B''Day Spl: ਗੀਤਕਾਰ ਤੋਂ ਗਾਇਕ ਬਣੇ ਹੈਪੀ ਰਾਏਕੋਟੀ ਰੱਖਦੈ ਹਨ ਅਨੌਖੇ ਸ਼ੌਕ

5/12/2019 6:40:55 PM

ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ 'ਚ ਮਸ਼ਹੂਰ ਤੇ ਮਸ਼ਰੂਫ ਹੋਣ ਲਈ ਖੂਬ ਮਿਹਨਤ ਕਰਨੀ ਪੈਂਦੀ ਹੈ। ਜੇਕਰ ਤੁਹਾਡੀ ਮਿਹਨਤ ਮਿਊਜ਼ਿਕ ਇੰਡਸਟਰੀ ਨੂੰ ਰਾਸ ਆ ਜਾਵੇ ਤਾਂ ਸਮਝੋ ਤੁਹਾਡੀ ਤਰੱਕੀ ਦੇ ਨਵੇਂ ਰਾਹ ਖੁੱਲ੍ਹ ਗਏ। ਅਜਿਹਾ ਇਕ ਗੀਤਕਾਰ ਹੈ, ਜੋ ਆਪਣੀ ਮਿਹਨਤ ਦੇ ਸਦਕੇ ਗੀਤਕਾਰ ਤੋਂ ਗਾਇਕ ਤੇ ਫਿਰ ਅਦਾਕਾਰ ਬਣ ਗਏ, ਜਿਸ ਦਾ ਨਾਂ ਹੈ ਹੈਪੀ ਰਾਏਕੋਟੀ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇਣ ਵਾਲੇ ਹੈਪੀ ਰਾਏਕੋਟੀ ਦਾ ਅੱਜ ਜਨਮਦਿਨ ਹੈ।

PunjabKesariਲੁਧਿਆਣਾ ਦੇ ਪਿੰਡ ਰਾਏਕੋਟ 'ਚ ਜੰਮੇ ਹੈਪੀ ਰਾਏਕੋਟੀ ਗੀਤਕਾਰ ਤੇ ਗਾਇਕ ਵੱਜੋਂ ਮਸ਼ਹੂਰ ਹੋਏ ਹਨ, ਜਿਨ੍ਹਾਂ ਦੇ ਚਰਚੇ ਅੱਜ ਹਰ ਥਾਂ 'ਤੇ ਹੁੰਦੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗਾਇਕ ਬਣਨ ਦਾ ਸੁਪਨਾ ਲੈ ਕੇ ਆਏ ਹੈਪੀ ਦੀ ਸ਼ੁਰੂਆਤ ਬਤੌਰ ਗੀਤਕਾਰ ਵੱਜੋਂ ਹੋਈ। ਰੋਸ਼ਨ ਪ੍ਰਿੰਸ ਵਲੋਂ ਗਾਇਆ ਗੀਤ 'ਵਹਿਮ' ਹੈਪੀ ਰਾਏਕੋਟੀ ਦਾ ਪਹਿਲਾ ਲਿਖਿਆ ਗੀਤ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਜਾਨ' ਕੱਢਿਆ।

PunjabKesariਉਨ੍ਹਾਂ ਨੇ ਇਸ ਗੀਤ ਨੂੰ ਖੁਦ ਆਪਣੇ ਬੋਲਾ ਨਾਲ ਸ਼ਿੰਗਾਇਆ ਤੇ ਮਿੱਠੜੀ ਆਵਾਜ਼ 'ਚ ਗਾਇਆ। ਸਰੋਤਿਆਂ ਵਲੋਂ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਹੈਪੀ ਰਾਏਕੋਟੀ ਦੀ ਮਿਊਜ਼ਿਕ ਇੰਡਸਟਰੀ 'ਚ ਕਿਸਮਤ ਖੁੱਲ੍ਹਣੀ ਸ਼ੁਰੂ ਹੋ ਗਈ।

PunjabKesari

ਜੇਕਰ ਹੈਪੀ ਰਾਏਕੋਟੀ ਦੇ ਗੀਤਕਾਰੀ ਦੇ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਹਿੱਟ ਗਾਇਕ ਜਿਵਂੇ ਗਿੱਪੀ ਗਰੇਵਾਲ, ਜੱਸੀ ਗਿੱਲ, ਅਮਰਿੰਦਰ ਗਿੱਲ, ਰੋਸ਼ਨ ਪ੍ਰਿੰਸ ਵਰਗੇ ਕਈ ਗਾਇਕਾਂ ਉਨ੍ਹਾਂ ਦੇ ਲਿਖੇ ਗੀਤ ਗਾਏ। ਹੈਪੀ ਰਾਏਕੋਟੀ ਦੀ ਪਹਿਲੀ ਐਲਬਮ '7 ਕਨਾਲਾਂ' ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਿਆ।

PunjabKesari
ਦੱਸ ਦਈਏ ਕਿ ਹੈਪੀ ਰਾਏਕੋਟੀ ਨੂੰ ਟੋਪੀਆਂ ਪਾਉਣ ਦਾ ਕਾਫੀ ਸ਼ੌਕ ਹੈ। ਇਸ ਗੱਲ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ, ਜਿਸ 'ਤੇ ਉਹ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੈਪੀ ਰਾਏਕੋਟੀ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਚੰਡੀਗੜ੍ਹ 'ਚ ਆਪਣਾ ਫਲੈਟ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਰਾਏਕੋਟ 'ਚ ਰਹਿਣ ਨੂੰ ਪਹਿਲ ਦਿੰਦੇ ਹਨ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਫਿਲਮਾਂ 'ਚ ਗਾਏ ਗਏ। ਹਿੱਟ ਫਿਲਮ 'ਜੱਟ ਜੇਮਸ਼ ਬਾਂਡ' ਦਾ ਗੀਤ 'ਚਾਂਦੀ ਦੀ ਡੱਬੀ' ਹੈਪੀ ਦਾ ਲਿਖਿਆ ਪਹਿਲਾ ਫਿਲਮੀ ਗੀਤ ਸੀ, ਜੋ ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸੁਨਿਧੀ ਚੌਹਾਨ ਦੀ ਆਵਾਜ਼ 'ਚ ਰਿਕਾਰਡ ਹੋਇਆ। ਇਸ ਤੋਂ ਬਾਅਦ ਹੈਪੀ ਰਾਏਕੋਟੀ ਨੇ 'ਅੰਗਰੇਜ਼', 'ਦਿਲਦਾਰੀਆ', 'ਅੰਬਰਸਰੀਆ', 'ਲਵ ਪੰਜਾਬ', 'ਅਰਦਾਸ', 'ਦੁੱਲਾ ਭੱਟੀ', 'ਮੈਂ ਤੇਰੀ ਤੂੰ ਮੇਰਾ', 'ਟਾਈਗਰ', 'ਲੌਕ', 'ਦਾਰਾ', 'ਨਿੱਕਾ ਜ਼ੈਲਦਾਰ', 'ਸਰਵਨ', 'ਮੰਜੇ ਬਿਸਤਰੇ', 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਫਿਲਮਾਂ ਲਈ ਹੈਪੀ ਰਾਏਕੋਟੀ ਨੇ ਗੀਤ ਲਿਖੇ।

PunjabKesari

ਉਨ੍ਹਾਂ ਨੇ ਕਈ ਪੰਜਾਬੀ ਸਿੰਗਲ ਟਰੈਕ ਵੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਕਬੂਲੀਅਤ ਹਾਸਲ ਕਰਨ ਤੋਂ ਬਾਅਦ ਹੈਪੀ ਰਾਏਕੋਟੀ ਨੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ। 'ਟੇਸ਼ਣ', 'ਦਾਰਾ' ਤੇ 'ਮੋਟਰ ਮਿੱਤਰਾਂ ਦੀ' ਵੀ ਕੀਤੀਆਂ। ਹੈਪੀ ਦੀ ਜਲਦ ਇਕ ਹੋਰ ਫਿਲਮ ਰਿਲੀਜ਼ ਹੋਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News