ਸ਼ਹਿਨਾਜ਼ ਨਾਲ ਧੀ ਦੀ ਦੁਸ਼ਮਣੀ ''ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਹਿਮਾਂਸ਼ੀ ਦੀ ਮਾਂ ਸੁਨੀਤ ਕੌਰ

11/21/2019 9:17:29 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਜਰੀਏ ਆਈ ਹਿੰਮਾਸ਼ੀ ਖੁਰਾਨਾ ਤੇ ਸਹਿਨਾਜ਼ ਕੌਰ ਗਿੱਲ ਵਿਚਕਾਰ ਦੁਸ਼ਮਨੀ ਦੀ ਦੀਵਾਰ ਕਾਫੀ ਪੁਰਾਣੀ ਹੈ, ਜਿਸ ਦਾ ਅਸਰ ਹਿਮਾਂਸ਼ੀ ਦੇ ਸ਼ੋਅ 'ਚ ਆਉਣ ਤੋਂ ਬਾਅਦ ਸਾਫ ਦੇਖਿਆ ਗਿਆ। ਆਪਣੀ ਪੁਰਾਣੀ ਦੁਸ਼ਮਣ ਨੂੰ ਬਿੱਗ ਬੌਸ 'ਚ ਦੇਖ ਕੇ ਸ਼ਹਿਨਾਜ਼ ਕੌਰ ਗਿੱਲ ਆਪੇ ਤੋਂ ਬਾਹਰ ਹੋ ਗਈ ਸੀ। ਹਿਮਾਸ਼ੀ ਖੁਰਾਨਾ ਦੀ ਮਾਂ ਸੁਨੀਤ ਕੌਰ ਨੇ ਬੇਟੀ ਹਿਮਾਂਸ਼ੀ ਦੀ ਸ਼ਹਿਨਾਜ਼ ਨਾਲ ਦੁਸ਼ਮਣੀ ਦੇ ਇਸ ਵਿਵਾਦ 'ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ, ਜਿਸ 'ਚ ਉਨ੍ਹਾਂ ਉਮੀਦ ਜਤਾਈ ਕਿ ਉਹ ਜਲਦ ਇਹ ਵਿਵਾਦ ਖਤਮ ਕਰਨ।
ਇਕ ਨਿੱਜੀ ਚੈਨਲ ਨਾਲ ਕੀਤੀ ਖਾਸ ਗੱਲਬਾਤ 'ਚ ਸੁਨੀਤ ਕੌਰ ਨੇ ਕਿਹਾ ਕਿ, ''ਮੈਂ ਸ਼ਹਿਨਾਜ਼ ਕੌਰ ਗਿੱਲ ਨੂੰ ਮੁਆਫ ਕਰ ਦਿੱਤਾ ਹੈ ਤੇ ਮੈਂ ਚਾਹੁੰਦੀ ਹਾਂ ਕਿ ਦੋਵਾਂ ਵਿਚਕਾਰ ਵਿਵਾਦ ਹਮੇਸ਼ਾ ਲਈ ਖਤਮ ਹੋ ਜਾਵੇ। ਜਦੋਂ ਸ਼ਹਿਨਾਜ਼ ਨੇ ਮੈਨੂੰ ਮਾਤਾ ਸ੍ਰੀ ਬੋਲਿਆ ਹੈ ਤਾਂ ਮਾਂ ਤਾਂ ਆਪਣੇ ਬੱਚਿਆਂ ਦੀ ਵੱਡੀ ਤੋਂ ਵੱਡੀ ਗਲਤੀ ਮੁਆਫ ਕਰ ਦਿੰਦੀ ਹੈ। ਮੈਨੂੰ ਉਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਂ ਉਸ ਨੂੰ ਮੁਆਫ ਕਰ ਦਿੱਤਾ ਹੈ। ਹਿਮਾਂਸ਼ੀ ਨੂੰ ਥੋੜ੍ਹਾ ਟਾਈਮ ਲਗੇਗਾ ਉਸ ਨੂੰ ਮੁਆਫ ਕਰਨ 'ਚ ਪਰ ਸਾਥ ਰਹਿ ਰਹੀ ਹੈ। ਉਹ ਵੀ ਮੇਰੀ ਬੇਟੀ ਹੈ..ਜਿਵੇਂ ਮੇਰੀ ਹਿਮਾਂਸ਼ੀ, ਉਵੇਂ ਮੇਰੀ ਸਨਾ।''
ਦੱਸ ਦਈਏ ਕਿ ਜਦੋਂ ਸੁਨੀਤ ਕੌਰ ਤੋਂ ਪੁੱਛਿਆ ਗਿਆ ਕਿ ਭੱਵਿਖ 'ਚ ਉਹ ਕਦੇ ਸਨਾ ਤੇ ਹਿਮਾਸ਼ੀ ਦੀ ਦੋਸਤੀ ਦੇਖਣਾ ਚਾਹੁੰਦੀ ਹੈ? ਤਾਂ ਉਨ੍ਹਾਂ ਨੇ ਜਵਾਬ 'ਚ ਕਿਹਾ, ''ਮੈਂ ਸਾਰੀ ਉਮਰ ਇਸ ਕੰਟਰੋਵਰਸੀ ਨਾਲ ਨਹੀਂ ਚੱਲਣਾ। ਜੇ ਦੋਵੇਂ ਦੋਸਤ ਬਣ ਕੇ ਸ਼ੋਅ ਤੋਂ ਬਾਹਰ ਆਉਂਦੇ ਹਨ ਤਾਂ ਇਹ ਲੋਕਾਂ ਲਈ ਇਕ ਮਿਸਾਲ ਹੋਵੇਗੀ। ਜੇ ਸਨਾ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਮੈਂ ਖੁੱਲ੍ਹੇ ਦਿਲ ਨਾਲ ਉਸ ਦਾ ਸਵਾਗਤ ਕਰਾਂਗੀ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News