ਹਿੰਦੁਸਤਾਨੀ ਭਾਊ ਨੇ ਏਕਤਾ ਕਪੂਰ ਖਿਲਾਫ ਦਰਜ ਕਰਵਾਈ FIR, ਲਾਇਆ ਇਹ ਗੰਭੀਰ ਦੋਸ਼

6/2/2020 8:41:15 AM

ਨਵੀਂ ਦਿੱਲੀ (ਬਿਊਰੋ) : ਯੂਟਿਊਬ ਸੈਂਸ਼ੇਸ਼ਨ ਅਤੇ 'ਬਿੱਗ ਬੌਸ 13' ਫੇਮ ਹਿੰਦੁਸਤਾਨੀ ਭਾਊ (ਵਿਕਾਸ ਪਾਠਕ) ਦੇ ਨਿਸ਼ਾਨੇ 'ਤੇ ਇਸ ਵਾਰ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਆ ਗਈ ਹੈ। ਹਿੰਦੁਸਤਾਨੀ ਭਾਊ ਨੇ ਏਕਤਾ ਤੇ ਉਨ੍ਹਾਂ ਦੀ ਮਾਂ ਖਿਲਾਫ ਮੁੰਬਈ ਦੇ ਖਾਰ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕਰਵਾਈ ਹੈ। ਭਾਊ ਨੇ ਐਤਵਾਰ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟਰ ਸਾਂਝਾ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਬਾਲੀਵੁੱਡ ਦੀ ਜਾਨੀ-ਮਾਨੀ ਹਸਤੀ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਵਾਲੇ ਹਨ। ਹਾਲਾਂਕਿ ਉਸ ਪੋਸਟਰ 'ਚ ਉਨ੍ਹਾਂ ਨੇ ਨਾ ਤਾਂ ਏਕਤਾ ਦਾ ਨਾਂ ਲਿਖਿਆ ਸੀ ਅਤੇ ਨਾ ਹੀ ਉਨ੍ਹਾਂ ਦੀ ਮਾਂ ਦਾ ਨਾਂ ਲਿਖਿਆ ਸੀ ਪਰ ਹੁਣ ਭਾਊ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ, ਜਿਸ 'ਚ ਉਹ ਖਾਰ ਪੁਲਸ ਸਟੇਸ਼ਨ ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਨ੍ਹਾਂ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਨੇ ਏਕਤਾ ਤੇ ਸ਼ੋਭਾ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਵੀਡੀਓ 'ਚ ਉਨ੍ਹਾਂ ਨੇ ਸ਼ਿਕਾਇਤ ਦੀ ਕਾਪੀ ਵੀ ਪਬਲਿਕ ਨੂੰ ਦਿਖਾਈ ਹੈ।

ਕੀ ਹੈ ਦੋਸ਼
ਭਾਊ ਦਾ ਦੋਸ਼ ਹੈ ਕਿ ਏਕਤਾ ਨੇ ਆਪਣੀ ਇਕ ਵੈੱਬ ਸੀਰੀਜ਼ ਜਿਸ ਦਾ ਨਾਂ ਹੈ 'ਐਕਸ ਐਕਸ ਐਕਸ' 'ਚ ਭਾਰਤੀ ਜਵਾਨ ਦਾ ਅਪਮਾਨ ਕੀਤੀ ਹੈ। ਭਾਊ ਨੇ ਕਿਹਾ ਕਿ ਏਕਤਾ ਕਪੂਰ ਨੇ ਆਪਣੀ ਇਕ ਵੈੱਬ ਸੀਰੀਜ਼ 'ਚ ਆਰਮੀ ਦੇ ਜਵਾਨ ਦੀ ਕਹਾਣੀ ਦਿਖਾਈ ਹੈ ਕਿ ਇਕ ਜਵਾਨ ਡਿਊਟੀ 'ਤੇ ਜਾਂਦਾ ਹੈ ਤੇ ਉਸ ਦੀ ਪਤਨੀ ਹੈ ਕਿ ਵਿਅਕਤੀ ਦੇ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੀ ਹੈ। ਇਸ ਦੌਰਾਨ ਉਹ ਦੂਜੇ ਆਦਮੀ ਨੂੰ ਮਿਲਟਰੀ ਡਰੈੱਸ ਪਹਿਨਾਉਂਦੀ ਹੈ ਤੇ ਉਸ ਨੂੰ ਪਾੜ ਦਿੰਦੀ ਹੈ। ਭਾਊ ਨੇ ਇਸ ਸੀਨ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ ਤੇ ਏਕਤਾ ਤੇ ਉਸ ਦੀ ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਭਾਊ ਨੇ ਕਿਹਾ ਕਿ ਇਹ ਨਿੰਦਣਯੋਗ ਹੈ, ਇਹ ਸਾਡੇ ਜਵਾਨਾਂ ਦਾ ਅਪਮਾਨ ਹੈ। ਮੈਨੂੰ ਅਫਸਰਾਂ ਨੇ ਕਿਹਾ ਕਿ ਉਹ ਇਸ 'ਤੇ ਕਾਰਵਾਈ ਕਰਨਗੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਭਾਊ ਨੇ ਆਪਣੇ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਕਿ ਏਕਤਾ ਕਪੂਰ ਜਾਂ ਉਨ੍ਹਾਂ ਦੀ ਟੀਮ ਵੱਲੋਂ ਅਜੇ ਤਕ ਇਸ ਐੱਫ. ਆਈ. ਆਰ. 'ਤੇ ਕੋਈ ਜਵਾਬ ਨਹੀਂ ਆਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News