ਬਾਲੀਵੁੱਡ ਸਿੰਗਰ ਹਿਮੇਸ਼ ਰੇਸ਼ਮੀਆ ਦੀ ਕਾਰ ਦਾ ਹੋਇਆ ਐਕਸੀਡੈਂਟ

7/2/2019 4:09:07 PM

ਮੁੰਬਈ(ਬਿਊਰੋ)— ਬਾਲੀਵੁੱਡ ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮੀਆ ਦੀ ਕਾਰ ਦਾ ਮੁੰਬਈ-ਪੂਣੇ ਐਕਸਪ੍ਰੈੱਸਵੇ 'ਤੇ ਬੁੱਧਵਾਰ ਨੂੰ ਐਕਸੀਡੈਂਟ ਹੋ ਗਿਆ। ਸੂਤਰਾਂ ਮੁਤਾਬਕ, ਇਸ ਐਕਸੀਡੈਂਟ 'ਚ ਡਰਾਈਵਰ ਰਾਮ ਰੰਜਨ ਜ਼ਖਮੀ ਹੋ ਗਿਆ। ਹਾਲਾਂਕਿ ਕਾਰ 'ਚ ਹਿਮੇਸ਼ ਰੇਸ਼ਮੀਆ ਨਹੀਂ ਸਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਕਸੀਡੈਂਟ ਬਾਰੇ 'ਚ ਹਿਮੇਸ਼ ਰੇਸ਼ਮੀਆ ਨੇ ਗੱਲ ਕਰਦੇ ਹੋਏ ਕਿਹਾ,''ਮੈਂ ਘਟਨਾ ਸਮੇਂ ਕਾਰ 'ਚ ਨਹੀਂ ਸੀ ਅਤੇ ਡਰਾਈਵਰ ਵੀ ਬਿਲਕੁੱਲ ਠੀਕ ਹੈ। ਉਸ ਦੇ ਪੈਰ 'ਤੇ ਸੱਟ ਲੱਗੀ ਹੈ ਅਤੇ ਉਹ ਹਸਪਤਾਲ 'ਚ ਹੈ। ਅਸੀਂ ਜਲਦ ਹੀ ਉਸ ਨੂੰ ਵਾਪਸ ਲੈ ਆਵਾਂਗੇ।''
PunjabKesari
ਇਸ ਦੇ ਨਾਲ ਹੀ ਹਿਮੇਸ਼ ਰੇਸ਼ਮੀਆ ਨੇ ਦੱਸਿਆ ਕਿ ਉਹ ਵਾਸ਼ਰੂਮ ਜਾਣ ਲਈ ਆਪਣੀ ਕਾਰ 'ਚੋਂ ਉੱਤਰੇ ਸਨ, ਇਸੇ ਦੌਰਾਨ ਇਕ ਦੂਜੀ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਮ ਰੰਜਨ ਮੇਰਾ ਡਰਾਈਵਰ ਨਹੀਂ ਹੈ ਸਗੋਂ ਉਹ ਮੇਰੇ ਪਿਤਾ ਜੀ ਦਾ ਡਰਾਈਵਰ ਹੈ। ਦੱਸਣਯੋਗ ਹੈ ਕਿ ਹਿਮੇਸ਼ ਰੇਸ਼ਮੀਆ ਨੇ ਰਿਐਲਿਟੀ ਸ਼ੋਅਜ਼ ਨੂੰ ਜੱਜ ਕਰਨ ਤੋਂ ਇਲਾਵਾ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹਿਮੇਸ਼ ਰੇਸ਼ਮੀਆ ਨੇ ਬਾਲੀਵੁੱਡ ਨੂੰ ਅਜਿਹੇ ਗੀਤ ਦਿੱਤੇ ਹਨ, ਜਿਸ ਨੂੰ ਲੋਕ ਕਦੇ ਭੁਲਾ ਨਹੀਂ ਪਾਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News