ਕ੍ਰਿਕੇਟ ਦੀ ਦੀਵਾਨੀ ਹੈ ਹਿਮਾਂਸ਼ੀ ਖੁਰਾਣਾ, ਵਾਇਰਲ ਹੋਈ ਪੁਰਾਣੀ ਵੀਡੀਓ
5/22/2020 11:52:24 AM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਜਗਤ ਦੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਸੈਲੀਬ੍ਰੇਟੀ ਕਿਕ੍ਰੇਟ ਲੀਗ ਦਾ ਹੈ। ਵੀਡੀਓ 'ਚ ਦੇਖ ਸਕਦੇ ਹੋ ਹਿਮਾਂਸ਼ੀ ਖੁਰਾਣਾ ਬੌਲਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ ਅਤੇ ਵੀਡੀਓ 'ਚ ਪੰਜਾਬੀ ਗੀਤ ਵੀ ਸੁਣਨ ਨੂੰ ਮਿਲ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬਾਸ' ਦੇ 13ਵੇਂ ਸੀਜ਼ਨ ਤੋਂ ਸੁਰਖੀਆਂ 'ਚ ਆਈ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਹੈ।
Himashi Khurana during CCL 👌 Admin @prabhvirdhaliwal
A post shared by Instant Pollywood (@instantpollywood) on May 21, 2020 at 1:35am PDT
ਲਾਕਡਾਊਨ ਦੌਰਾਨ ਹਿਮਾਂਸ਼ੀ ਨੇ ਲੋਕਾਂ ਦਾ ਵੀ ਖੂਬ ਮਨੋਰੰਜਨ ਕੀਤਾ। ਹਾਲ ਹੀ 'ਚ ਉਸ ਨੇ ਘਰ 'ਚ ਰੈਂਪ ਵਾਕ ਕਰਦਿਆਂ ਦਾ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਇਸ ਵੀਡੀਓ ਨੂੰ ਇਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।
@nidhe_k Alice from @aliwarofficial @kunwararorax and my brother @apramdeep
A post shared by Himanshi Khurana 👑 (@iamhimanshikhurana) on May 19, 2020 at 8:10am PDT
ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ 'ਸੂਟ ਦਵਾਦੇ' ਲੈ ਕੇ ਆ ਰਹੀ ਹੈ। ਹਿਮਾਂਸ਼ੀ ਖੁਰਾਣਾ ਆਸਿਮ ਰਿਆਜ਼ ਨਾਲ ਆਪਣੇ ਰਿਲੇਸ਼ਨਸਿਪ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਗਾਇਕਾ ਨੇਹਾ ਕੱਕੜ ਦੇ ਗੀਤ 'ਚ ਵੀ ਦੋਵੇਂ ਇਕੱਠੇ ਅਦਾਕਾਰੀ ਕਰਦੇ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ