ਹਰਭਜਨ ਮਾਨ ਦਾ ਗੀਤ ''ਦਿਲ ਤੋੜਿਆ'' ਰਿਲੀਜ਼, ਟੁੱਟੇ ਦਿਲਾਂ ਦੇ ਦਰਦ ਨੂੰ ਕਰਦੈ ਬਿਆਨ (ਵੀਡੀਓ)

4/10/2020 4:51:26 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਨਵੇਂ ਗੀਤ 'ਦਿਲ ਤੋੜਿਆ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਹ ਇਕ ਸੈਡ ਸੋਂਗ ਹੈ, ਜਿਸਨੂੰ ਹਰਭਜਨ ਮਾਨ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਖ਼ੂਬਸੂਰਤ ਗੀਤ ਦੇ ਬੋਲ ਬਾਬੂ ਸਿੰਘ ਮਾਨ ਵੱਲੋਂ ਲਿਖੇ ਗਏ ਹਨ, ਜਿਸ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਹਰਭਜਨ ਮਾਨ ਆਪਣੇ ਯੂਟਿਊਬ ਚੈਨਲ ਐੱਚ.ਐੱਮ. ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹਰਭਜਨ ਮਾਨ ਦੇ ਇਸ ਗੀਤ ਨੂੰ ਮਜੀਠਾ ਦੇ ਰਾਇਲ ਵਿਲਾ ਰਿਜ਼ਾਰਟ ਵਿਚ ਫਿਲਮਾਇਆ ਗਿਆ ਹੈ।

ਦੱਸ ਦੇਈਏ ਕਿ ਇਸ ਗੀਤ ਵਿਚ ਇਕ ਮਹਿਬੂਬ ਵੱਲੋਂ ਦਿਲ ਤੋੜਨ ਦੀ ਗੱਲ ਕੀਤੀ ਗਈ ਹੈ ਕਿ ਮਹਿਬੂਬ ਨੇ ਕਿੰਨੀ ਬੇਰਹਿਮੀ ਨਾਲ ਦਿਲ ਤੋੜਿਆ ਹੈ। ਇੰਝ ਤਾਂ ਕੋਈ ਕੱਚ ਦਾ ਖਿਡੌਣਾ ਵੀ ਨਹੀਂ ਤੋੜਦਾ ਜਿਵੇ ਉਸਦਾ ਦਾ ਦਿਲ ਤੋੜਿਆ ਗਿਆ ਹੈ। ਇਸ ਤੋਂ ਬਾਅਦ ਮਹਿਬੂਬ ਉਸ ਸਮੇਂ ਨੂੰ ਪਛਤਾਉਂਦਾ ਹੈ ਜਦੋਂ ਅੱਲ੍ਹੜ ਉਮਰ ਵਿਚ ਅੱਖੀਆਂ ਲੈ ਲਈਆਂ ਸਨ।
ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਦਾ ਇਕ ਗੀਤ 'ਪਛਤਾਵੇ' ਟਾਈਟਲ ਹੇਠ ਰਿਲੀਜ਼ ਹੋਇਆ ਸੀ, ਜਿਸਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।            ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News