''ਕੋਰੋਨਾ'' ਕਾਰਨ ਚਿੰਤਿਤ ਹੈਪੀ ਰਾਏਕੋਟੀ, ਪੁੱਤਰ ਦੀ ਤਸਵੀਰ ਸਾਂਝੀ ਕਰਕੇ ਦਿੱਤਾ ਖਾਸ ਮੈਸੇਜ
3/31/2020 12:51:41 PM

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਨਾਮੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਹਾਲ ਵਿਚ ਆਪਣੇ ਪੁੱਤਰ ਦੀ ਇਕ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦਿਆਂ ਹੈਪੀ ਰਾਏਕੋਟੀ ਨੇ ਲਿਖਿਆ, ''ਅਸੀਂ ਧਰਤੀ ਵਾਲੇ ਬੋਲ ਰਹੇ ਸਭ ਸੁੱਖ ਹੋਵੇ।'' ਇਸ ਤੋਂ ਲੱਗਦਾ ਹੈ ਕਿ ਦੇਸ਼ ਵਿਚ 'ਕੋਰੋਨਾ ਵਾਇਰਸ' ਵਰਗੀ ਭਿਆਨਕ ਬਿਮਾਰੀ ਤੋਂ ਹੈਪੀ ਰਾਏਕੋਟੀ ਵੀ ਚਿੰਤਿਤ ਹਨ ਅਤੇ ਉਮੀਦ ਕਰ ਰਹੇ ਹਨ ਕਿ ਜਲਦ ਹੀ ਸਭ ਕੁਝ ਠੀਕ ਹੋਵੇਗਾ। ਕੁਝ ਦਿਨ ਪਹਿਲਾਂ ਵੀ ਹੈਪੀ ਰਾਏਕੋਟੀ ਨੇ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ।
Asi Dharti Wale Bol Rahe Sab Sukh Hove🙏🏻 #aarav #happyraikoti
A post shared by Happy Raikoti (ਲਿਖਾਰੀ) (@urshappyraikoti) on Mar 30, 2020 at 4:11am PDT
ਇਸੇ ਮਹੀਨੇ ਹੈਪੀ ਰਾਏਕੋਟੀ ਇਕ ਪੁੱਤਰ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੇ ਲਾਡਲੇ ਪੁੱਤਰ ਦਾ ਨਾਂ ਆਰਵ ਰੱਖਿਆ ਹੈ। ਪਿਤਾ ਬਣਨ 'ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਹੈਪੀ ਰਾਏਕੋਟੀ ਨੇ ਸਾਲ 2018 ਵਿਚ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਧਰਮ ਪਤਨੀ ਦਾ ਨਾਂ ਖੁਸ਼ੀ ਹੈ।
ਦੱਸਣਯੋਗ ਹੈ ਕਿ ਹੈਪੀ ਰਾਏਕੋਟੀ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਮੇਤ ਕਈ ਹੋਰ ਨਾਮੀ ਗਾਇਕ ਵੀ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਵਿਚ ਸਿੰਗਲ ਟਰੈਕ ਜਿਵੇ 'ਜ਼ਿੰਦਾ', 'ਪਿਆਰ ਨਹੀਂ ਕਰਨਾ', 'ਜਾਨ', 'ਬਾਈ ਹੁੱਡ', 'ਮੁਟਿਆਰ', 'ਕੁੜੀ ਮਾਰਦੀ ਆ ਤੇਰੇ ਤੇ' ਵਰਗੇ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ।
ਹੈਪੀ ਰਾਏਕੋਟੀ ਟਸ਼ਨ ਟਾਇਟਲ ਹੇਠ ਬਣੀ ਫਿਲਮ ਵਿਚ ਅਦਾਕਾਰੀ ਵੀ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਫਿਲਮ 'ਅਰਦਾਸ ਕਰਾਂ', 'ਮੰਜੇ ਬਿਸਤਰੇ', 'ਨਿੱਕਾ ਜ਼ੈਲਦਾਰ', 'ਅਰਦਾਸ', 'ਅੰਗਰੇਜ਼', 'ਲਵ ਪੰਜਾਬ' ਅਤੇ ਕਈ ਹੋਰ ਪੰਜਾਬੀ ਫ਼ਿਲਮਾਂ ਵਿਚ ਸ਼ਾਮਿਲ ਹੋ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ