ਯੋਗੀ ਅਤੇ ਮੋਹਨ ਭਾਗਵਤ ਨੂੰ ਗਾਲ੍ਹਾਂ ਕੱਢਣੀਆਂ ਹਾਰਡ ਕੌਰ ਨੂੰ ਪਈਆਂ ਮਹਿੰਗੀਆਂ, ਕੇਸ ਦਰਜ

6/20/2019 10:31:20 AM

ਜਲੰਧਰ(ਬਿਊਰੋ)— ਪੰਜਾਬੀ ਗਾਇਕਾ ਹਾਰਡ ਕੌਰ ਸੋਸ਼ਲ ਮੀਡੀਆ 'ਤੇ ਆਪਣੀਆਂ ਵਿਵਾਦਿਤ ਪੋਸਟਰ ਦੇ ਚਲਦਿਆ ਰੱਜ ਕੇ ਟਰੋਲ ਹੋ ਰਹੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਤੋਂ ਬਾਅਦ ਇਕ ਕਈ ਅਜਿਹੀਆਂ ਪੋਸਟਰ ਅਪਲੋਡ ਕੀਤੀਆਂ ਹਨ, ਜਿਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਰਾਸ਼ਟਰੀ ਸਵੈ-ਸੇਵਕ ਦੇ ਮੁਖੀ ਮੋਹਨ ਭਾਗਵਤ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤੀ ਹੈ। ਜਿਸ ਕਾਰਨ ਉਨ੍ਹਾਂ 'ਤੇ ਕੇਸ ਦਰਜ ਕੀਤਾ ਗਿਆ ਹੈ।
PunjabKesari
ਦੱਸ ਦੇਈਏ ਕਿ ਹਾਰਡ ਕੌਰ ਨੇ ਮੋਹਨ ਭਾਗਵਤ ਨੂੰ ਨਾ ਸਿਰਫ ਜਾਤੀਵਾਦੀ ਕਿਹਾ, ਸਗੋਂ ਦੇਸ਼ 'ਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ ਲਈ ਉਸ ਨੂੰ ਤੇ ਉਸ ਦੇ ਸੰਗਠਨ ਆਰ. ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਬਾਅਦ ਹਾਰਡ ਕੌਰ ਨੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਰੇਪਿਸਟ ਕਿਹਾ। ਹਾਰਡ ਕੌਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜੱਮ ਕੇ ਟਰੋਲ ਵੀ ਕੀਤਾ ਗਿਆ।
PunjabKesari
ਇਹੀ ਨਹੀਂ ਹਾਰਡ ਕੌਰ ਨੇ ਇੰਸ‍ਟਾਗ੍ਰਾਮ 'ਤੇ 'Who killed Karkare' ਨਾਮਕ ਇਕ ਕਿਤਾਬ ਦੇ ਪਹਿਲੇ ਪੇਜ ਦੀ ਤਸਵੀਰ ਵੀ ਪੋਸ‍ਟ ਕੀਤੀ, ਜਿਸ ਨੂੰ ਐੱਸ, ਐੱਮ. ਮੁਸ਼ਰਿਫ ਨੇ ਲਿਖਿਆ ਹੈ। ਇਸ ਮਾਮਲੇ 'ਚ ਵਾਰਾਣਸੀ ਕੈਂਟ ਥਾਣੇ 'ਚ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕੈਂਟ ਪੁਲਸ ਨੇ ਧਾਰਾ 153ਏ, 124ਏ, 500, 505 ਅਤੇ 66 ਆਈ.ਟੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।
PunjabKesari
ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਸ਼ੇਖਰ ਜੋ ਕਿ ਪੇਸ਼ੇ ਤੋਂ ਵਕੀਲ ਹਨ ਨੇ ਦੋਸ਼ ਲਗਾਇਆ ਕਿ ਆਰ. ਐੱਸ. ਐੱਸ. ਦੇ ਵਾਲੰਟੀਅਰ ਹੋਣ ਕਾਰਨ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਸੀ ਪਰ ਅਜਿਹਾ ਨਹੀਂ ਹੈ ਕਿ ਹਾਰਡ ਕੌਰ ਦੀ ਇਸ ਗੱਲ ਨੂੰ ਲੈ ਕੇ ਹਰ ਕੋਈ ਨਾਰਾਜ਼ ਹੈ। ਬਲ‍ਕਿ ਕੁਝ ਲੋਕਾਂ ਨੂੰ ਹਾਰਡ ਕੌਰ ਦੀਆਂ ਗੱਲਾਂ ਠੀਕ ਵੀ ਲੱਗੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News