ਸੰਗੀਤ ਜਗਤ ''ਚ ਮੁੜ ਵੱਡਾ ਧਮਾਕਾ ਕਰੇਗੀ ਇਹ ਤਿਕੜੀ

6/7/2019 2:35:54 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਹਾਰਡੀ ਸੰਧੂ ਨੇ ਹਮੇਸ਼ਾ ਹੀ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਨੂੰ ਟੁੰਬਦੇ ਹਨ। ਹਾਰਡੀ ਸੰਧੂ, ਜਾਨੀ ਅਤੇ ਬੀ ਪਰਾਕ ਦੀ ਤਿਕੜੀ ਸੰਗੀਤ ਜਗਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਸੰਕੇਤ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤਾ ਹੈ। ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਬੀ-ਪਰਾਕ ਤੇ ਜਾਨੀ ਨੂੰ ਵੀ ਟੈਗ ਕੀਤਾ ਗਿਆ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਤਿਕੜੀ ਇਕ ਹੋਰ ਹਿੱਟ ਗੀਤ ਦੇਣ ਜਾ ਰਹੀ ਹੈ।

PunjabKesari
ਦੱਸ ਦਈਏ ਕਿ ਇਹ ਤਿਕੜੀ 'ਯਾਰ ਨਹੀਂ ਮਿਲਿਆ', 'ਬੈਕਬੋਨ', 'ਨਾ ਜੀ ਨਾ', 'ਸੋਚ' ਸਮੇਤ ਕਈ ਹੋਰ ਗੀਤ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ। ਇਨ੍ਹਾਂ ਗੀਤਾਂ ਕਾਰਨ ਹੀ ਇਸ ਟੀਮ ਦੀ ਮਿਊਜ਼ਿਕ ਇੰਡਸਟਰੀ 'ਚ ਪਛਾਣ ਬਣੀ ਸੀ। ਇਸ ਤੋਂ ਇਲਵਾ ਹਾਰਡੀ ਸੰਧੂ ਰਣਵੀਰ ਸਿੰਘ ਦੀ ਫਿਲਮ '83' 'ਚ ਅਹਿਮ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਐਮੀ ਵਿਰਕ ਵੀ ਨਜ਼ਰ ਆਉਣਗੇ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News