ਫੈਨ ਦੀ ਇਸ ਹਰਕਤ ਨੂੰ ਦੇਖ ਕੇ ਭਾਵੁਕ ਹੋਏ ਹਰਭਜਨ ਮਾਨ (ਵੀਡੀਓ)

12/14/2019 4:49:35 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੀ ਸਾਫ-ਸੁਥਰੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰਾ ਹੀ ਮੁਕਾਮ ਬਣਾ ਚੁੱਕੇ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਲਿਸਟ ਹੈ। ਹਰਭਜਨ ਮਾਨ ਜਿੰਨੇ ਵਧੀਆ ਗਾਇਕ ਨੇ ਉਨ੍ਹੇ ਹੀ ਵਧੀਆ ਦਿਲ ਦੇ ਇਨਸਾਨ ਵੀ ਹਨ। ਉਹ ਆਪਣੇ ਫੈਨਜ਼ ਨੂੰ ਬਹੁਤ ਸਤਿਕਾਰ ਤੇ ਪਿਆਰ ਦਿੰਦੇ ਹਨ, ਜਿਸ ਦੇ ਚੱਲਦਿਆਂ ਹਰਭਜਨ ਮਾਨ ਦੇ ਫੈਨਜ਼ ਵੀ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ, ''ਮਿਲਦਾ ਜੋ ਸਤਿਕਾਰ ਗੁਰੂ ਦੀ ਕਿਰਪਾ ਹੈ। ਅੱਜ ਮੈਨੂੰ ਸ੍ਰੀ ਜੀਵਨ ਨਗਰ, ਹਰਿਆਣਾ ਵਿਚ ਵਿਆਹ ਦੇ ਸ਼ੋਅ 'ਤੇ ਇਸ ਪਰਿਵਾਰ ਵਲੋਂ ਮਿਲਿਆ ਇਹ ਸਤਿਕਾਰ ਜ਼ਿੰਦਗੀ ਭਰ ਯਾਦ ਰਹੇਗਾ।'' ਇਸ ਵੀਡੀਓ 'ਚ ਦੇਖਿਆ ਜਾ ਸਕਦੇ ਹਨ ਕਿ ਕਿਵੇਂ ਇਸ ਫੈਨ ਨੇ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਫੁਲਕਾਰੀ ਦੀ ਛਾਅ ਹੇਠ ਹਰਭਜਨ ਮਾਨ ਦਾ ਸਵਾਗਤ ਕੀਤਾ ਹੈ। ਪ੍ਰਸ਼ੰਸਕ ਵਲੋਂ ਮਿਲਦੇ ਇੰਨੇ ਸਤਿਕਾਰ ਤੇ ਪਿਆਰ ਨੂੰ ਦੇਖ ਕੇ ਹਰਭਜਨ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

‘ਮਿਲਦਾ ਜੋ ਸਤਿਕਾਰ ਗੁਰੂ ਦੀ ਕਿਰਪਾ ਹੈ’ ਅੱਜ ਮੈਨੂੰ ਸ੍ਰੀ ਜੀਵਨ ਨਗਰ, ਹਰਿਆਣਾ ਵਿੱਚ ਵਿਆਹ ਦੇ ਸ਼ੋਅ 'ਤੇ ਇਸ ਪਰਿਵਾਰ ਵੱਲੋਂ ਮਿਲਿਆ ਇਹ ਸਤਿਕਾਰ ਜ਼ਿੰਦਗੀ ਭਰ ਯਾਦ ਰਹੇਗਾ 🙏 ‘Milda Jo Satkar GURU Di Kirpa Hai🙏🏽 Ajj mainu Jeevan Nagar, Haryana ch viah de show te iss parivaar vallon miliya eh satkar zindgi bhar yaad rahega 🙏🏽 #weddingseason #blessed #jiwannagar #haryana

A post shared by Harbhajan Mann (@harbhajanmannofficial) on Dec 13, 2019 at 5:37am PST

ਦੱਸਣਯੋਗ ਹੈ ਕਿ ਹਰਭਜਨ ਮਾਨ ਦੀ ਗਾਇਕੀ ਦੀ ਤਾਂ ਹਰ ਕੋਈ ਉਨ੍ਹਾਂ ਦੀ ਗਾਇਕੀ ਦਾ ਕਾਇਲ ਹੈ। ਉਨ੍ਹਾਂ ਦੇ ਹਰੇਕ ਗੀਤ ਦੇ ਬੋਲ 'ਚ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀ ਝਲਕ ਮਿਲਦੀ ਹੈ। ਇਸ ਵਾਰ ਉਹ 'ਤੇਰੇ ਪਿੰਡ ਗਈ ਸਾਂ ਵੀਰੇ ਵੇ' ਟਾਈਟਲ ਹੇਠ ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਸਨ। ਦਰਦ ਨਾਲ ਭਰਿਆ ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News