ਭਰਾ ਨੂੰ ਯਾਦ ਕਰਕੇ ਭਾਵੁਕ ਹੋਏ ਹਰਭਜਨ ਤੇ ਗੁਰਸੇਵਕ, ਕੈਂਸਰ ਨਾਲ ਲੜਦੇ ਆਖਿਆ ਸੀ ਸੰਸਾਰ ਨੂੰ ਅਲਵਿਦਾ
6/8/2020 12:58:40 PM
ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਆਪਣੇ ਭਰਾ ਦੀ ਬਰਸੀ ਦੇ ਮੌਕੇ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਾਫ਼ੀ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਆਪਣੇ ਭਰਾ ਜਸਬੀਰ ਸਿੰਘ ਮਾਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ''8 ਜੂਨ 2013 ਨੂੰ ਅਸੀਂ ਆਪਣੇ ਪਿਆਰੇ ਭਰਾ ਜਸਬੀਰ ਸਿੰਘ ਮਾਨ ਨੂੰ ਗੁਆ ਦਿੱਤਾ ਸੀ, ਉਸ ਨੇ ਕੈਂਸਰ ਨਾਲ ਲੜਾਈ ਲੜੀ ਅਤੇ ਆਪਣੇ ਆਖਰੀ ਸਾਹ ਤੱਕ ਲੜਦਾ ਰਿਹਾ। ਇਹ ਉਹ ਸ਼ਖ਼ਸ ਸੀ, ਜਿਸ ਨੇ ਜ਼ਿੰਦਗੀ 'ਚ ਮੈਨੂੰ ਬਹੁਤ ਕੁਝ ਸਿਖਾਇਆ।
ਕਿਹੜਾ ਮੋੜ ਲਿਆਵੇ ਗਿਆਂ ਨੂੰ ! Vadda veer Jasbir Mann (Jass) cancer jehi bemuraad bimaari naal joojhda ajj de din 08.06.2013 nu sanu sadeevi vichorra de gaya. Moh-mohabat vich labrez, har ikk de dukh sukh ch hamesha naal kharran wala sada eh veer bahut hee pyaara te niyaara insaan si. Neeche wala eh article zarur parreyo. Zindgi de challenges da kive khirre mathe muqabla kari da, iss di saada ladla “Bhola” ikk masaal si🙏🏻 -Mann5 ਇੱਕ ਮੇਰਾ ਜਮਾਤੀ ਜਸਵੀਰ ਸਿੰਘ ਮਾਨ, ਜੋ ਗਾਇਕ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦਾ ਵੱਡਾ ਭਰਾ ਸੀ ਤੇ ਜਦੋਂ ਉਹ ਕੈਨੇਡਾ ਸ਼ਿਫਟ ਹੋਇਆ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਸੀ। ਉਸ ਦੇ ਨਾਲ ਦਾ ਤਾਂ ਮਾਰਿਆ ਗਿਆ ਤੇ ਜਸਵੀਰ, ਜਿਸ ਨੂੰ ਜ਼ੈਜ ਮਾਨ ਵੀ ਕਹਿੰਦੇ ਸੀ, ਉਸ ਦੀ ਖੱਬੀ ਬਾਂਹ ਕੱਟਣੀ ਪਈ ਸੀ ਕਿਉਂਕਿ ਉਸ ਦੇ ਕਾਰ ਦਾ ਸ਼ੀਸ਼ਾ ਬਾਂਹ ਵਿੱਚ ਵੜ ਗਿਆ ਸੀ ਤੇ ਬਾਂਹ ਅੱਧੀ ਕੱਟਣੀ ਪਈ। ਪਰ ਉਸਨੇ ਹੌਂਸਲਾ ਨਹੀਂ ਹਾਰਿਆ ਕਿਉਂਕਿ ਉਹ ਬਚਪਨ ਤੋਂ ਹੀ ਅਥਲੀਟ ਤੇ ਬਹੁਤ ਚੰਗਾ ਹਾਕੀ ਦਾ ਖਿਡਾਰੀ ਰਿਹਾ ਤੇ ਉਸ ਨੇ ਫਿਰ ਖੇਡਾਂ ਵਿੱਚ ਭਾਗ ਲੈਣ ਦਾ ਇਰਾਦਾ ਬਣਾ ਲਿਆ। ਪਹਿਲਾਂ ਤਾਂ ਉਸ ਨੇ ਇੱਕ ਹੱਥ ਨਾਲ ਫੀਤੇ ਬੰਨ੍ਹਣ ਤੋਂ ਲੈ ਕੇ ਸ਼ਾਟਪੁੱਟ ਸਿੱਟਣ ਦਾ ਬੈਲੈਂਸ ਬਣਾਉਣਾ ਸਿੱਖਿਆ। ਉਹ ਕਹਿੰਦੇ ਸੀ ਕਿ ਜਾਂ ਤਾਂ ਬੈਠ ਕੇ ਰੋ ਲਓ ਜਾਂ ਫਿਰ ਉਹ ਕਰੋ ਜੋ ਤੁਸੀਂ ਕਰ ਸਕਦੇ ਹੋ। ਉਹ ਕੈਨੇਡਾ ਵਿੱਚ ਸ਼ਾਟਪੁੱਟ, ਡਿਸਕਸ ਥਰੋਅ ਅਤੇ ਬਾਸਕਿਟ ਬਾਲ ਵਗੈਰਾ ਵਿੱਚ ਭਾਗ ਲੈਣ ਲੱਗ ਗਿਆ ਤੇ ਮੈਡਲ ਜਿੱਤੇ। ਉਹ ਕਾਰ ਚਲਾਉਂਦਾ, ਨੌਕਰੀ ਕਰਦਾ, ਖੇਡਾਂ ਵਿੱਚ ਭਾਗ ਲੈਂਦਾ। ਪਰ ਜਦ ਉਸ ਨੂੰ ਕੈਂਸਰ ਨੇ ਵੀ ਘੇਰ ਲਿਆ ਫਿਰ ਵੀ ਉਹ ਕਹਿੰਦਾ ਅੱਗੇ ਕੀ ਕਰਨਾ ਹੁਣ (what next ) ਤੇ ਉਹ ਫਿਰ ਵੀ ਘਬਰਾਇਆ ਨਹੀਂ। ਆਮ ਤੌਰ ’ਤੇ ਬੰਦਾ ਕੈਂਸਰ ਦੇ ਨਾਂ ’ਤੇ ਹੀ ਡਰ ਜਾਂਦਾ ਹੈ ਪਰ ਉਹ ਦਲੇਰ ਵੀਰ ਕਈ ਦੁੱਖ ਹੰਢਾ ਚੁੱਕਿਆ ਸੀ। ਜਦ ਅਸੀਂ 2012 ਵਿੱਚ ਕੈਨੇਡਾ ਗਏ ਤਾਂ ਸੋਚਿਆ ਕਿ ਉਸ ਨੂੰ ਜ਼ਰੂਰ ਮਿਲਣਾ ਹੈ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਠੀਕ ਨਹੀਂ ਰਹਿੰਦਾ। ਜਦੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਕਹਿੰਦਾ ਕਿ ਕੱਲ੍ਹ ਉਸ ਦੀ ਕੀਮੋ ਹੈ ਤੇ ਉਸ ਤੋਂ ਬਾਅਦ ਮੈਂ ਆਪ ਆਪਣੇ ਪਰਿਵਾਰ ਨਾਲ ਤੁਹਾਨੂੰ ਮਿਲਣ ਆਵਾਂਗਾ। ਮੈਂ ਹੈਰਾਨ ਹੋ ਗਈ ਕਿ ਐਨਾ ਹੌਂਸਲਾ ਕੋਈ ਢਿੱਲੀ ਗੱਲ ਨਹੀਂ । ਆਖ਼ਿਰ ਉਹ ਜ਼ਿੰਦਗੀ ਦੀ ਜੰਗ 8 ਜੂਨ, 2013 ਨੂੰ ਹਾਰ ਗਿਆ ਪਰ ਜ਼ਿੰਦਗੀ ਨੂੰ ਬੜੇ ਜਜ਼ਬੇ ਨਾਲ ਇਸ ਦੁਨੀਆ ਨੂੰ ਛੱਡ ਤਾਂ ਗਿਆ ਪਰ ਦੂਜਿਆਂ ਨੂੰ ਇਹ ਰਸਤਾ ਦਿਖਾ ਗਿਆ ਕਿ ਬਿਮਾਰੀਆਂ ਅੱਗੇ ਡੋਲੀਦਾ ਨਹੀਂ ਸਗੋਂ ਡਟ ਜਾਈਦਾ! ਇਹ ਹੁੰਦਾ ਹੈ ਜਨੂਨ ,ਜਜ਼ਬਾ ਜਿਊਣ ਦਾ! -ਉਪਿੰਦਰ ਕੌਰ ਸੇਖੋਂ 98555 14707 @gursewakmannofficial_
A post shared by Harbhajan Mann (@harbhajanmannofficial) on Jun 7, 2020 at 11:31pm PDT
ਉਹ ਹਰ ਸੁੱਖ ਦੁੱਖ ਵੇਲੇ ਮੇਰੇ ਨਾਲ ਖੜ੍ਹਾ ਰਿਹਾ ਅਤੇ ਉਸੇ ਦੀ ਬਦੌਲਤ ਮੈਂ ਅੱਜ ਇਸ ਮੁਕਾਮ 'ਤੇ ਹਾਂ, ਅਸੀਂ ਸਾਰੇ ਤੈਨੂੰ ਬਹੁਤ ਮਿਸ ਕਰਦੇ ਹਾਂ ਵੀਰੇ। ਉਨ੍ਹਾਂ ਨੇ ਆਪਣੇ ਭਰਾ ਦੀ ਬਰਸੀ ਮੌਕੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ। ਆਪਣੇ ਭਰਾ ਨੂੰ ਯਾਦ ਕਰਦੇ ਹੋਏ ਉਹ ਭਾਵੁਕ ਹੋ ਗਏ।
ਦੱਸਣਯੋਗ ਹੈ ਕਿ ਗੁਰਸੇਵਕ ਮਾਨ ਇੱਕ ਪ੍ਰੋਫੈਸ਼ਨਲ ਪਾਇਲਟ ਦੇ ਤੌਰ 'ਤੇ ਕੰਮ ਕਰ ਰਹੇ ਹਨ ਜਦੋਂਕਿ ਉਨ੍ਹਾਂ ਦਾ ਭਰਾ ਹਰਭਜਨ ਮਾਨ ਗਾਇਕੀ ਦੇ ਖੇਤਰ 'ਚ ਮੱਲਾਂ ਮਾਰ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ ਅਤੇ ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਜਲਵਾ ਵਿਖਾ ਚੁੱਕੇ ਹਨ। ਫ਼ਿਲਹਾਲ ਉਨ੍ਹਾਂ ਦੀ ਫ਼ਿਲਮ 'ਪੀ. ਆਰ.' ਆਉਣ ਵਾਲੀ ਹੈ। ਗਾਇਕੀ 'ਚ ਗੁਰਸੇਵਕ ਮਾਨ ਦਾ ਭਤੀਜਾ ਅਵਕਾਸ਼ ਮਾਨ ਵੀ ਨਿੱਤਰ ਚੁੱਕਿਆ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਿਹਾ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
sunita
This news is Content Editor sunita