ਜਦੋਂ ਨਿਰਦੇਸ਼ਕ ਨੇ ਹੇਮਾ ਨੂੰ ਮੇਹਣਾ ਮਾਰਕੇ ਕੱਢਿਆ ਸੀ ਬਾਹਰ, ਫਿਰ 'ਡ੍ਰੀਮ ਗਰਲ' ਬਣ ਇੰਝ ਚਮਕਾਈ ਕਿਸਮਤ

10/16/2019 12:53:48 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦਾ ਅੱਜ ਆਪਣਾ 71ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹੇਮਾ ਮਾਲਿਨੀ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਮਸ਼ਹੂਰ ਅਦਾਕਾਰਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਸਿਰਫ 70ਐੱਮ. ਐੱਮ. ਦੀ ਸਕ੍ਰੀਨ 'ਤੇ ਹੀ ਨਹੀਂ ਸਗੋਂ ਰਾਜਨੀਤਿਕ 'ਚ ਵੀ ਸਫਲਤਾ ਦਾ ਝੰਡਾ ਲਹਿਰਾਇਆ ਹੈ ਪਰ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਾਲੀਵੁੱਡ 'ਚ ਆਪਣੇ ਡੈਬਿਊ ਤੋਂ ਲੈ ਕੇ ਆਪਣੇ ਲਵ ਅਫੇਅਰ ਤੱਕ ਅਕਸਰ ਸੁਰਖੀਆਂ 'ਚ ਰਹੇ ਹਨ।

ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਇਕ ਪਿੰਡ 'ਚ ਹੋਇਆ ਸੀ। ਉਨ੍ਹਾਂ ਦੇ ਬਚਪਨ ਤਾਮਿਲਨਾਡੂ ਦੇ ਵੱਖ-ਵੱਖ ਸ਼ਹਿਰਾਂ 'ਚ ਬੀਤਿਆ ਸੀ। ਉਨ੍ਹਾਂ ਦੇ ਪਿਤਾ ਵੀ. ਐੱਸ. ਆਰ ਚੱਕਰਵਰਤੀ ਤਮਿਲ ਫਿਲਮਾਂ ਦੇ ਨਿਰਮਾਤਾ ਸਨ। ਸਾਲ 1963 'ਚ ਹੇਮਾ ਨੇ ਤਮਿਲ ਫਿਲਮ ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ।

Image result for hema malini
ਸ਼ੁਰੂਆਤੀ ਦਿਨਾਂ 'ਚ ਤਮਿਲ ਫਿਲਮਾਂ ਦੇ ਨਿਰਦੇਸ਼ਕ ਸ਼੍ਰੀਧਰ ਨੇ ਹੇਮਾ ਨੂੰ ਇਹ ਕਹਿ ਕੇ ਫਿਲਮਾਂ 'ਚ ਕੰਮ ਦੇਣਾ ਬੰਦ ਕਰ ਦਿੱਤਾ ਸੀ ਕਿ ਉਨ੍ਹਾਂ 'ਚ ਸਟਾਰ ਵਾਲੀ ਅਪੀਲ ਨਹੀਂ ਹੈ ਪਰ ਬਾਅਦ 'ਚ ਬਾਲੀਵੁੱਡ 'ਚ 'ਹੇਮਾ ਡ੍ਰੀਮ ਗਰਲ' ਦੇ ਨਾਂ ਨਾਲ ਮਸ਼ਹੂਰ ਹੋਈ। ਬਾਲੀਵੁੱਡ 'ਚ ਹੇਮਾ ਮਾਲਿਨੀ ਨੂੰ ਪਹਿਲਾ ਬਰੇਕ ਅਨੰਤ ਸਵਾਮੀ ਨੇ ਦਿੱਤਾ ਸੀ।


ਉਨ੍ਹਾਂ ਨੇ ਹਿੰਦੀ ਫਿਲਮ 'ਸਪਨੋਂ ਕੇ ਸੌਦਾਗਰ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ ਫਿਲਮ 'ਚ ਉਹ ਰਾਜ ਕਪੂਰ ਨਾਲ ਨਜ਼ਰ ਆਏ ਸਨ। ਇਸ ਦੌਰਾਨ ਹੇਮਾ ਸਿਰਫ 16 ਸਾਲ ਦੀ ਸੀ। ਰਾਜ ਕਪੂਰ ਨੇ ਉਨ੍ਹਾਂ ਦਾ ਸਕ੍ਰੀਨ ਟੈਸਟ ਲਿਆ ਸੀ।

ਹੇਮਾ ਇਸ ਗੱਲ ਨੂੰ ਮੰਨਦੀ ਹੈ ਕਿ ਜੋ ਵੀ ਅੱਜ ਹੈ ਉਹ ਸਿਰਫ ਰਾਜ ਕਪੂਰ ਕਰਕੇ ਹੀ ਹੈ। ਇਸ ਫਿਲਮ ਤੋਂ ਬਾਅਦ ਹੇਮਾ ਨੂੰ ਦੇਵ ਆਨੰਦ ਨਾਲ ਫਿਲਮ 'ਜੌਨੀ ਮੇਰਾ ਨਾਮ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ਹਿੱਟ ਹੋ ਗਈ।

ਇਸ ਤੋਂ ਬਾਅਦ ਉਨ੍ਹਾਂ ਨੂੰ ਵੱਡਾ ਬਰੇਕ ਰਮੇਸ਼ ਸਿੱਪੀ ਨੇ ਆਪਣੀ ਫਿਲਮ 'ਅੰਦਾਜ਼' 'ਚ ਦਿੱਤਾ। ਇਸ ਫਿਲਮ 'ਚ ਉਨ੍ਹਾਂ ਨੇ ਇਕ ਵਿਧਵਾ ਦਾ ਕਿਰਦਾਰ ਨਿਭਾਇਆ ਸੀ। ਆਪਣੇ ਕਰੀਅਰ ਦੌਰਾਨ ਹੇਮਾ ਮਾਲਿਨੀ ਨੇ ਅਮਿਤਾਬ ਬੱਚਨ, ਰਾਜੇਸ਼ ਖੰਨਾ, ਜਤਿੰਦਰ, ਸੰਜੀਵ ਕੁਮਾਰ ਤੇ ਧਰਮਿੰਦਰ ਵਰਗੇ ਕਈ ਅਦਾਕਾਰਾਂ ਨਾਲ ਕੰਮ ਕੀਤਾ।

Related image

ਸਾਲ 1975 'ਚ ਫਿਲਮ 'ਸ਼ੋਅਲੇ' 'ਚ ਉਨ੍ਹਾਂ ਦਾ ਚੁਲਬੁਲਾ ਅੰਦਾਜ਼ ਹਰੇਕ ਨੂੰ ਪਸੰਦ ਆਇਆ ਤੇ ਉਨ੍ਹਾਂ ਦਾ ਇਹ ਅੰਦਾਜ਼ ਅੱਜ ਵੀ ਚਰਚਾ 'ਚ ਹੈ।

Related image

Image result for then-and-now-hema-malini-birthday-special-49-years-transformation-in-looks



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News