ਹਰੀਸ਼ ਵਰਮਾ ਲੈ ਕੇ ਆ ਰਿਹਾ ਹੈ ਨਵਾਂ ਸਿੰਗਲ ਟਰੈਕ ''ਸ਼ਰਮ''

12/7/2019 3:01:34 PM

ਜਲੰਧਰ (ਬਿਊਰੋ) — ਹਰੀਸ਼ ਵਰਮਾ ਪੰੰਜਾਬੀ ਫਿਲਮਾਂ ਦਾ ਇਕ ਜਾਣਿਆ ਪਛਾਣਿਆ ਚਿਹਰਾ ਹੈ। ਪੰਜਾਬੀ ਰੰਗਮੰਚ ਤੋਂ ਫਿਲਮਾਂ ਵੱਲ ਆਏ ਇਸ ਅਦਾਕਾਰ ਨੇ ਦਰਜ਼ਨਾਂ ਪੰਜਾਬੀ ਫਿਲਮਾਂ ਰਾਹੀਂ ਵੱਖ-ਵੱਖ ਕਿਰਦਾਰਾਂ ਸਦਕਾ ਆਪਣੀ ਪਛਾਣ ਬਣਾਈ। ਹਰੀਸ਼ ਵਰਮਾ ਸੀਰੀਅਲਾਂ ਰਾਹੀਂ ਆਪਣੀ ਕਲਾ ਦਾ ਮੁਜਾਹਰਾ ਕਰਦਾ ਆ ਰਿਹਾ ਸੀ ਪਰ ਸਾਲ 2010 'ਚ ਉਨ੍ਹਾਂ ਨੇ 'ਪੰਜਾਬਣ' ਫਿਲਮ ਰਾਹੀਂ ਫਿਲਮੀ ਖੇਤਰ ਵੱਲ ਕਦਮ ਵਧਾਇਆ। ਅੱਜ ਉਹ ਦੋ ਦਰਜ਼ਨ ਦੇ ਕਰੀਬ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ ਫਿਲਮਾਂ ਨੇ ਉਨ੍ਹਾਂ ਦੇ ਕਲਾ ਜੀਵਨ ਨੂੰ ਇਕ ਨਵਾਂ ਮੋੜ ਦਿੱਤਾ। 'ਬੁਰਰਾਹ, 'ਡੈਡੀ ਕੂਲ ਮੁੰਡੇ ਫੂਲ', 'ਹੈਪੀ ਗੋ ਲੱਕੀ', 'ਵਿਆਹ 70 ਕਿਲੋਮੀਟਰ', 'ਪ੍ਰੋਪਰ ਪਟੋਲਾ', 'ਸੂਬੇਦਾਰ ਜੁਗਿੰਦਰ ਸਿੰਘ', 'ਯਾਰ ਅਣਮੁੱਲੇ', 'ਗੋਲਕ ਬੁਗਨੀ ਬੈਂਕ ਬਟੂਆ', 'ਮੁੰਡਾ ਹੀ ਚਾਹੀਦਾ', 'ਲਾਈਏ ਜੇ ਯਾਰੀਆਂ' ਆਦਿ ਫਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ 'ਚ ਕਈ ਕਦਮ ਅੱਗੇ ਵਧਿਆ।

ਹਰੀਸ਼ ਵਰਮਾ ਇਕ ਬਹੁਪੱਖੀ ਕਲਾਕਾਰ ਹਨ, ਜਿਨ੍ਹਾਂ ਨੇ ਅਦਾਕਾਰੀ ਤੋਂ ਇਲਾਵਾ ਕੁਝ ਟੀ. ਵੀ. ਚੈਨਲਾਂ ਦੇ ਅਹਿਮ ਪ੍ਰੋਗਰਾਮਾਂ ਦੀ ਐਕਰਿੰਗ ਵੀ ਕੀਤੀ। ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੋਵੇਗਾ ਕਿ ਹਰੀਸ਼ ਵਰਮਾ ਇਕ ਸੁਰੀਲੇ ਗਾਇਕ ਵੀ ਹਨ ਤੇ ਉਨ੍ਹਾਂ ਦੇ ਟੀ-ਸੀਰਜ਼ ਵਰਗੀ ਨਾਮੀਂ ਕੰਪਨੀ 'ਚ 'ਜਾਨੀ, ਬੀ ਪਰੈਕ' ਵਰਗੇ ਕਲਾ ਮਹਾਂਰਥੀਆਂ ਨਾਲ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ। 'ਇੱਕ ਵਾਰੀ ਸੋਚ ਲੈ', 'ਯਾਰ ਵੇ', 'ਚਿਹਰੇ' ਅਤੇ 'ਜੁਦਾਈਆ' ਤੋਂ ਬਾਅਦ ਹੁਣ ਇਕ ਹੋਰ ਸਿੰਗਲ ਟਰੈਕ 'ਸ਼ਰਮ' ਲੈ ਕੇ ਮੁੜ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਦਲਜੀਤ ਚਿੱਟੀ ਨੇ ਲਿਖਿਆ ਹੈ ਤੇ ਸਿਲਵਰ ਕੋਆਈਨ ਨੇ ਸੰਗੀਤ ਦਿੱਤਾ ਹੈ। ਟੀ ਸੀਰਜ਼ ਕੰਪਨੀ 'ਚ 9 ਦਸੰਬਰ ਨੂੰ ਆ ਰਹੇ ਇਸ ਗੀਤ ਨੂੰ ਫਰੇਮ ਸਿੰਘ ਨੇ ਫਿਲਮਾਇਆ ਹੈ। ਯਕੀਨਣ ਇਹ ਗੀਤ ਵੀ ਹਰੀਸ਼ ਵਰਮਾ ਦੇ ਪਹਿਲੇ ਗੀਤਾਂ ਵਾਂਗ ਉਨ੍ਹਾਂ ਦੇ ਸਰੋਤਿਆਂ ਦੀ ਪਸੰਦ ਤੇ ਪੂਰਾ ਉੱਤਰੇਗਾ ਅਤੇ ਗਾਇਕੀ ਦੇ ਖੇਤਰ 'ਚ ਉਸ ਦੀ ਪਛਾਣ ਨੂੰ ਹੋਰ ਵੀ ਗੂੜ੍ਹਾਂ ਕਰੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News