  ਬੈਂਡਮਿੰਟਨ ਖੇਡਣਾ, ਸਕੂਲ ਜਾਣਾ, ਵਾਪਸ ਕੇ ਆ ਕੇ ਫਿਰ ਬੈਡਮਿੰਟਨ ਖੇਡਣਾ, ਪੜ੍ਹਨਾ ਅਤੇ ਸੋ ਜਾਣਾ। ਸਿਨੇਮਾ ਵਿਚ ਆਉਣ ਤੋਂ ਬਾਅਦ ਬਸ ਬੈਡਮਿੰਟਨ ਦੀ ਜਗ੍ਹਾ ਫਿਲਮਾਂ ਹੋ ਗਈਆਂ ਹਨ। ਹੁਣ ਵੀ ਮੈਂ ਹਰ ਦਿਨ ਘੱਟ ਤੋਂ ਘੱਟ 16 ਘੰਟੇ ਕੰਮ ਜਰੂਰ ਕਰਦੀ ਹਾਂ। ਇਹ ਕੰਮ ਫਿਲਮਾਂ ਦੀ ਸ਼ੂਟਿੰਗ ਹੋਵੇ, ਇਨ੍ਹਾਂ ਨੂੰ ਲੈ ਕੇ ਲੋਕਾਂ ਨੂੰ ਮਿਲਣਾ ਹੋਵੇ ਜਾਂ ਫਿਰ ਇਨ੍ਹਾਂ ਦੀ ਤਿਆਰੀ ਕਰਨਾ ਹੋਵੇ, ਮਿਹਨਤ ਓਨੀ ਹੀ ਹੁੰਦੀ ਹੈ। ਮੈਂ ਨਵੇਂ ਸਾਲ ’ਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਾਮਯਾਬੀ ਪਾਉਣ ਲਈ ਮਿਹਨਤ ਤੋਂ ਇਲਾਵਾ ਦੂਜਾ ਕੋਈ ਸ਼ਾਰਟਕਟ ਨਹੀਂ ਹੈ। ਕਾਮਯਾਬ ਲੋਕਾਂ ਵੱਲ ਵੇਖਦੇ ਹੋਏ ਬਸ ਇਹ ਨਾ ਦੇਖੋ ਕਿ ਉਹ ਕਿੱਥੇ ਹਨ, ਇਹ ਵੀ ਦੇਖੋ ਕਿ ਇਹ ਲੋਕ ਉੱਥੇ ਤੱਕ ਕਿੰਨੀ ਮਿਹਨਤ ਕਰਕੇ ਪਹੁੰਚੇ ਹਨ। ਉਸ ਮਿਹਨਤ ਨੂੰ ਅਪਣਾਉਣਾ ਜਰੂਰੀ ਹੈ।”
PunjabKesari

ਸਲਮਾਨ ਖਾਨ

ਪਰਿਵਾਰ ਨਾਲ ਹੈ ਤਾਂ ਤੁਸੀਂ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਤੇ ਤਾਕਤਵਰ ਹੋ
ਉਸ ਦੌਰਾਨ ਸਲਮਾਨ ਖਾਨ ਨੇ ਕਿਹਾ,“ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਸਭ ਦੀਆਂ ਗੱਲਾਂ ਸੁਣਨਾ ਅਤੇ ਸਭ  ਦੇ ਲਈ ਜੋ ਹੋ ਸਕੇ ਉਹ ਕਰਨਾ । ਪਰਿਵਾਰ ਦੀ ਤਾਕਤ ਇਸੇ ਤਰ੍ਹਾਂ ਬਣਦੀ ਹੈ। ਜੇਕਰ ਅਜੋਕੇ ਸਮੇਂ ਵਿਚ ਤੁਹਾਡਾ ਪਰਿਵਾਰ ਨਾਲ ਹੈ, ਤਾਂ ਤੁਸੀਂ ਸਭ ਤੋਂ ਜ਼ਿਆਦਾ ਹਿੰਮਤ ਵਾਲੇ ਇਨਸਾਨ ਹੋ। ਸਿਨੇਮਾ ਵਿਚ ਮੈਨੂੰ ਤਿੰਨ ਦਹਾਕੇ ਹੋ ਚੁੱਕੇ ਹਨ ਅਤੇ ਮੈਂ ਇਹ ਮੰਨਦਾ ਹਾਂ ਕਿ ਹਰ ਦਿਨ ਸਾਡੇ ਜੀਵਨ ਵਿਚ ਇਕ ਨਵਾਂ ਮੌਕਾ ਲੈ ਕੇ ਆਉਂਦਾ ਹੈ। ਇਹ ਮੌਕਾ ਹੁੰਦਾ ਹੈ ਖੁੱਦ ਨੂੰ ਪਹਿਲਾਂ ਤੋਂ ਬਿਹਤਰ ਕਰਨ ਦਾ। ਲੋਕ ਸਾਡੇ ਲਈ ਕੀ ਕੁੱਝ ਕਰ ਸਕਦੇ ਹਨ,  ਇਸ ਤੋਂ ਪਹਿਲਾਂ ਇਹ ਸੋਚਣਾ ਜਰੂਰੀ ਹੈ ਕਿ ਲੋਕਾਂ ਲਈ ਅਸੀਂ ਕੀ ਕੁੱਝ ਕਰ ਸਕਦੇ ਹਾਂ। ਆਪਣੇ ਅੰਦਰ ਕੁੱਝ ਨਾ ਕੁੱਝ ਅਜਿਹਾ ਹੁਨਰ ਵਿਕਸਿਤ ਕਰਨਾ ਵੀ ਜਰੂਰੀ ਹੈ, ਜੋ ਤੁਹਾਨੂੰ ਦੂਜਿਆਂ ਤੋਂ ਵੱਖਰਾ ਬਣਾਏ। ਕਾਮਯਾਬੀ ਦੀ  ਪੌੜੀ ਦੀ ਪਹਿਲੀ ਇਹੀ ਹੈ ਕਿ ਤੁਸੀਂ ਖੁੱਦ ਨੂੰ ਦੂਜਿਆਂ ਤੋਂ ਕਿਵੇਂ ਵੱਖਰਾ ਬਣਾ ਸਕਦੇ ਹੋ?”
PunjabKesari

ਅਜੇ ਦੇਵਗਨ

ਰਿਸ਼ਤਿਆਂ ਦਾ ਸੰਤੁਲਨ ਹੀ ਜ਼ਿੰਦਗੀ ਦਾ ਅਸਲੀ ਰਾਗ
“ਲੋਕ ਮੇਰੇ ਤੋਂ ਪੁੱਛਦੇ ਹਨ ਕਿ ਮੇਰੀ ਅਤੇ ਕਾਜੋਲ ਦੀ ਸਫਲ ਵਿਆਹੁਤਾ ਜ਼ਿੰਦਗੀ ਦਾ ਰਾਜ਼ ਕੀ ਹੈ ਅਤੇ ਕੀ ਮੈਂ ਲੋਕਾਂ ਨੂੰ ਇਸ ਬਾਰੇ ਵਿਚ ਕੋਈ ਸਲਾਹ ਦੇ ਸਕਦਾ ਹਾਂ, ਮੇਰਾ ਇਹੀ ਕਹਿਣਾ ਹੈ ਕਿ ਮੈਂ ਕਿਸੇ ਨੂੰ ਕੋਈ ਸਲਾਹ ਨਹੀਂ  ਦੇ ਸਕਦਾ। ਅਜਿਹਾ ਇਸ ਲਈ ਕਿਉਂਕਿ ਸਭ ਦੀਆਂ ਸਥਿਤੀਆਂ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ। ਸਭ ਦਾ ਜੀਵਨ ਵੱਖਰਾ ਹੈ ਅਤੇ ਸਭ ਦਾ ਨਜ਼ੀਰੀਆ ਵੱਖਰਾ ਹੈ ਪਰ ਇਸ ਸਭ ਦੇ ਬਾਵਜੂਦ ਮੇਰਾ ਇਹ ਮੰਨਣਾ ਹੈ ਕਿ ਸਾਰਿਆਂ ਨੂੰ ਰਿਸ਼ਤਿਆਂ ਦਾ ਸੰਤੁਲਨ ਖੁੱਦ ਹੀ ਬਣਾਉਣਾ ਚਾਹੀਦਾ ਹੈ। ਇਹੀ ਜੀਵਨ ਦੇ ਰਸ ਦਾ ਅਸਲੀ ਰਾਗ ਹੈ। ਕੰਮ ਅਤੇ ਘਰ ਦੀਆਂ ਜ਼ਿੰਮੇਦਾਰੀਆਂ ਦਾ ਸੰਤੁਲਨ ਕੋਈ ਤੁਹਾਨੂੰ ਸਿਖਾ ਨਹੀਂ ਸਕਦਾ। ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਸਾਡਾ ਕੰਮ ਦੂਜਿਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆ ਸਕੇ।”
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News