''ਬਿੱਗ ਬੌਸ 13'' ''ਚ ਮੁੜ ਹੋਵੇਗੀ ਹਿਮਾਂਸ਼ੀ ਦੀ ਐਂਟਰੀ, ਸ਼ੋਅ ''ਚ ਆ ਸਕਦਾ ਹੈ ਨਵਾਂ ਟਵਿੱਸਟ

1/20/2020 12:12:02 PM

ਮੁੰਬਈ (ਬਿਊਰੋ) : ਕਲਰਜ਼ ਟੀ. ਵੀ. ਦੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਕੰਟੈਸਟੈਂਟਸ ਦੀ ਪ੍ਰਫਾਰਮੈਂਸ ਕਰਕੇ ਇਸ ਸ਼ੋਅ ਦੀ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ। ਸ਼ੋਅ 'ਚ ਹਰ ਦਿਨ ਕੁਝ ਨਾ ਕੁਝ ਬਦਲਾਅ ਦੇਖਣ ਨੂੰ ਮਿਲਦੇ ਹਨ। ਸ਼ੋਅ ਅੰਦਰ ਕੰਟੈਸਟੈਂਟਸ ਦੇ ਝਗੜੇ ਹਫਤੇ ਦੇ ਸ਼ੁਰੂਆਤ ਤੋਂ ਹਫਤੇ ਦੇ ਅੰਤ ਤੱਕ ਜਾਰੀ ਰਹਿੰਦੇ ਹਨ। ਹੁਣ ਸ਼ਨੀਵਾਰ ਦੇ 'ਵੀਕੈਂਡ ਕਾ ਵਾਰ' ਐਪੀਸੋਡ 'ਚ ਸ਼ੋਅ ਦੇ ਹੋਸਟ ਸਲਮਾਨ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਬਾਰੇ ਗੱਲ ਕੀਤੀ ਗਈ। ਪਿਛਲੇ ਐਪੀਸੋਡ 'ਚ ਸਲਮਾਨ ਨੇ ਖੁਲਾਸਾ ਕੀਤਾ ਸੀ ਕਿ ਹਿਮਾਂਸ਼ੀ ਦੀ ਮੰਗੇਤਰ ਨੇ ਮੰਗਣੀ ਤੋੜ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੇ ਆਸਿਮ ਨਾਲ ਨੇੜਤਾ ਵਧਾਉਣ ਕਾਰਨ ਉਸ ਨਾਲੋਂ ਮੰਗਣੀ ਤੋੜੀ ਹੈ। ਸਲਮਾਨ ਨੇ ਹਿਮਾਂਸ਼ੀ ਦੀ ਕੁੜਮਾਈ ਤੋੜਨ ਲਈ ਆਸਿਮ ਨੂੰ ਦੋਸ਼ੀ ਠਹਿਰਾਇਆ ਹੈ।

ਦੱਸ ਦਈਏ ਕਿ ਹਿਮਾਂਸ਼ੀ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਉਹ ਕਿਸੇ ਰਿਸ਼ਤੇ 'ਚ ਸੀ। ਉਸ ਨੇ ਆਸਿਮ ਸਾਹਮਣੇ ਆਪਣੇ ਪ੍ਰੇਮੀ ਬਾਰੇ ਵੀ ਗੱਲ ਕੀਤੀ ਸੀ। ਜਦੋਂਕਿ, ਇਹ ਸਭ ਜਾਣਨ ਤੋਂ ਬਾਅਦ ਆਸਿਮ ਆਪਣੇ-ਆਪ ਨੂੰ ਹਿਮਾਂਸ਼ੀ ਦੇ ਪਿਆਰ 'ਚ ਗ੍ਰਿਫਤਾਰ ਹੋਣ ਤੋਂ ਨਹੀਂ ਰੋਕ ਸਕਿਆ। ਹੁਣ ਖਬਰਾਂ ਆ ਰਹੀਆਂ ਹਨ ਕਿ ਹਿਮਾਂਸ਼ੀ ਖੁਰਾਨਾ ਇਕ ਵਾਰ ਫਿਰ ਸ਼ੋਅ 'ਚ ਐਂਟਰੀ ਮਾਰ ਸਕਦੀ ਹੈ।

ਦੱਸਣਯੋਗ ਹੈ ਕਿ ਸਲਮਾਨ ਨੇ ਹਿਮਾਂਸ਼ੀ ਖੁਰਾਨਾ ਦੇ ਬ੍ਰੇਕਅਪ ਲਈ ਆਸਿਮ ਰਿਆਜ਼ ਨੂੰ ਹੀ ਦੋਸ਼ੀ ਮੰਨਿਆ ਹੈ। ਸਲਮਾਨ ਦੱਸਦੇ ਹਨ ਕਿ ਇਹ ਸੱਚ ਹੈ ਕਿ ਹਿਮਾਂਸ਼ੀ ਨੇ ਵਿਆਹ ਨਹੀਂ ਕਰਵਾਇਆ, ਜਿਸ ਤੋਂ ਬਾਅਦ ਸਲਮਾਨ ਆਸਿਮ ਨੂੰ ਕਹਿੰਦੇ ਹਨ ਕਿ ਮੰਗਣੀ ਟੁੱਟਣ ਦਾ ਕਾਰਨ ਆਸਿਮ ਹੀ ਹੈ। ਉਹ ਆਸਿਮ ਨੂੰ ਕਹਿੰਦੇ ਹਨ ਕਿ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨਾਲ ਪਿਆਰ ਕਰਨਾ ਗਲਤ ਹੈ, ਜਿਸ ਦੀ ਮੰਗਣੀ ਹੋਈ ਹੋਵੇ ਤੇ ਜਲਦ ਹੀ ਵਿਆਹ ਹੋਣ ਵਾਲਾ ਹੋਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News