ਦੂਰਦਰਸ਼ਨ ''ਤੇ ਪਰਤਣ ਵਾਲਾ ਹੈ ''ਪੁਰਾਣਾ ਦੌਰ'', ''ਰਾਮਾਇਣ'' ਸਮੇਤ ਇਨ੍ਹਾਂ ਸੀਰੀਅਲਸ ਦਾ ਹੋਵੇਗਾ ਟੈਲੀਕਾਸਟ

3/31/2020 2:15:42 PM

ਜਲੰਧਰ (ਵੈੱਬ ਡੈਸਕ) - ਦੂਰਦਰਸ਼ਨ 'ਤੇ 'ਰਾਮਾਇਣ' ਅਤੇ 'ਮਹਾਭਾਰਤ' ਤੋਂ ਇਲਾਵਾ ਹੋਰ ਸੀਰੀਅਲ ਵੀ ਸ਼ੁਰੂ ਹੋਣ 'ਤੇ ਪੂਰੇ ਦੇਸ਼ ਵਿਚ ਲੋਕਾਂ ਨੇ ਖੁਸ਼ੀ ਜਤਾਈ ਹੈ। ਜਿਥੇ ਇਸ ਨਾਲ ਇਕ ਵਾਰ ਫਿਰ ਲੋਕਾਂ ਨੂੰ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਹਨ, ਉਥੇ ਹੀ ਦੂਰਦਰਸ਼ਨ ਇਨ੍ਹਾਂ ਯਾਦਾਂ ਵਿਚ ਕੁਝ ਪੰਨੇ ਹੋਰ ਜੋੜਨ ਦੀ ਤਿਆਰੀ ਵਿਚ ਹੈ।  ਖ਼ਬਰ ਹੈ ਕਿ 1 ਅਪ੍ਰੈਲ ਤੋਂ ਦੂਰਦਰਸ਼ਨ ਨੂੰ ਗੋਲਡਨ ਪੀਰੀਅਡ ਪਰਤਣ ਵਾਲਾ ਹੈ ਅਤੇ ਇਸ 'ਤੇ ਇਕ ਵਾਰ ਫਿਰ ਤੋਂ 'Chanakya', 'Upnishad Ganga', 'Shaktimaan', 'Shriman Shrimati' ਵਰਗੇ ਸੀਰੀਅਲ ਫਿਰ ਤੋਂ ਸ਼ੁਰੂ ਹੋਣ ਜਾ ਰਹੇ ਹਨ।  

ਦੇਸ਼ ਵਿਚ 'ਕੋਰੋਨਾ ਵਾਇਰਸ' ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 1 ਹਫਤੇ ਤੋਂ 21 ਦਿਨ ਦੇ 'ਲੌਕ ਡਾਊਨ' ਦਾ ਐਲਾਨ ਕੀਤਾ ਹੈ। ਇਸ ਕਾਰਨ ਸਭ ਕੁਝ ਬੰਦ ਹੈ ਅਤੇ ਸੀਰੀਅਲ ਦੀ ਸ਼ੂਟਿੰਗ ਬੰਦ ਹੋਣ ਕਰਕੇ ਲੋਕਾਂ ਨੂੰ ਪੁਰਾਣੇ ਐਪੀਸੋਡ ਨੂੰ ਟੈਲੀਕਾਸਟ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਐਪੀਸੋਡਸ ਦੀ ਬਜਾਏ ਲੋਕ ਦੂਰਦਰਸ਼ਨ 'ਤੇ ਸ਼ੁਰੂ ਹੋਏ 'Ramayan', 'Mahabharat', 'Circus' ਵਰਗੇ ਸੀਰੀਅਲ ਨੂੰ ਬਹੁਤ ਚਾਅ ਨਾਲ ਦੇਖ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਸੀਰੀਅਲ ਕਦੋਂ ਤੋਂ ਸ਼ੁਰੂ ਹੋਣ ਵਾਲਾ ਹੈ।

Chanakya - ਇਸ ਦੇ 47 ਐਪੀਸੋਡ ਪ੍ਰਸਾਰਿਤ ਹੋਣਗੇ। ਇਸਨੂੰ ਚੰਦਰਪ੍ਰ੍ਕਾਸ਼ ਦਵਿਵੇਦੀ ਨੇ ਡਾਇਰੈਕਟ ਕੀਤਾ ਹੈ ਅਤੇ ਇਸਨੂੰ ਰੋਜ਼ਾਨਾ ਡੀ. ਡੀ. ਭਾਰਤੀ 'ਤੇ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਸਕਦਾ ਹੈ। 

Upnishad Ganga - ਚਿੰਮਯ ਮਿਸ਼ਨ ਟ੍ਰਸਟ ਵੱਲੋ ਬਣਾਈ ਗਈ ਇਸ ਸੀਰੀਜ਼ ਦੇ 52 ਐਪੀਸੋਡ ਪ੍ਰਸਾਰਿਤ ਹੋਣਗੇ। ਇਸ ਨੂੰ ਵੀ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਡੀ. ਡੀ. ਭਾਰਤੀ 'ਤੇ ਪ੍ਰਸਾਰਿਤ ਕਾਰਨ ਦੀ ਤਿਆਰੀ ਹੈ। 

Shaktimaan - ਮੁਕੇਸ਼ ਖੰਨਾ ਦੇ ਇਸ ਮਸ਼ਹੂਰ ਸੀਰੀਅਲ ਨੂੰ ਬੱਚਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ ਅਤੇ ਇਸ ਲਈ ਇਕ ਵਾਰ ਫਿਰ ਇਸ ਨੂੰ ਪ੍ਰਸਾਰਿਤ ਕਰਨ ਦੀ ਤਿਆਰੀ ਹੈ। ਇਹ ਸੀਰੀਅਲ ਵੀ ਅਪ੍ਰੈਲ ਤੋਂ ਡੀ. ਡੀ. ਭਾਰਤੀ 'ਤੇ ਪ੍ਰਸਾਰਿਤ ਕੀਤਾ ਜਾਵੇਗਾ। 

Shriman Shrimati - ਮਸਤੀ ਅਤੇ ਮਜ਼ਾਕ ਨਾਲ ਭਰੀ Shriman Shrimati ਸੀਰੀਜ਼ ਨੂੰ ਫਿਰ ਤੋਂ ਪ੍ਰਸਾਰਿਤ ਕਰਨ ਦੀ ਤਿਆਰੀ ਹੈ। ਮਾਰਕੰਡ ਅਧਿਕਾਰੀ ਵੱਲੋਂ ਬਣਾਈ ਗਈ ਇਸ ਸੀਰੀਜ਼ ਨੂੰ ਵੀ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਦੂਰਦਰਸ਼ਨ 'ਤੇ ਦੁਪਹਿਰ 2 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

Krishna Kali - ਇਸਦੇ 18 ਐਪੀਸੋਡ ਡੀ. ਡੀ. ਨੈਸ਼ਨਲ 'ਤੇ ਰਾਤ 8.30 ਵਜੇ ਤੋਂ ਪ੍ਰਸਾਰਿਤ ਹੋਣ ਵਾਲੇ ਹਨ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News