ਯੂ. ਕੇ. ''ਚ ਹਾਰਡੀ ਸੰਧੂ ਨੂੰ ਆਈ ਭਾਰਤ ਦੀ ਯਾਦ, ਲਿਖਿਆ ਖਾਸ ਸੰਦੇਸ਼

7/12/2019 9:38:12 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਕ੍ਰਿਕਟ 'ਤੇ ਆਧਾਰਿਤ ਬਣ ਰਹੀ ਫਿਲਮ '83'  ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਫਿਲਮ ਨਾਲ ਜੁੜੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਹਾਰਡੀ ਸੰਧੂ '83' ਦੀ ਸ਼ੂਟਿੰਗ ਲਈ ਇੰਗਲੈਂਡ ਗਏ ਹੋਏ ਹਨ।

PunjabKesari

ਇੰਗਲੈਂਡ ਜਾ ਕੇ ਵੀ ਉਹ ਆਪਣੇ ਦੇਸ਼ ਅਤੇ ਫੈਨਜ਼ ਦੇ ਪਿਆਰ ਨੂੰ ਕਾਫੀ ਮਿਸ ਕਰ ਰਹੇ ਹਨ। ਦਰਅਸਲ, ਹਾਲ ਹੀ 'ਚ ਹਾਰਡੀ ਸੰਧੂ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ'ਚ ਲਿਖਿਆ, ''ਭਾਰਤੀ ਸਰੋਤਿਆਂ ਨੂੰ ਖਾਸ ਸੰਦੇਸ਼ ਦਿੱਤਾ ਹੈ।

PunjabKesari

ਹਾਰਡੀ ਸੰਧੂ ਨੇ ਆਪਣੇ ਫੈਨਜ਼ ਦਾ ਹਾਲਚਾਲ ਪੁੱਛਿਆ ਤੇ ਕਿਹਾ ਹੈ ਕਿ ਮੈਨੂੰ ਪੂਰਾ ਇਕ ਮਹੀਨਾ ਯੂ. ਕੇ. 'ਚ ਸ਼ੂਟਿੰਗ ਕਰਦਿਆਂ ਨੂੰ ਹੋ ਗਿਆ ਅਤੇ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ। ਭਾਰਤ ਨੂੰ ਮਿਸ ਕਰ ਰਿਹਾ ਹਾਂ। ਆਪਣਾ ਪਿਆਰ ਭੇਜਦਾ ਹਾਂ।''

PunjabKesari
ਦੱਸਣਯੋਗ ਹੈ ਕਿ ਕਬੀਰ ਖਾਨ ਦੇ ਨਿਰਦੇਸ਼ਨ 'ਚ ਫਿਲਮਾਈ ਜਾ ਰਹੀ ਫਿਲਮ '83' 'ਚ ਭਾਰਤੀ ਟੀਮ ਵੱਲੋਂ ਵਿਸ਼ਵ ਕੱਪ ਜਿੱਤ ਕੇ ਰਚੇ ਇਤਿਹਾਸ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। '83 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ।

PunjabKesari

ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ, ਜੋ ਕਿ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ 'ਚ ਹਾਰਡੀ ਸੰਧੂ ਭਾਰਤੀ ਕ੍ਰਿਕਟ ਦੇ ਸਾਬਕਾ ਆਲ ਰਾਊਂਡਰ ਮਦਨ ਲਾਲ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

 
 
 
 
 
 
 
 
 
 
 
 
 
 

❤️❤️

A post shared by Harrdy sandhu (@harrdysandhu) on Jun 12, 2019 at 10:48am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News