ਮੁੰਬਈ ਪੁਲਸ ਨੇ ਏਜਾਜ਼ ਖਾਨ ਨੂੰ ਕੀਤਾ ਗ੍ਰਿਫਤਾਰ, ਲੱਗੇ ਗੰਭੀਰ ਦੋਸ਼

4/19/2020 12:37:02 AM

ਮੁੰਬਈ (ਏਜੰਸੀ)- ਬਾਲੀਵੁੱਡ ਅਭਿਨੇਤਾ ਏਜਾਜ਼ ਖਾਨ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਏਜਾਜ਼ ਦੇ ਖਿਲਾਫ ਮਾਨਹਾਨੀ ਅਤੇ ਗਲਤ ਟਿੱਪਣੀ ਕਰਨ ਦੇ ਦੋਸ਼ ਲੱਗੇ ਹਨ। ਖਾਰ ਪੁਲਸ ਸਟੇਸ਼ਨ ਵਿਚ ਏਜਾਜ਼ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। ਏਜਾਜ਼ ਖਾਨ ਦੀ ਗ੍ਰਿਫਤਾਰੀ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਉਨ੍ਹਾਂ ਦੇ ਇਕ ਵੀਡੀਓ ਦੀ ਵਜ੍ਹਾ ਨਾਲ ਹੋਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਏਜਾਜ਼ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਨੇ ਵਿਵਾਦਤ ਬਿਆਨ ਦਿੱਤਾ ਸੀ। ਉਥੇ ਹੀ ਸੋਸ਼ਲ ਮੀਡੀਆ 'ਤੇ ਇਸ ਤੋਂ ਬਾਅਦ ਏਜਾਜ਼ ਖਾਨ ਨੂੰ ਗ੍ਰਿਫਤਾਰ ਕਰਨ ਲਈ ਹੈਸ਼ਟੈਗ ਵੀ ਟ੍ਰੇਂਡ ਹੋਣ ਲੱਗਾ ਸੀ। ਜਿਸ ਤੋਂ ਬਾਅਦ ਪੁਲਸ ਨੇ ਏਜਾਜ਼ ਨੂੰ ਗ੍ਰਿਫਤਾਰ ਕਰ ਲਿਆ ਹੈ। 

ਦੱਸਣਯੋਗ ਹੈ ਕਿ ਏਜਾਜ਼ ਨੇ ਫੇਸਬੁੱਕ ਲਾਈਵ ਦੌਰਾਨ ਕਿਹਾ ਸੀ ਕਿ ਜੇਕਰ ਇਕ ਕੀੜੀ ਮਰ ਜਾਂਦੀ ਹੈ, ਤਾਂ ਇਕ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ, ਜੇਕਰ ਇਕ ਹਾਥੀ ਮਰ ਜਾੰਦਾ ਹੈ, ਤਾਂ ਇਕ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ। ਜੇਕਰ ਦਿੱਲੀ ਵਿਚ ਭੂਚਾਲ ਆਉਂਦਾ ਹੈ, ਤਾਂ ਇਕ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ, ਯਾਨੀ ਕੋਈ ਵੀ ਘਟਨਾ ਲਈ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਸਾਜ਼ਿਸ਼ ਲਈ ਕੌਣ ਜ਼ਿੰਮੇਵਾਰ ਹੈ।

ਇਸ ਤੋਂ ਬਾਅਦ ਵੀਡੀਓ ਵਿਚ ਏਜਾਜ਼ ਖਾਨ ਨੇ ਇਨ੍ਹਾਂ ਸਭ ਲਈ ਜ਼ਿੰਮੇਵਾਰ ਇਕ ਰਾਜਨੀਤਕ ਪਾਰਟੀ ਨੂੰ ਦੱਸਿਆ। ਉਥੇ ਹੀ ਏਜਾਜ਼ ਨੇ ਵੀਡੀਓ ਵਿਚ ਕਿਹਾ ਕਿ ਕੋਰੋਨਾ ਤੋਂ ਧਿਆਨ ਹਟਾਉਣ ਲਈ ਇਸ ਪੂਰੇ ਮਾਮਲੇ ਵਿਚ ਫਿਰਕੂ ਦੰਗੇ ਜੋੜੇ ਜਾ ਰਹੇ ਹਨ। ਆਪਣੀ ਇਸ ਵੀਡੀਓ ਵਿਚ ਏਜਾਜ਼ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਅਜਿਹੇ ਲੋਕ ਜੋ ਦੇਸ਼ ਵਿਚ ਅਜਿਹਾ ਕਰ ਰਹੇ ਹਨ। ਉਨ੍ਹਾਂ ਸਭ ਨੂੰ ਕੋਰੋਨਾ ਹੋ ਜਾਵੇ।
ਰਿਪੋਰਟ ਮੁਤਾਬਕ ਖਾਰ ਪੁਲਸ ਨੇ ਏਜਾਜ਼ ਖਾਨ 'ਤੇ ਗੰਭੀਰ ਦੋਸ਼ ਲਗਾਏ ਹਨ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਏਜਾਜ਼ ਖਾਨ ਦੀ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਏਜਾਜ਼ ਖਾਨ ਹੇਟ ਸਪੀਚ ਅਤੇ ਮਾਡਲ ਨਾਲ ਕੁੱਟਮਾਰ ਦੇ ਚੱਲਦੇ ਗ੍ਰਿਫਤਾਰ ਹੋ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Content Editor Sunny Mehra

Related News