ਹਿੰਦੁਸਤਾਨੀ ਭਾਊ ਨੇ ਸ਼ਹਿਨਾਜ਼ ਨੂੰ ਬੋਲੇ ਤਿੱਖੇ ਬੋਲ, ਹਿਮਾਂਸ਼ੀ ਦੇ ਨਿਕਲੇ ਹੰਝੂ (ਵੀਡੀਓ)

11/9/2019 11:09:25 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਸ਼ੋਅ 'ਚ ਬੀਤੇ ਦਿਨੀਂ ਇਕ ਮਨੋਰੰਜਕ ਪ੍ਰੋਗਰਾਮ ਦੇਖਣ ਨੂੰ ਮਿਲਿਆ। ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਘਰ 'ਚ ਐਂਟਰੀ ਲੈਂਦੇ ਹੀ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋਏ ਇਕ ਨਕਲੀ ਟਾਸਕ ਕਰਵਾ ਦਿੱਤਾ ਹੈ। ਟਾਸਕ 'ਚ ਹਮੇਸ਼ਾ ਵਾਂਗ ਕੰਟੈਸਟੈਂਟਸ ਆਪਸ 'ਚ ਭਿੜ ਗਏ, ਜਿਸ ਤੋਂ ਬਾਅਦ ਹਿੰਦੁਸਤਾਨੀ ਭਾਊ ਨੇ ਸ਼ਹਿਨਾਜ਼ ਕੌਰ ਗਿੱਲ ਦੀ ਖੂਬ ਝਾੜ-ਝੰਬ ਕੀਤੀ। ਬਿੱਗ ਬੌਸ ਦੇ ਘਰ 'ਚ ਵਾਪਸ ਆ ਕੇ ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਸਾਰੇ ਘਰਵਾਲਿਆਂ ਨੂੰ ਕਿਹਾ ਕਿ ਬਿੱਗ ਬੌਸ ਨੇ ਉਨ੍ਹਾਂ ਇਕ ਕੰਮ ਸੌਂਪਿਆ ਹੈ ਹਾਲਾਂਕਿ ਬਿੱਗ ਬੌਸ ਨੇ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਸੀ। ਦੋਵਾਂ ਨੇ ਘਰਵਾਲਿਆਂ ਨਾਲ ਨਿਊਜ਼ ਰੂਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਹੋਸਟ ਤਹਿਸੀਨੀ ਪੂਨਾਵਾਲਾ ਹੈ। ਸਭ ਤੋਂ ਪਹਿਲਾਂ ਤਹਿਸੀਨ ਨੇ ਸ਼ਹਿਨਾਜ਼ ਗਿੱਲ ਨੂੰ ਬੁਲਾਇਆ, ਜਿਨ੍ਹਾਂ ਨੇ ਸਿਧਾਰਥ ਸ਼ੁਕਲਾ ਬਾਰੇ ਕਈ ਸਾਰੀਆਂ ਬੁਰੀਆਂ ਗੱਲਾਂ ਕਹੀਆਂ ਹਨ।

ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਭਾਊ ਕਾਫੀ ਨਾਰਾਜ਼ ਹੋ ਗਏ ਤੇ ਉਨ੍ਹਾਂ ਸ਼ਹਿਨਾਜ਼ ਨੂੰ ਘੱਟ ਬੋਲਣ ਨੂੰ ਕਿਹਾ ਪਰ ਉਹ ਲਗਾਤਾਰ ਬੋਲਦੀ ਹੀ ਰਹੀ। ਭਾਊ ਸ਼ਹਿਨਾਜ਼ ਨੂੰ ਅਹਿਸਾਨ ਫਰਾਮੋਸ਼ ਦੱਸਦੇ ਹਨ। ਭਾਊ ਨੇ ਸ਼ਹਿਨਾਜ਼ ਨੂੰ ਕਿਹਾ ਕਿ ਸਾਰੇ ਤੇਰੇ ਨਾਲ ਖੜ੍ਹੇ ਹੋਏ ਸਨ ਪਰ ਤੂਂ ਖੁਦ ਸਾਰਿਆਂ ਨੂੰ ਅਲੱਗ ਕਰ ਦਿੱਤਾ ਹੈ।

 
 
 
 
 
 
 
 
 
 
 
 
 
 

@hindustanibhau ne karaaya @shehnaazgill ko sach ka saamna! Dekhiye aaj raat 10:30 baje. Anytime on @voot @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 8, 2019 at 12:45am PST


ਦੱਸ ਦਈਏ ਕਿ ਅੱਗ ਭਾਊ ਨੇ ਸ਼ਹਿਨਾਜ਼ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੈਨੂੰ ਜੋ ਪ੍ਰਸਿੱਧੀ ਮਿਲੀ ਹੈ, ਉਸ ਦਾ ਗਲਤ ਇਸਤੇਮਾਲ ਨਾ ਕਰ। ਬਾਅਦ 'ਚ ਉਨ੍ਹਾਂ ਹਿਮਾਂਸ਼ੀ ਦਾ ਸਪੋਰਟ ਕਰਦਿਆਂ ਕਿਹਾ ਕਿ ਹਿਮਾਂਸ਼ੀ ਨੇ ਘਰ 'ਚ ਆ ਕੇ ਤੇਰੀਆਂ ਗੱਲਾਂ ਨਹੀਂ ਕੀਤੀਆਂ, ਤੂੰ ਖੁਦ ਸਾਰਿਆਂ ਨੂੰ ਦੱਸਿਆ ਅਤੇ ਅੱਜ ਵੀ ਤੂੰ ਉਸ ਨਾਲ ਲੜਦੀ ਹੈ। ਇਹ ਸੁਣ ਕੇ ਹਿਮਾਂਸ਼ੀ ਖੁਰਾਨਾ ਆਪਣੇ ਹੰਝੂ ਰੋਕ ਨਾ ਸਕੀ ਅਤੇ ਰੋਣ ਲੱਗ ਜਾਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News