ਕੀ ਹੁਣ ਹਿਮਾਂਸ਼ੀ ਖੁਰਾਨਾ ਬਣੇਗੀ ''ਬਿੱਗ ਬੌਸ 13'' ਦੀ ਅਗਲੀ ਨਵੀਂ ਕਪਤਾਨ?

11/9/2019 9:01:36 AM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਦੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਨੇ ਪਿਛਲੇ ਹਫਤੇ ਰਿਐਲਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਜ਼ਬਰਦਸਤ ਐਂਟਰੀ ਮਾਰੀ ਹੈ। ਇਸ ਤੋਂ ਇਲਾਵਾ ਕਈ ਹੋਰ ਨਵੇਂ ਚਿਹਰੇ ਵੀ ਬਿੱਗ ਬੌਸ ਦੇ ਘਰ 'ਚ ਸ਼ਾਮਲ ਹੋਏ ਸਨ। ਇਸ ਵਾਰ ਘਰ ਦੇ 'ਕੈਪਟਨ ਸੀ' ਦੀ ਪ੍ਰਕਿਰਿਆ ਦੇ ਲਈ ਹਿਮਾਂਸ਼ੀ ਖੁਰਾਨਾ ਤੇ ਸ਼ੈਫਾਲੀ ਜਰੀਵਾਲਾ ਨੂੰ ਚੁਣਿਆ ਗਿਆ। ਕੈਪਟਨ ਦੀ ਚੋਣ ਵਾਲੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਕੈਪਟਨ ਦੀ ਚੋਣ ਲਈ ਘਰਵਾਲਿਆਂ ਨੇ ਜਿਸ ਨੂੰ 'ਕੈਪਟਨ ਸੀ' ਦੇ ਰੂਪ 'ਚ ਪਸੰਦ ਨਹੀਂ ਕਰਦੇ ਉਸ ਦੇ ਮੂੰਹ 'ਤੇ ਰਿਜੈਕਟ ਦੀ ਸਟੈੱਪ ਲਗਾ ਕੇ ਆਪਣੀ ਵੋਟ ਦੇਣੀ ਹੈ। ਇਸ ਤੋਂ ਬਾਅਦ ਘਰਦਿਆਂ ਨੇ ਇਸ ਪ੍ਰਕਿਰਿਆ 'ਚ ਭਾਗ ਲਿਆ ਤੇ ਦੋਵੇਂ ਕੰਟੈਸਟੈਂਟਸ ਨੂੰ ਬਰਾਬਰੀ ਦੇ ਵੋਟ ਮਿਲੇ, ਜਿਸ ਤੋਂ ਬਾਅਦ ਅਗਲਾ ਕੈਪਟਨ ਕੌਣ ਹੋਵੇਗਾ ਇਸ ਦਾ ਫੈਸਲਾ ਹੁਣ ਘਰ ਦੀ ਪਹਿਲੀ ਕੈਪਟਨ ਆਰਤੀ ਸਿੰਘ ਦੇ ਹੱਥ 'ਚ ਆ ਚੁੱਕਿਆ ਹੈ। ਇਸ ਦਾ ਖੁਲਾਸਾ ਬਹੁਤ ਜਲਦ ਹੋਵੇਗਾ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਹਿਮਾਂਸ਼ੀ ਖੁਰਾਨਾ ਜਾਂ ਫਿਰ ਸ਼ੈਫਾਲੀ ਜਰੀਵਾਲਾ ਦੋਵਾਂ ਚੋਂ ਕੌਣ ਹੋਵੇਗੀ ਬਿੱਗ ਬੌਸ ਦੀ ਦੂਜੀ ਕੈਪਟਨ।

 
 
 
 
 
 
 
 
 
 
 
 
 
 

Ghar ke naye captain chunne ki prakriya ka nikla ek samaan nateeja! @iamhimanshikhurana aur @shefalijariwala mein se @artisingh5 kisey chunengi #vivo captain jaaniye aaj raat 10:30 baje. Anytime on @voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 7, 2019 at 11:00pm PST


ਦੱਸਣਯੋਗ ਹੈ ਕਿ ਹਿਮਾਂਸ਼ੀ ਦੀ ਐਂਟਰੀ ਤੋਂ ਬਾਅਦ ਦੋਵਾਂ ਵਿਚਕਾਰ ਕਾਫੀ ਕੜਵਾਹਟ ਦੇਖਣ ਨੂੰ ਮਿਲੀ। ਸ਼ੋਅ 'ਚ ਆਉਣ ਤੋਂ ਬਾਅਦ ਹਿਮਾਂਸ਼ੀ ਨੇ ਸ਼ਹਿਨਾਜ਼ ਨਾਲ ਆਪਣੀ ਪੁਰਾਣੀ ਦੁਸ਼ਮਣੀ ਦੇ ਬਾਰੇ ਖੁੱਲ੍ਹ ਕੇ ਦੱਸਿਆ, ਜਿਸ ਤੋਂ ਬਾਅਦ ਸ਼ਹਿਨਾਜ਼ ਅਤੇ ਹਿਮਾਂਸ਼ੀ ਖੁਰਾਨਾ ਵਿਚਕਾਰ ਲੜਾਈ ਅਤੇ ਗਲਤਫਹਿਮੀਆਂ ਦੇਖਣ ਨੂੰ ਮਿਲੀਆਂ। ਸ਼ੋਅ 'ਚ ਹਿਮਾਂਸ਼ੀ ਨੇ ਦੱਸਿਆ ਕਿ ਸ਼ਹਿਨਾਜ਼ ਨੇ ਮੇਰੀ ਮਾਂ ਬਾਰੇ ਕਾਫੀ ਗਲਤ ਬੋਲਿਆ ਸੀ, ਇਸ ਲਈ ਮੈਂ ਚਾਹੁੰਦੀ ਹਾਂ ਕਿ ਸ਼ਹਿਨਾਜ਼ ਮੇਰੀ ਮਾਂ ਕੋਲੋਂ ਨੈਸ਼ਨਲ ਟੀ. ਵੀ. 'ਤੇ ਮੁਆਫੀ ਮੰਗੇ। ਹਾਲਾਂਕਿ ਕਾਫੀ ਵਿਵਾਦ ਤੋਂ ਬਾਅਦ ਸ਼ਹਿਨਾਜ਼ ਨੇ ਹਿਮਾਂਸ਼ੀ ਖੁਰਾਨਾ ਦੀ ਮਾਂ ਕੋਲੋਂ ਨੈਸ਼ਨਲ ਟੀ.ਵੀ. 'ਤੇ ਮੁਆਫੀ ਮੰਗ ਲਈ ਹੈ। ਸ਼ਹਿਨਾਜ਼ ਦੀ ਮੁਆਫੀ ਤੋਂ ਬਾਅਦ ਪਾਰਸ , ਹਿਮਾਂਸ਼ੀ ਨੂੰ ਕਹਿੰਦੇ ਹਨ ਕਿ ਹੁਣ ਤਾਂ ਠੀਕ ਹੈ? ਹਿਮਾਂਸ਼ੀ ਵੀ ਠੀਕ ਹੈ ਕਹਿ ਕੇ ਗੱਲ ਖਤਮ ਕਰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News