ਅਮਰੀਕਨ ਸਿੰਗਰ ਮੈਡੋਨਾ ਨੇ ਕੀਤੀ ਅਜੀਬੋ-ਗਰੀਬ ਹਰਕਤ, ਵੀਡੀਓ ਵਾਇਰਲ

11/21/2019 9:05:42 AM

ਨਵੀਂ ਦਿੱਲੀ (ਬਿਊਰੋ) : ਅਮਰੀਕਨ ਸਿੰਗਰ ਮੈਡੋਨਾ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਇਸ ਵਾਰ ਗਾਇਕਾ ਨੇ ਇਕ ਅਜੀਬੋ-ਗਰੀਬ ਹਰਕਤ ਕੀਤੀ ਹੈ। ਮੈਡੋਨਾ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਆਪਣਾ ਯੂਰੀਨ ਪੀਣ ਦਾ ਦਾਅਵਾ ਕਰ ਰਹੀ ਹੈ। ਇਹ ਵੀਡੀਓ ਫਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 17 ਨਵੰਬਰ ਨੂੰ ਸ਼ੇਅਰ ਕੀਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਹੁਣ ਤਕ 1 ਮਿਲਿਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉਨ੍ਹਾਂ ਨੇ 17 ਸਤੰਬਰ ਨੂੰ ਸਵੇਰੇ 3 ਵਜੇ ਦਾ ਇਕ ਵੀਡੀਓ ਸ਼ੇਅਰ ਕੀਤਾ, ਜਿਸ ਨਾਲ ਉਨ੍ਹਾਂ ਲਿਖਿਆ, ''ਕੀ ਤੁਸੀਂ 41 ਡਿਗਰੀ 'ਚ ਆਈਸ ਬਾਥ ਚੈਲੇਂਜ਼ ਲਵੋਗੇ? ਸੱਟਾਂ ਦਾ ਬੈਸਟ ਇਲਾਜ।'' ਇਸ ਤੋਂ ਮਾਮਲਾ ਵੀਡੀਓ 'ਚ ਸਾਹਮਣੇ ਆਇਆ।

 

 
 
 
 
 
 
 
 
 
 
 
 
 
 

therapy for Madame ❌ !! Shall we start an ICE bath challenge?? 41 degrees 😬💧❄️ Best treatment for injuries!! #icebath #madamex @ahla_malik

A post shared by Madonna (@madonna) on Nov 17, 2019 at 3:07pm PST

ਦੱਸ ਦਈਏ ਕਿ ਮੈਡੋਨਾ ਇਕ ਹੋਟਲ 'ਚ ਆਪਣੇ ਪਾਟਨਰ ਏਹਲਾਮਲਿਕ ਵਿਲਿਅਮਸ ਨਾਲ ਨਜ਼ਰ ਆ ਰਹੀ ਹੈ। ਇਸ 'ਚ ਉਹ ਆਈਸ ਨਾਲ ਭਰੇ ਟੱਬ 'ਚ ਜਾਂਦੀ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਉਹ ਆਈਸ ਬਾਥ ਚੈਲੇਂਜ਼ ਲੈ ਰਹੀ ਹੈ। ਆਈਸ ਬਾਥ ਤੋਂ ਬਾਅਦ ਜਦੋਂ ਉਹ ਬਾਹਰ ਆਉਂਦੀ ਹੈ ਤਾਂ ਉਹ ਕਾਫੀ ਠੰਢ ਮਹਿਸੂਸ ਕਰ ਰਹੀ ਹੈ। ਉਹ ਕਹਿੰਦੀ ਹੈ, ''ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਠੰਢਾ ਹੈ।'' ਇਸ 'ਤੇ ਉਨ੍ਹਾਂ ਦੇ ਪਾਟਨਰ ਉਨ੍ਹਾਂ ਨੂੰ ਕਹਿੰਦੇ ਹਨ, ''ਬਹੁਤ ਸਨਮਾਨ।'' ਵੀਡੀਓ ਦੇ ਆਖਰੀ 'ਚ ਮੈਡੋਨਾ ਬਾਥਰੋਬ 'ਚ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦੇ ਹੱਥਾਂ 'ਚ ਇਕ ਟੀ-ਕੱਪ ਹੈ। ਉਹ ਪੀਲੇ ਰੰਗ ਦਾ ਡਿੰਰਕ ਪੀ ਰਹੀ ਹੈ। ਇਸ 'ਤੇ ਉਹ ਕਹਿੰਦੀ ਹੈ, ਆਈਸ ਤੋਂ ਬਾਅਦ ਉਨ੍ਹਾਂ ਨੂੰ ਯੂਰੀਨ ਪੀਣਾ ਕਾਫੀ ਚੰਗਾ ਲੱਗਦਾ ਹੈ। ਮੈਡੋਨਾ ਮੁਤਾਬਿਕ ਉਹ ਜੋ ਡਰਿੰਕ ਪੀ ਰਹੀ ਹੈ, ਉਹ ਯੂਰੀਨ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News