ਗਾਇਕ ਹਰਭਜਨ ਮਾਨ ਦੇ ''ਕੋਰੋਨਾ ਪਾਜ਼ੀਟਿਵ'' ਹੋਣ ਦਾ ਸੱਚ ਆਇਆ ਸਾਹਮਣੇ (ਵੀਡੀਓ)

4/18/2020 5:44:41 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੌਰਾਨ 'ਕੋਰੋਨਾ' ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿਚ ਇਕ ਖ਼ਬਰ ਆਈ ਸੀ ਕਿ ਪੰਜਾ'ਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ 'ਕੋਰੋਨਾ ਪਾਜ਼ੀਟਿਵ' ਪਾਏ ਗਏ ਹਨ। ਇਸ ਖ਼ਬਰ ਤੋਂ ਬਾਅਦ ਹਰਭਜਨ ਮਾਨ ਦੇ ਫੈਨਜ਼ ਅਤੇ ਕਰੀਬੀ ਦੋਸਤ ਘਬਰਾ ਗਏ ਅਤੇ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਮੰਗਣ ਲੱਗੇ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਹਰਭਜਨ ਮਾਨ 'ਕੋਰੋਨਾ' ਪਾਜ਼ੀਟਿਵ ਨਹੀਂ ਹਨ। ਉਨ੍ਹਾਂ ਨੂੰ 'ਕੋਰੋਨਾ' ਹੋਣ ਦੀ ਖਬਰ ਸਿਰਫ ਇਕ ਅਫਵਾਹ ਹੀ ਹੈ, ਜਿਸ ਦੀ ਪੁਸ਼ਟੀ ਖੁਦ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਕੀਤੀ ਹੈ। ਇਸ ਤੋਂ ਇਲਾਵਾ ਹਰਭਜਨ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲੀਜ਼ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਨਾ ਫੈਲਾਇਆ ਜਾਵੇ। 

ਦੱਸ ਦੇਈਏ ਕਿ ਹਰਭਜਨ ਮਾਨ ਨੇ ਲੋਕਾਂ ਨੂੰ ਆਪਣੇ-ਆਪ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੁਨੀਆ 'ਤੇ ਕਈ ਆਫ਼ਤਾਂ ਆ ਚੁੱਕੀਆਂ ਹਨ। ਜੇਕਰ ਆਪਾ ਸਾਰੇ ਮਿਲ ਕੇ ਇਨ੍ਹਾਂ ਦਾ ਸਾਹਮਣਾ ਕਰਾਂਗੇ ਤਾ ਇਸ 'ਤੇ ਜਿੱਤ ਜ਼ਰੂਰ ਪਾਵਾਂਗੇ। 
ਦੱਸਣਯੋਗ ਹੈ ਕਿ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਵੀ ਕਿਹਾ  'ਕੋਰੋਨਾ ਵਾਇਰਸ' ਦੀਆਂ ਖ਼ਬਰਾਂ ਤੇ ਅਫਵਾਹਾਂ ਨੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਫੇਕ ਫਾਰਵਡ ਮੈਸੇਜ ਲੋਕਾਂ ਨੂੰ ਖ਼ਤਰਨਾਕ ਤਰੀਕੇ ਨਾਲ ਗੁੰਮਰਾਹ ਕਰ ਰਹੇ ਹਨ। ਨੇਹਾ ਕੱਕੜ ਕਹਿੰਦੀ ਹੈ ਕਿ ਮੇਰੇ ਮਾਂ-ਬਾਪ ਸੀਨੀਅਰ ਸਿਟੀਜਨ ਹਨ। ਜਦੋਂ ਉਹ ਇਹ ਖ਼ਬਰਾਂ ਸੁਣਦੇ ਹਨ ਤਾ ਘਬਰਾ ਜਾਂਦੇ ਹਨ, ਜੋ ਵੀ ਵਟਸਐਪ ਮੈਸੇਜ ਸਾਨੂੰ ਮਿਲਦੇ ਹਨ ਉਹ ਸਾਰੇ ਸੱਚ ਨਹੀਂ ਹੁੰਦੇ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News