''83'' ''ਚ ਮਦਨ ਲਾਲ ਬਣੇ ਪੰਜਾਬੀ ਸਿੰਗਰ ਹਾਰਡੀ ਸੰਧੂ, ਰਣਵੀਰ ਨੇ ਸ਼ੇਅਰ ਕੀਤੀ ਪਹਿਲੀ ਝਲਕ

1/20/2020 9:21:06 AM

ਮੁੰਬਈ (ਬਿਊਰੋ) : ਬਾਲੀਵੁੱਡ ਫਿਲਮ '83' ਤੋਂ ਬੈਕ ਟੂ ਬੈਕ ਪੋਸਟਰ ਜਾਰੀ ਕੀਤੇ ਜਾ ਰਹੇ ਹਨ ਅਤੇ ਹੁਣ ਮਦਨ ਲਾਲ ਦੀ ਭੂਮਿਕਾ 'ਚ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਸਾਬਕਾ ਕ੍ਰਿਕਟਰ ਆਪਣੀ ਤੰਬਾਕੂਨੋਸ਼ੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਸੀ ਅਤੇ ਹਾਰਡੀ ਵੀ ਪੋਸਟਰ 'ਚ ਉਨ੍ਹਾਂ ਦੀ ਗੇਂਦਬਾਜ਼ੀ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, “ਪੰਜਾਬ ਦਾ ਗੱਬਰੂ ਵੀਰ, ਪੇਸ਼ ਕਰਦਾ ਹੈ ਹਾਰਡੀ ਨੂੰ ਸੰਧੂ ਮਦਨ ਲਾਲ ਦੇ ਅੰਦਾਜ਼ 'ਚ।'' ਹਾਲ ਹੀ 'ਚ '83' ਦੇ ਨਿਰਮਾਤਾਵਾਂ ਦੁਆਰਾ ਸੁਨੀਲ ਗਾਵਸਕਰ ਦੀ ਭੂਮਿਕਾ 'ਚ ਤਾਹਿਰ ਰਾਜ ਭਸੀਨ, ਕੇ ਸ਼੍ਰੀਕਾਂਤ ਦੇ ਰੋਲ 'ਚ ਜੀਵਾ, ਮਹਿੰਦਰ ਅਮਰਨਾਥ ਨੂੰ ਸਾਕਿਬ ਸਲੀਮ ਵਜੋਂ, ਯਸ਼ਪਾਲ ਸ਼ਰਮਾ ਦੀ ਭੂਮਿਕਾ ਜਤਿਨ ਸਰਨਾ, ਸੰਦੀਪ ਪਾਟਿਲ ਵੱਜੋਂ ਚਿਰਾਗ ਪਾਟਿਲ, ਕ੍ਰੀਤੀ ਆਜ਼ਾਦ ਦੇ ਰੋਲ 'ਚ ਦਿਨਕਰ ਸ਼ਰਮਾ ਅਤੇ ਰੋਜਰ ਬਿੰਨੀ ਦੇ ਅੰਦਾਜ਼ 'ਚ ਨਿਸ਼ਾਂਤ ਦਹੀਆ ਦੇ ਪਹਿਲੇ ਪੋਸਟਰ ਸ਼ੇਅਰ ਕੀਤੇ ਗਏ ਸਨ।

 
 
 
 
 
 
 
 
 
 
 
 
 
 

PUNJAB DA GABRU VEER !!! 👊🏽 Presenting @harrdysandhu as the Dynamic MADAN LAL!!! 🏏🏆 #ThisIs83 @kabirkhankk @deepikapadukone @sarkarshibasish @mantenamadhu #SajidNadiadwala @vishnuinduri @ipritamofficial @reliance.entertainment @fuhsephantom @nadiadwalagrandson @vibrimedia @zeemusiccompany @pvrpictures

A post shared by Ranveer Singh (@ranveersingh) on Jan 17, 2020 at 9:30pm PST


ਦੱਸ ਦਈਏ ਕਿ ਰਣਵੀਰ ਸਿੰਘ ਦਾ ਫਿਲਮ ਦਾ ਪਹਿਲਾ ਲੁੱਕ ਪਹਿਲਾਂ ਹੀ ਦਰਸ਼ਕਾਂ ਦੀ ਦਿਲਚਸਪੀ ਵਧਾ ਚੁੱਕਾ ਹੈ, ਜਿਸ 'ਚ ਉਹ ਕਪਿਲ ਦੇਵ ਦੇ ਨਟਰਾਜ ਪੋਜ 'ਚ ਨਜ਼ਰ ਆਏ ਸਨ। '83' ਦਾ ਨਿਰਮਾਣ ਮਧੂ ਮੰਟੇਨਾ, ਸਾਜਿਦ ਨਾਡੀਆਡਵਾਲਾ ਅਤੇ ਰਿਲਾਇੰਸ ਐਂਟਰਟੇਨਮੈਂਟ ਮਿਲਕੇ ਕਰ ਰਹੇ ਹਨ। ਫਿਲਮ 10 ਅਪ੍ਰੈਲ 2020 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News