''ਇਟਸ ਮਾਈ ਟਾਈਮ'' ''ਚ ਸੁੱਖੀ ਮਾਨ ਨਾਲ ਨਜ਼ਰ ਆਵੇਗੀ ਹਿਮਾਂਸ਼ੀ ਖੁਰਾਨਾ
11/21/2019 8:53:37 AM
ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਇਕ ਰਿਐਲਿਟੀ ਸ਼ੋਅ ਕਾਰਨ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ ਕਿਉਂਕਿ ਇਸ ਸ਼ੋਅ 'ਚ ਪੰਜਾਬ ਦੀਆਂ ਦੋ ਮੁਟਿਆਰਾਂ ਹਿਮਾਂਸ਼ੀ ਖੁਰਾਨਾ ਅਤੇ ਸ਼ਹਿਨਾਜ਼ ਕੌਰ ਗਿੱਲ ਨਜ਼ਰ ਆ ਰਹੀਆਂ ਹਨ। ਇਸ ਸ਼ੋਅ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਕਈ ਪ੍ਰੋਜੈਕਟਸ 'ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟਰ ਸਾਂਝਾ ਕੀਤਾ ਹੈ। ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਮਾਡਲਿੰਗ ਕਰਦੀ ਹੋਈ ਨਜ਼ਰ ਆਏਗੀ। ਇਸ ਗੀਤ ਨੂੰ ਸੁੱਖੀ ਮਾਨ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ, ਜਦੋਂਕਿ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ।
ਦੱਸ ਦਈਏ ਕਿ 'ਇਟਸ ਮਾਈ ਟਾਈਮ' ਗੀਤ ਨੂੰ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਹ ਗੀਤ 25 ਨਵੰਬਰ ਨੂੰ ਸਰੋਤਿਆਂ ਦੇ ਰੂ-ਬ-ਰੂ ਹੋਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਨਾ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ ਅਤੇ ਉਹ ਕਈ ਗੀਤਾਂ 'ਚ ਨਜ਼ਰ ਆ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
10 hours ago
ਫਿਲਮ ''ਧੁਰੰਦਰ 2'' ''ਚ ਆਪਣਾ ਗੀਤ ਦੇਖ ਕੇ ਗਦ-ਗਦ ਹੋਈ ਸੋਨਮ ਖਾਨ, ਅਦਾਕਾਰਾ ਨੂੰ ਯਾਦ ਆਏ ਪੁਰਾਣੇ ਦਿਨ
13 hours ago
ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ
16 hours ago
ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ
