23 ਸਾਲ ਦੀ ਸਜ਼ਾ ਸੁਣ ਕੇ ਹਾਰਵੇ ਵੈਨਸਟਾਈਨ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖਲ

3/12/2020 12:28:32 PM

ਵਾਸ਼ਿੰਗਟਨ (ਬਿਊਰੋ) : ਹਾਲੀਵੁੱਡ ਪ੍ਰੋਡਿਊਸਰ ਹਾਰਵੇ ਵੈਨਸਟਾਈਨ ਨੂੰ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 23 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਥੇ ਹੀ ਸਜ਼ਾ ਸੁਣਾਏ ਜਾਣ ਤੋਂ ਕੁਝ ਘੰਟੇ ਬਾਅਦ ਹੀ ਹਾਰਵੇ ਦੀ ਸਿਹਤ ਵਿਗੜ ਗਈ। ਸ਼ਾਂਤੀ 'ਚ ਦਰਦ ਹੋਣ ਕਾਰਨ ਹਾਰਵੇ ਨੂੰ ਨਿਊਯਰਕ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਿਛਲੇ ਮਹੀਨੇ ਨਿਊਯਾਰਕ ਵਿਚ ਹੋਏ ਇਕ ਮੁਕੱਦਮੇ ਵਿਚ ਹਾਰਵੇ ਵੈਨਸਟਾਈਨ ਦੋਸ਼ੀ ਪਾਇਆ ਗਿਆ ਸੀ। 67 ਸਾਲਾ ਵੈਨਸਟਾਈਨ ਬੁੱਧਵਾਰ ਨੂੰ ਵ੍ਹੀਲਚੇਅਰ 'ਤੇ ਅਦਾਲਤ ਵਿਚ ਪੇਸ਼ ਹੋਇਆ।

ਵੈਨਸਟਾਈਨ ਦੇ ਵਕੀਲਾਂ ਨੇ ਨਰਮੀ ਦੀ ਅਪੀਲ ਕੀਤੀ ਸੀ, ਉਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਵੈਨਸਟਾਈਨ ਲਈ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਵੀ 'ਉਮਰ ਕੈਦ' ਹੋ ਸਕਦੀ ਹੈ। ਅਕਤੂਬਰ 2017 ਤੋਂ ਦਰਜਨਾਂ ਔਰਤਾਂ ਨੇ ਵੈਨਸਟਾਈਨ ਵਿਰੁੱਧ ਬਲਾਤਕਾਰ ਸਮੇਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਅੱਗੇ ਆਈਆਂ ਸਨ।

ਦੱਸ ਦਈਏ ਕਿ ਵੈਨਸਟਾਈਨ ਨੂੰ ਸਾਲ 2006 ਵਿਚ ਪ੍ਰੋਡਕਸ਼ਨ ਸਹਾਇਕ ਮਰੀਅਮ ਹੇਲੀ ਦੇ ਖਿਲਾਫ ਪਹਿਲੀ ਡਿਗਰੀ ਅਪਰਾਧਿਕ ਜਿਨਸੀ ਹਰਕਤ ਕਰਨ ਅਤੇ 2013 ਵਿਚ ਸਾਬਕਾ ਅਭਿਲਾਸ਼ੀ ਅਦਾਕਾਰਾ ਜੈਸਿਕਾ ਮਾਨ ਨਾਲ ਤੀਜੀ ਡਿਗਰੀ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News