ਗੁਰਦੁਆਰਾ ਸਾਹਿਬ ''ਚ ਪੁੱਤਰ ਨਾਲ ''ਸ਼ਬਦ ਗਾਇਨ'' ਕਰਦੇ ਦਿਸੇ ਹਰਭਜਨ ਮਾਨ, ਵੀਡੀਓ ਵਾਇਰਲ

4/2/2019 11:03:51 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਹਰਭਜਨ ਮਾਨ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਦੱਸ ਦਈਏ ਕਿ  ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਹਰਭਜਨ ਮਾਨ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਹ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਕੋਪਨਹੈਗਨ ਦੇ ਗੁਰਦੁਆਰਾ ਸਾਹਿਬ 'ਚ ਸ਼ਬਦ ਗਾਇਨ ਕਰਦੇ ਨਜ਼ਰ ਆ ਰਹੇ ਹਨ। ਇਸ ਦੋਵਾਂ ਪਿਓ-ਪੁੱਤਰ ਨੇ ਬਹੁਤ ਹੀ ਨਿਮਰਤਾ ਨਾਲ ਸ਼ਬਦ ਗਾਇਨ ਕੀਤਾ। ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹਰਭਜਨ ਮਾਨ ਨੇ ਕੈਪਸ਼ਨ 'ਚ ਲਿਖਿਆ “While on our family vacation in Copenhagen, we had the honour of visiting the city’s Gurudwara Sahib and the opportunity to sing our family’s favourite shabad along with my son”।

 
 
 
 
 
 
 
 
 
 
 
 
 
 

While on our family vacation in Copenhagen, we had the honour of visiting the city’s Gurudwara Sahib and the opportunity to sing our family’s favourite shabad along with my son @avkash.mann Guru sarbat da bhalah kare🙏🏼 Happy Sunday ji ☝🏽 #copenhagen #gurdwara #kirtan #blessed

A post shared by Harbhajan Mann (@harbhajanmannofficial) on Mar 31, 2019 at 5:19am PDT


ਦੱਸਣਯੋਗ ਹੈ ਕਿ ਹਰਭਜਨ ਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪੀ. ਆਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲਾਂਕਿ ਹਰਭਜਨ ਮਾਨ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦੇ ਚੁੱਕੇ ਹਨ। ਹਰਭਜਨ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ।

 
 
 
 
 
 
 
 
 
 
 
 
 
 

ਵਾਹਿਗੁਰੂ ਦਾ ਸ਼ੁਕਰਾਨਾ🙏🏼 Had an amazing family vacation, now back to Mumbai for some big and exciting music releases.☝🏽 Special thanks to BritAsia TV for hosting and organizing with great hospitality the tremendous Punjabi Film Awards in London which I was very happy to be a part of. Can’t wait to see my loving UK fans on tour in 2020 🙏🏼 @avkash.mann @britasia_tv

A post shared by Harbhajan Mann (@harbhajanmannofficial) on Apr 1, 2019 at 12:36pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News