B''Day Spl: ਸਾਫ ਸੁੱਥਰੀ ''ਤੇ ਸਭਿਆਚਾਰਕ ਗਾਇਕੀ ਦਾ ਸਿਰਨਾਵਾਂ ਹਰਜੀਤ ਹਰਮਨ

7/14/2019 1:19:30 PM

ਜਲੰਧਰ (ਬਿਊਰੋ) - ਪੰਜਾਬੀ ਗਾਇਕੀ 'ਚ ਹਮੇਸ਼ਾ ਸੱਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਪੰਜਾਬੀ ਗਾਇਕ ਹਰਜੀਤ ਹਰਮਨ ਅੱਜ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।ਹਰਜੀਤ ਹਰਮਨ ਦਾ ਜਨਮ 14 ਜੁਲਾਈ 1975 ਨੂੰ ਨਾਭਾ 'ਚ ਹੋਇਆ ਸੀ।ਉਨ੍ਹਾਂ ਨੇ ਆਪਣੇ ਗਾਇਕੀ ਦੀ ਸ਼ੁਰੂਆਤ 1999 ਵਿਚ ਕੀਤੀ ਸੀ ਪਰ ਉਨ੍ਹਾਂ ਨੂੰ ਪ੍ਰਸਿੱਧੀ ਸਾਲ 2002 'ਚ ਆਈ ਐਲਬਮ 'ਜ਼ੰਜੀਰ' ਨਾਲ ਮਿਲੀ। 

PunjabKesari
ਆਪਣੀ ਸਾਫ-ਸੁੱਥਰੀ ਗਾਇਕੀ ਰਾਹੀਂ ਹਮੇਸ਼ਾ ਸਰੋਤਿਆਂ ਦੀ ਪਸੰਦ ਬਣੇ ਹਰਜੀਤ ਹਰਮਨ ਨੇ ਅਨੇਕਾਂ ਹਿੱਟ ਗੀਤ ਦਿੱਤੇ।'ਚਾਦਰ', 'ਪੰਜਾਬ ਦੀ ਤਰ੍ਹਾਂ, 'ਨਿਰਮੋਹੀ ਨਗਰੀ', 'ਜੱਟੀਏ', 'ਮਿੱਤਰਾਂ ਦਾ ਨਾਂ ਚਲਦਾ' 'ਜੱਟਾ ਦੇ ਪੁੱਤ', 'ਪੰਜਾਂ ਪਾਣੀਆਂ ਦੀ ਹੂਰ', 'ਨਾ ਨਾ ਸੋਹਣੀਏ', 'ਸੱਜਣ ਮਿਲਾ ਦੇ ਰੱਬਾ', 'ਸੱਜਣਾ', 'ਤਰੀਕਾਂ', 'ਪੰਜਾਬ', 'ਗੱਲ ਦਿਲ ਦੀ ਦੱਸ ਸੱਜਣਾ', 'ਪਤਾ ਨੀ ਕੀ ਹੋ ਗਿਆ' ਸਮੇਤ ਕਈ ਗੀਤਾਂ ਦੇ ਨਾਂ ਵਿਸ਼ੇਸ਼ ਜ਼ਿਕਰਯੋਗ ਹਨ।

PunjabKesari
ਹਰਜੀਤ ਹਰਮਨ ਦਾ ਨਾਂ ਪੰਜਾਬੀ ਗਾਇਕਾਂ ਦੀ ਉਸ ਲਿਸਟ 'ਚ ਆਉਂਦਾ ਹੈ, ਜਿਨ੍ਹਾਂ ਨੇ ਅੱਜ ਤੱਕ ਗੀਤ 'ਚ ਕੋਈ ਵੀ ਅਸ਼ਲੀਲ ਜਾਂ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ।ਕਮਰਸ਼ੀਅਲ ਗਾਇਕੀ ਹੋਣ ਦੇ ਬਾਵਜੂਦ ਹਰਜੀਤ ਹਰਮਨ ਨੇ ਸੱਭਿਆਚਾਰਕ ਗਾਇਕੀ ਦਾ ਪੱਲਾ ਨਹੀਂ ਛੱਡਿਆ। ਹਰਜੀਤ ਹਰਮਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਸਾਨੂੰ ਸਾਰੇ ਗਾਇਕਾਂ ਨੂੰ ਉਹ ਗੀਤ ਗਾਉਣੇ ਚਾਹੀਦੇ ਹਨ, ਜੋ ਪਰਿਵਾਰ 'ਚ ਬੈਠ ਕੇ ਸੁਣੇ ਤੇ ਦੇਖੇ ਜਾ ਸਕਦੇ ਹੋਣ। 

PunjabKesari
ਹਰਜੀਤ ਹਰਮਨ ਦੀ ਸਾਫ-ਸੁੱਥਰੀ ਗਾਇਕੀ ਦੇ ਪਿੱਛੇ ਸਵਰਗਵਾਸੀ ਗੀਤਕਾਰ ਪ੍ਰਗਟ ਸਿੰਘ ਦਾ ਬਹੁਤ ਵੱਡਾ ਹੱਥ ਹੈ।ਹਰਜੀਤ ਹਰਮਨ ਦੇ ਜ਼ਿਆਦਾਤਰ ਗੀਤ ਪ੍ਰਗਟ ਸਿੰਘ ਦੀ ਕੱਲਮ ਤੋਂ ਸਿਰਜੇ ਗਏ ਸਨ ਤੇ ਅਤੁਲ ਸ਼ਰਮਾ ਉਨ੍ਹਾਂ ਗੀਤਾਂ ਦਾ ਮਿਊਜ਼ਿਕ ਤਿਆਰ ਕਰਦੇ ਸਨ।

PunjabKesari
ਹਰਜੀਤ ਹਰਮਨ ਨੇ ਪੰਜਾਬੀ ਫਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਮਹਿਮਾਨ ਭੂਮਿਕਾ ਨਿਭਾਈ ਸੀ। ਬਤੌਰ ਹੀਰੋ ਉਨਾਂ੍ਹ ਨੇ ਪੰਜਾਬੀ ਫਿਲਮ 'ਕੁੜਮਾਈਆ' ਕੀਤੀ ਸੀ। ਅੱਜਕਲ ਉਹ ਆਪਣੀ ਨਵੀਂ ਫਿਲਮ 'ਤੂੰ ਮੇਰਾ ਕੀ ਲੱਗਦਾ' ਦੀ ਸ਼ੂਟਿੰਗ 'ਚ ਮਸ਼ਰੂਫ ਹਨ ।

PunjabKesari

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News