ਤਾਂ ਇਸ ਵਜ੍ਹਾ ਕਰਕੇ ਯੁਵਰਾਜ ਹੰਸ ਨਹੀਂ ਦਿਖਾਉਂਦੇ ਆਪਣੇ ਪੁੱਤਰ ਹਰੀਦਾਨ ਦੀ ਸ਼ਕਲ
6/8/2020 1:04:08 PM

ਜਲੰਧਰ (ਬਿਊਰੋ) — ਪਾਲੀਵੁੱਡ ਫ਼ਿਲਮ ਉਦਯੋਗ ਤੇ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਤਾਲਾਬੰਦੀ ਦੌਰਾਨ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਨਾਲ ਕਵਾਲਟੀ ਟਾਈਮ ਬਿਤਾ ਰਹੇ ਹਨ। ਯੁਵਰਾਜ ਹੰਸ ਆਪਣੇ ਬੇਟੇ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ। ਹਰ ਕੋਈ ਇਨ੍ਹਾਂ ਤਸਵੀਰਾਂ ਨੂੰ ਲਾਈਕ ਅਤੇ ਸਾਂਝੀਆਂ ਕਰਦਾ ਹੈ ਪਰ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਯੁਵਰਾਜ ਹੰਸ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਨਾਲ ਮਲਾਲ ਵੀ ਹੈ ਕਿਉਂਕਿ ਯੁਵਰਾਜ ਹੰਸ ਇਨ੍ਹਾਂ ਤਸਵੀਰਾਂ 'ਚ ਕਦੇ ਵੀ ਹਰੀਦਾਨ ਦੀ ਸ਼ਕਲ ਨਹੀਂ ਦਿਖਾਉਂਦੇ। ਇਸ ਸਭ ਨੂੰ ਲੈ ਕੇ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਟ 'ਤੇ ਖੁਲਾਸਾ ਕੀਤਾ ਹੈ।
ਯੁਵਰਾਜ ਹੰਸ ਨੇ ਦੱਸਿਆ ਹੈ ਕਿ 'ਹਰ ਕੋਈ ਹਰੀਦਾਨ ਨੂੰ ਦੇਖਣ ਲਈ ਉਤਸੁਕ ਹੈ, ਸੱਚ ਜਾਣਿਓ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਉਤਸੁਕ ਹਾਂ ਕਿ ਤੁਹਾਡੇ ਨਾਲ ਮੈਂ ਹਰੀਦਾਨ ਦੀਆਂ ਤਸਵੀਰਾਂ ਸਾਂਝੀਆਂ ਕਰਾਂ ਪਰ ਸਾਡੇ ਸਾਡੇ ਘਰ ਦੇ ਵੱਡਿਆਂ ਨੇ ਕਿਹਾ ਹੈ ਕਿ 40 ਦਿਨਾਂ ਤੱਕ ਇੰਤਜ਼ਾਰ ਕਰ ਲਓ। ਕੁਝ ਦਿਨ ਬਾਅਦ ਤਸਵੀਰਾਂ ਹੀ ਤਸਵੀਰਾਂ।''
ਦੱਸਣਯੋਗ ਹੈ ਕਿ 12 ਮਈ 2020 ਦਾ ਦਿਨ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਲਈ ਬਹੁਤ ਖ਼ਾਸ ਰਿਹਾ ਹੈ ਕਿਉਂਕਿ ਇਸ ਦਿਨ ਦੋਹਾਂ ਦੀ ਜ਼ਿੰਦਗੀ 'ਚ ਉਨ੍ਹਾਂ ਦੇ ਲਾਡਲੇ ਪੁੱਤਰ ਹਰੀਦਾਨ ਦੀ ਐਂਟਰੀ ਹੋਈ ਹੈ।
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ 'ਯਾਰ ਅਣਮੁੱਲੇ ਰਿਟਰਨਜ਼' 'ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਦੇ ਨਾਲ ਨਜ਼ਰ ਆਉਣਗੇ। ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ। ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫ਼ਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ