'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ 'ਤੇ ਖੁੱਲ੍ਹ ਕੇ ਬੋਲੀ ਹਿਮਾਂਸ਼ੀ ਖੁਰਾਣਾ, ਦੱਸਿਆ ਸੱਚ

10/22/2019 12:11:11 PM

ਜਲੰਧਰ (ਬਿਊਰੋ) — ਪੰਜਾਬ ਦੀ ਨਾਮੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਆਪਣੀ ਬੇਬਾਕ ਰਾਏ ਰੱਖਣ ਲਈ ਜਾਣੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਦੇ 'ਬਿੱਗ ਬੌਸ 13' 'ਚ ਜਾਣ ਦੀਆਂ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਹੁਣ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਇਨ੍ਹਾਂ ਖਬਰਾਂ ਤੋਂ ਖੁਦ ਪਰਦਾ ਚੁੱਕਿਆ ਹੈ।

ਦੱਸ ਦਈਏ ਕਿ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਹਿਮਾਂਸ਼ੀ ਖੁਰਾਣਾ ਦਾ ਵਿਵਾਦ ਕਾਫੀ ਚਰਚਾ 'ਚ ਰਿਹਾ ਸੀ। ਸ਼ਹਿਨਾਜ਼ ਗਿੱਲ ਦੇ 'ਬਿੱਗ ਬੌਸ 13' 'ਚ ਜਾਣ ਤੋਂ ਬਾਅਦ ਕਾਫੀ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਹਿਮਾਂਸ਼ੀ ਵੀ ਵਾਈਲਡ ਕਾਰਡ ਐਂਟਰੀ ਰਾਹੀਂ 'ਬਿੱਗ ਬੌਸ' 'ਚ ਜਾ ਸਕਦੀ ਹੈ ਪਰ ਹਿਮਾਂਸ਼ੀ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ।

ਦਰਅਸਲ, ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, ''ਕੁਝ ਦਿਨਾਂ ਤੋਂ ਅਫਵਾਹਾਂ ਫੈਲ ਰਹੀਆਂ ਹਨ ਕਿ ਮੈਂ 'ਬਿੱਗ ਬੌਸ 13' 'ਚ ਜਾ ਰਹੀ ਹਾਂ ਤਾਂ ਇਹ ਰਹੀ ਮੇਰੀ ਅਧਿਕਾਰਿਤ ਸੂਚਨਾ ਕਿ ਮੈਂ ਬਿੱਗ ਬੌਸ ਦੇ ਘਰ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਨਹੀਂ ਜਾ ਰਹੀ ਹਾਂ ਅਤੇ ਮੈਂ ਆਪਣੇ ਦਰਸ਼ਕਾਂ ਅਤੇ ਨੈਸ਼ਨਲ ਮੀਡੀਆ ਨੂੰ ਕਈ ਗੱਲਾਂ ਸਾਫ ਕਰ ਦੇਣੀਆਂ ਚਾਹੁੰਦੀ ਹਾਂ।''

PunjabKesari

ਇਸ ਤੋਂ ਅੱਗੇ ਹਿਮਾਂਸ਼ੀ ਖੁਰਾਣਾ ਦਾ ਕਹਿਣਾ ਹੈ ਕਿ,''ਹਾਂ ਸਾਡੀ ਬਿੱਗ ਬੌਸ ਦੀ ਟੀਮ ਨਾਲ ਮੀਟਿੰਗ ਜ਼ਰੂਰ ਹੋਈ ਸੀ ਤੇ ਉਹ ਮੈਨੂੰ ਪ੍ਰਤੀਭਾਗੀ ਦੇ ਤੌਰ 'ਤੇ ਲੈਣਾ ਚਾਹੁੰਦੇ ਸਨ ਪਰ ਉਸ ਸਮੇਂ ਉਨ੍ਹਾਂ ਦੇ ਨਿਯਮ ਮੇਰੇ ਮਾਣ ਸਨਮਾਨ ਖਿਲਾਫ ਸਨ ਇਸ ਲਈ ਅਸੀਂ ਉਥੇ ਜਾਣਾ ਅਣਗੌਲਿਆ ਕੀਤਾ ਪਰ ਹੁਣ ਉਨ੍ਹਾਂ ਦੇ ਨਿਯਮ ਬਦਲੇ ਅਤੇ ਵਾਈਲਡ ਕਾਰਡ ਐਂਟਰੀ ਲਈ ਬੁਲਾਇਆ ਸੀ ਪਰ ਹੁਣ ਮੇਰੇ ਆਉਣ ਵਾਲੇ ਸ਼ੂਟ, ਈਵੈਂਟ, ਵਕੇਸ਼ਨ ਆਦਿ ਵਰਗੇ ਪ੍ਰੋਗਰਾਮ ਪਹਿਲਾਂ ਹੀ ਬਣ ਚੁੱਕੇ ਹਨ। ਮੇਰੇ ਪੱਕੇ ਸ਼ੈਡਿਊਲ ਅਤੇ ਸ਼ਰਤਾਂ ਮੁਤਾਬਕ ਬਿੱਗ ਬੌਸ 'ਚ ਜਾਣਾ ਮੇਰੇ ਲਈ ਠੀਕ ਨਹੀਂ ਹੈ।''

PunjabKesari
ਇਸ ਤੋਂ ਬਾਅਦ ਸ਼ਹਿਨਾਜ਼ ਨਾਲ ਹੋਏ ਸਾਰੇ ਵਿਵਾਦ ਅਤੇ ਹਾਲ ਹੀ 'ਚ ਦਿੱਤੇ ਆਪਣੇ ਬਿਆਨਾਂ 'ਤੇ ਹਿਮਾਂਸ਼ੀ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਹੈ। ਇਸ ਤੋਂ ਇਹ ਤਾਂ ਸਾਫ ਹੁੰਦਾ ਹੈ ਕਿ ਹੁਣ ਹਿਮਾਂਸ਼ੀ 'ਬਿੱਗ ਬੌਸ' ਦੇ 13ਵੇਂ ਸੀਜ਼ਨ 'ਚ ਤਾਂ ਨਜ਼ਰ ਨਹੀਂ ਆਉਣ ਵਾਲੀ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News