ਟਾਸਕ ਦੌਰਾਨ ਬੇਹੋਸ਼ ਹੋਈ ਹਿਮਾਂਸ਼ੀ ਨੂੰ ਚੁੱਕ ਕੇ ਦੋੜਿਆ ਆਸਿਮ, ਵੀਡੀਓ

2/1/2020 2:51:41 PM

ਮੁੰਬਈ(ਬਿਊਰੋ)-  ਫਿਨਾਲੇ ਨੂੰ ਕੁੱਝ ਹੀ ਦਿਨ ਦੂਰ ਹੈ ਪਰ ਸ਼ੋਅ ਵਿਚ ਡਰਾਮੇ ਅਤੇ ਕੰਟਰੋਵਰਸੀ ਦਾ ਕਾਫੀ ਮਾਹੌਲ ਦੇਖਣ ਨੂੰ ਮਿਲ ਰਿਹੈ ਹੈ। ਸ਼ੋਅ ਵਿਚ ਮੁਕਾਬਲੇਬਾਜ਼ਾਂ ਦੇ ਕਨੈਕਸ਼ੰਸ ਦੇ ਆਉਣ ਨਾਲ ਸ਼ੋਅ ਇਕ ਇੰਟਰੈਸਟਿੰਗ ਮੋੜ ਲੈ ਚੁੱਕਿਆ ਹੈ। ਸ਼ੋਅ ਵਿਚ ਮੁਕਾਬਲੇਬਾਜ਼ ਆਪਣੇ ਕੁਨੈਕਸ਼ਨ ਨਾਲ ਮਿਲ ਕੇ ਕੈਪਟੈਂਸੀ ਟਾਸਕ ਵਿਚ ਇਕ-ਦੂਜੇ ਨੂੰ ਜ਼ਬਰਦਸਤ ਟੱਕਰ ਦੇ ਰਹੇ ਹਨ ਪਰ ਟਾਸਕ ਦੌਰਾਨ ਘਰਵਾਲੇ ਜੋਸ਼ ਵਿਚ ਹੋਸ਼ ਖੋਹ ਬੈਠਦੇ ਹਨ ਅਤੇ ਧੱਕਾ-ਮੁੱਕੀ ਦੌਰਾਨ ਹਿਮਾਂਸ਼ੀ ਖੁਰਾਨਾ ਨੂੰ ਸੱਟ ਲੱਗ ਜਾਂਦੀ ਹੈ। ਸ਼ੋਅ ਦੇ ਪ੍ਰੋਮੋ ਵਿਚ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾ ਤੋਂ ਜ਼ਿਆਦਾ ਪੈਸੇ ਇਕੱਠਾ ਕਰਨ ਲਈ ਮੁਕਾਬਲੇਬਾਜ਼ ਦੇ ਕੁਨੈਕਸ਼ਨ ਤੇਜ਼ੀ ਨਾਲ ਭੱਜਦੇ ਹਨ। ਇਸ ਦੌਰਾਨ ਵਿਕਾਸ ਗੁਪਤਾ ਹਿਮਾਂਸ਼ੀ ਖੁਰਾਨਾ ’ਤੇ ਉੱਤੇ ਡਿੱਗ ਜਾਂਦੇ ਹਨ। ਵਿਕਾਸ ਦੇ ਹਿਮਾਂਸ਼ੀ ’ਤੇ ਡਿੱਗਣ ਨਾਲ ਉਨ੍ਹਾਂ ਨੂੰ ਸੱਟ ਲੱਗ ਜਾਂਦੀ ਹੈ ਅਤੇ ਹਿਮਾਂਸ਼ੀ ਬੇਹੋਸ਼ ਹੋ ਜਾਂਦੀ ਹੈ। ਹਿਮਾਂਸ਼ੀ ਦੇ ਬੇਹੋਸ਼ ਹੋਣ ’ਤੇ ਟਾਸਕ ਨੂੰ ਵਿਚਕਾਰ ਹੀ ਰੋਕ ਦਿੱਤੀ ਜਾਂਦਾ ਹੈ। ਇਸ ਤੋਂ ਬਾਅਦ ਆਸਿਮ ਹਿਮਾਂਸ਼ੀ ਨੂੰ ਗੋਦੀ ਵਿਚ ਚੁੱਕ ਕੇ ਕੰਫੈਸ਼ਨ ਰੂਮ ਵੱਲ ਲੈ ਕੇ ਭੱਜਦੇ ਹਨ ਅਤੇ ਇੱਥੇ ਹੀ ਸ਼ੋਅ ਦਾ ਪ੍ਰੋਮੋ ਖਤਮ ਹੋ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਿਮਾਂਸ਼ੀ ਖੁਰਾਨਾ ਨੂੰ ਕਿਤੇ ਜ਼ਿਆਦਾ ਸੱਟ ਤਾਂ ਨਹੀਂ ਲੱਗ ਗਈ।

 
 
 
 
 
 
 
 
 
 
 
 
 
 

What happened to #HimanshiKhurana 😟😟😟.. . Do Follow @mrkhabri & @_utsavmaurya_ and Never miss un update . 👉Exclusive News & leakages only . 👉Turn on post Notification for Exclusive Update. 🔹🔹🔹🔹🔹🔹🔹🔹🔹🔹 . #biggboss13 #artisingh #shehnaazgill #ShefaliBagga #asimRiaz #MahiraSharma #ParasChhabra #AbuMalik #SidharthShukla #siddharthadey #Devoleenabhattacharjee #DaljeetKaur #Koenamitra #RashamiDesai #Arhaankhan #Khesarilalyadav #HimanshiKhurana #Hindustanibhau #madhurimatuli #vikasgupta #vishaladityasingh #salmankhan #mrfaisu07 #riyazaly #keepsupporting #kbye

A post shared by 𝗕𝗜𝗚𝗕𝗢𝗦𝗦 𝟭𝟯 ( 𝗠𝗿 𝗞𝗵𝗮𝗯𝗿𝗶 ) 🔵 (@mrkhabri) on Jan 31, 2020 at 11:10am PST


ਉਥੇ ਹੀ, ਸ਼ੋਅ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਦੇ ਘਰ ਵਿਚ ਦੁਬਾਰਾ ਐਂਟਰੀ ਕਰਨ ਨਾਲ ਇਕ ਵਾਰ ਫਿਰ ਆਸਿਮ ਅਤੇ ਹਿਮਾਂਸ਼ੀ ਦੇ ਰਿਸ਼ਤੇ ਚਰਚਾ ਵਿਚ ਬਣੇ ਹੋਏ ਹਨ। ਆਸਿਮ ਨੇ ਨੈਸ਼ਨਲ ਟੈਲੀਵਿਜਨ ’ਤੇ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ, ਹਾਲਾਂਕਿ ਹਿਮਾਂਸ਼ੀ ਨੇ ਅਜੇ ਤੱਕ ਆਸਿਮ ਨਾਲ ਆਪਣੀ ਫੀਲਿੰਗਸ ਦਾ ਇਜ਼ਹਾਰ ਨਹੀਂ ਕੀਤਾ ਹੈ।
PunjabKesari
ਉਥੇ ਹੀ, ਬੀਤੇ ਐਪੀਸੋਡ ਵਿਚ ਟਾਸਕ ਦੌਰਾਨ ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਦੇ ਭਰਾ ਵਿਚਕਾਰ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ। ਸ਼ਹਿਨਾਜ਼ ਦੇ ਭਰੇ ਨੇ ਪਾਰਸ ਨੂੰ ਮਾਹਿਰਾ ਦਾ ਪੱਪੂ ਕਿਹਾ, ਜਿਸ ਨੂੰ ਸੁਣ ਕੇ ਮਾਹਿਰਾ ਅਤੇ ਪਾਰਸ ਦੋਵੇਂ ਹੀ ਕਾਫੀ ਭੜਕਦੇ ਹੋਏ ਦਿਖਾਈ ਦਿੱਤੇ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਗੇਮ ਕਿਹੜਾ ਮੋੜ ਲੈਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News