ਕਰੀਨਾ ਦੇ ਅਜਿਹੇ ਬਿਆਨ ਨੇ ਬਾਲੀਵੁੱਡ ਦੇ ਸਾਰੇ ਖਾਨਜ਼ ਕੀਤੇ ਇਕ ਪਾਸੇ
5/13/2019 8:48:47 AM
            
            ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਦਾ ਕਹਿਣਾ ਹੈ ''ਇਰਫਾਨ ਖਾਨ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਅਤੇ ਮਾਣ ਦੀ ਗੱਲ ਹੈ।'' ਦੱਸ ਦਈਏ ਕਿ ਕਰੀਨਾ ਕਪੂਰ ਇਨ੍ਹੀਂ ਦਿਨੀਂ ਇਰਫਾਨ ਖਾਨ ਨਾਲ 'ਹਿੰਦੀ ਮੀਡੀਅਮ' ਦੀ ਸੀਕਵਲ 'ਇੰਗਲਿਸ਼ ਮੀਡੀਅਮ' 'ਚ ਕੰਮ ਕਰ ਰਹੀ ਹੈ।

ਕਰੀਨਾ ਨੇ ਬਾਲੀਵੁੱਡ ਦੇ ਤਕਰੀਬਨ ਸਾਰੇ ਖਾਨਜ਼ ਨਾਲ ਕੰਮ ਕੀਤਾ ਹੈ। ਕਰੀਨਾ ਦਾ ਮੰਨਣਾ ਹੈ ਕਿ ਇਰਫਾਨ ਖਾਨ ਸਾਰੇ ਖਾਨਾਂ ਤੋਂ ਬਿਹਤਰ ਹੈ। ਕਰੀਨਾ ਨੇ ਦੱਸਿਆ ਕਿ ''ਮੈਂ ਇਰਫਾਨ ਦੀ ਫਿਲਮ ਨੂੰ ਜੁਆਇਨ ਕਰਕੇ ਖੁਦ ਨੂੰ ਮਾਣ ਮਹਿਸੂਸ ਕਰ ਰਹੀ ਹੈ।''

ਦੱਸਣਯੋਗ ਹੈ ਕਿ ਕਰੀਨਾ 'ਅੰਗਰੇਜ਼ੀ ਮੀਡੀਅਮ' 'ਚ ਇਕ ਕਾਪ ਦੀ ਭੂਮਿਕਾ ਵਿਚ ਨਜ਼ਰ ਆਏਗੀ। ਕਰੀਨਾ ਕਪੂਰ ਨੇ ਕਿਹਾ, ''ਮੈਂ ਫਿਲਮ 'ਇੰਗਲਿਸ਼ ਮੀਡੀਅਮ' ਲਈ ਕਾਫੀ ਉਤਸ਼ਾਹਿਤ ਹਾਂ। ਮੈਂ ਸਾਰੇ ਖਾਨਜ਼ ਸ਼ਾਹਰੁਖ ਖਾਨ, ਆਮਿਰ ਖਾਨ, ਸਲਮਾਨ ਖਾਨ ਤੇ ਸੈਫੀ ਅਲੀ ਖਾਨ ਨਾਲ ਕੰਮ ਕੀਤਾ ਹੈ ਪਰ ਮੇਰੇ ਲਈ ਇਰਫਾਨ ਖਾਨ ਨਾਲ ਕੰਮ ਕਰਨ ਸਨਮਾਨ ਤੇ ਮਾਣ ਦੀ ਗੱਲ ਹੈ।

ਇਰਫਾਨ ਸਾਰੇ ਖਾਨਜ਼ ਤੋਂ ਬਿਹਤਰ ਹੈ। ਉਹ ਮੇਰੇ ਲਈ ਉਹ ਸਭ ਤੋਂ ਵੱਡੇ ਖਾਨ ਹੈ। ਫਿਲਮ 'ਚ ਮੇਰਾ ਕਿਰਦਾਰ ਛੋਟਾ ਹੈ ਪਰ ਮੈਨੂੰ ਇਸ ਨਾਲੋਂ ਫਰਕ ਨਹੀਂ ਪੈਂਦਾ ਹੈ। ਮੈਂ ਬਹੁਤ ਐਕਸਾਈਟਿਡ ਹਾਂ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
