8 ਸਾਲ ਦਾ ਇਹ ਬੱਚਾ ਯੂਟਿਊਬ 'ਤੇ ਕਰਦੈ ਸਭ ਤੋਂ ਵੱਧ ਕਮਾਈ, ਸਾਲ 'ਚ ਕਮਾਏ 184 ਕਰੋੜ

1/1/2020 10:17:40 AM

ਨਵੀਂ ਦਿੱਲੀ (ਬਿਊਰੋ) : ਯੂਟਿਊਬ ਕਮਾਈ ਦਾ ਇਕ ਨਵਾਂ ਜ਼ਰੀਆ ਬਣ ਗਿਆ ਹੈ। ਕਈ ਲੋਕ ਯੂਟਿਊਬ ਲਈ ਵੀਡੀਓ ਬਣਾ ਕੇ ਸਟਾਰ ਬਣ ਗਏ ਹਨ ਤੇ ਲੱਖਾਂ ਰੁਪਏ ਕਮਾ ਵੀ ਰਹੇ ਹਨ। ਅਜਿਹੇ ਵਿਚ ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਨੇ ਵੀ ਆਪਣੇ ਫਿਲਮੀ ਕਰੀਅਰ ਨਾਲ ਯੂਟਿਊਬ ਚੈਨਲ ਸ਼ੁਰੂ ਕਰ ਦਿੱਤਾ ਹੈ ਤੇ ਉਸ 'ਤੇ ਆਪਣੀ ਵੀਡੀਓ ਬਣਾ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹ ਸ਼ਖਸ ਕੌਣ ਹੈ, ਜੋ ਯੂਟਿਊਬ ਰਾਹੀਂ ਜ਼ਿਆਦਾ ਪੈਸੇ ਕਮਾਉਂਦਾ ਹੈ ਤੇ ਉਸ ਦੀ ਇਨਕਮ ਕੀ ਹੈ...
ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਯੂਟਿਊਬ ਜ਼ਰੀਏ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਸ਼ਖਸ ਮਹਿਜ਼ 8 ਸਾਲ ਦਾ ਹੈ।
Related image
8 ਸਾਲ ਦੇ ਇਸ ਸ਼ਖਸ ਦੇ ਯੂਟਿਊਬ 'ਤੇ ਕਰੋੜਾਂ ਦੀਵਾਨੇ ਹਨ ਤੇ ਉਨ੍ਹਾਂ ਦੀ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ। ਆਪਣੀ ਵੀਡੀਓ ਦੇ ਮਿਲੀਅਨ 'ਚ ਆਉਣ ਵਾਲੇ ਵਿਊਜ਼ ਦੀ ਵਜ੍ਹਾ ਨਾਲ ਇਸ ਕਿੱਡ ਸਟਾਰ ਨੇ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਹੈ। ਯੂਟਿਊਬ 'ਤੇ ਰਾਜ ਕਰਨ ਵਾਲੇ ਇਸ ਸ਼ਖਸ ਦਾ ਨਾਂ ਹੈ, ਰਿਆਨ ਕਾਜ਼ੀ ਜੋ ਫਿਲਹਾਲ ਅੱਠ ਸਾਲ ਦੇ ਹਨ ਤੇ ਚੀਨ 'ਚ ਰਹਿੰਦੇ ਹਨ। ਹਾਲ ਹੀ 'ਚ ਫੋਰਬਜ਼ ਵੱਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਰਿਆਨ ਨੇ ਸਾਲ 2019 'ਚ 26 ਮਿਲੀਅਨ ਡਾਲਰ ਯਾਨੀ ਕਰੀਬ 184 ਕਰੋੜ ਰੁਪਏ ਕਮਾਏ ਸਨ। ਫੋਰਬਜ਼ ਮੈਗਜ਼ੀਨ ਨੇ ਵੀ ਰਿਆਲ ਨੂੰ ਟੌਪ ਯੂਟਿਊਬਰਜ਼ ਦੀ ਲਿਸਟ 'ਚ ਸਭ ਤੋਂ ਉਪਰ ਰੱਖਿਆ ਹੈ ਤੇ ਉਹ ਯੂਟਿਊਬ ਰਾਹੀਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਸ਼ਖਸ ਬਣ ਗਏ ਹਨ।
Image result for Highest Paid YouTube Stars of 2019 know about ryan kaji who-earned-184-crores
ਜ਼ਿਕਰਯੋਗ ਹੈ ਕਿ ਉਹ 2018 ਦੀ ਲਿਸਟ 'ਚ ਵੀ ਪਹਿਲੇ ਨੰਬਰ 'ਤੇ ਹੀ ਸਨ। ਰਿਆਨ 'ਰਿਆਨਜ਼ ਵਰਲਡ' ਨਾਂ ਦਾ ਇਕ ਚੈਨਲ ਚਲਾਉਂਦੇ ਹਨ ਤੇ ਖਾਸ ਗੱਲ ਇਹ ਹੈ ਕਿ ਜਦੋਂ ਉਹ 3 ਸਾਲ ਦੇ ਸਨ, ਉਦੋਂ ਤੋਂ ਇਹ ਚੈਨਲ ਚਲਾ ਰਹੇ ਹਨ। 2015 'ਚ ਸ਼ੁਰੂ ਹੋਏ ਚੈਨਲ ਦੇ 23.2 ਮਿਲੀਅਨ ਸਬਸਕ੍ਰਾਈਬਰ ਹਨ ਤੇ ਕੁਝ ਘੰਟਿਆਂ 'ਚ ਹੀ ਰਿਆਨ ਦੇ ਚੈਨਲ ਨੂੰ ਲੱਖਾਂ ਵਿਊਜ਼ ਮਿਲ ਜਾਂਦੇ ਹਨ। ਉਹ ਆਪਣੇ ਚੈਨਲ 'ਚ ਟੁਆਇਜ਼ ਦਾ ਰੀਵਿਊ ਕਰਦੇ ਹਨ ਤੇ ਖਿਡੌਣਿਆਂ ਨਾਲ ਖੇਡਦੇ ਹਨ। ਰਿਆਨ ਦੀਆਂ ਕਈ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ ਨੂੰ ਕਰੋੜਾਂ ਵਾਰ ਦੇਖਿਆ ਜਾ ਚੁੱਕਾ ਹੈ। ਉਹ ਖਿਡੌਣਿਆਂ ਨਾਲ ਐਕਸਪੈਰੀਮੈਂਟ ਵੀ ਕਰਦੇ ਹਨ ਤੇ ਉਨ੍ਹਾਂ ਦੇ ਕਿਊਟ ਅੰਦਾਜ਼ ਨਾਲ ਲੋਕ ਇਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ।
Image result for Highest Paid YouTube Stars of 2019 know about ryan kaji who-earned-184-crores



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News