ਸੈਕਸ ਰੈਕੇਟ ਦੇ ਧੰਦੇ ''ਚ ਦੋਸ਼ੀ ਪਾਈ ਗਈ ਮਸ਼ਹੂਰ ਅਦਾਕਾਰਾ, ਹੋ ਸਕਦੀ ਉਮਰਕੈਦ

9/13/2019 2:04:57 PM

ਮੁੰਬਈ (ਬਿਊਰੋ) — ਅਮਰੀਕੀ ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਐਲੀਸਨ ਮੈਕ ਮਹਿਲਾਵਾਂ ਨੂੰ ਭੁੱਖਾ ਰੱਖ ਕੇ ਗੁਲਾਮ ਬਣਾ ਲੈਂਦੀ ਸੀ। ਮਹਿਲਾਵਾਂ ਨੂੰ ਇਸ ਕਦਰ ਮਜ਼ਬੂਰ ਕਰਦੀ ਸੀ ਕਿ ਉਹ ਆਖਿਰਕਾਰ ਦੇਹ ਵਪਾਰ ਦੇ ਧੰਦੇ 'ਚ ਆਉਣ ਨੂੰ ਤਿਆਰ ਹੋ ਜਾਂਦੀਆਂ ਸਨ। ਅਦਾਕਾਰਾ ਖੁਦ ਵੀ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਸੀ। ਅਮਰੀਕੀ ਕੋਰਟ 'ਚ ਇਸ ਮਾਮਲੇ 'ਤੇ ਤਕਰੀਬਨ ਪੂਰੀ ਸੁਣਵਾਈ ਹੋ ਚੁੱਕੀ ਹੈ। ਹੁਣ ਅਦਾਕਾਰਾ ਨੂੰ ਘੱਟੋਂ-ਘੱਟ 20 ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਅਦਾਕਾਰਾ ਨੂੰ ਜਿਸਮਫਰੋਸ਼ੀ ਤੇ ਦੇਹ-ਵਪਾਰ ਲਈ ਮਹਿਲਾਵਾਂ ਨੂੰ ਗੁਲਾਮ ਬਣਨ ਦੇ ਦੋ ਦੋਸ਼ 'ਚ ਦੋਸ਼ੀ ਸਿੱਧ ਕੀਤਾ ਗਿਆ ਹੈ। ਕੁਝ ਅਮਰੀਕੀ ਵੈੱਬਸਾਈਟ ਮੁਤਾਬਕ, ਅਦਾਕਾਰਾ ਨੂੰ 40 ਸਾਲ ਜਾਂ ਉਮਰਕੈਦ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਅਦਾਕਾਰਾ ਦੀ ਸਜ਼ਾ ਨੂੰ ਲੈ ਕੇ ਅੰਤਿਮ ਫੈਸਲਾ ਜੱਜ ਨਿਕੋਲਸ ਜੀ ਗਰੌਫਿਸ ਕਰਨਗੇ।

ਡੇਢ ਸਾਲ ਪਹਿਲਾ ਹੋਈ ਸੀ ਗ੍ਰਿਫਤਾਰੀ
ਅਦਾਕਾਰਾ ਨੂੰ 20 ਅਪ੍ਰੈਲ 2018 ਨੂੰ ਗ੍ਰਿਫਤਾਰ ਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਕੈਲੀਫੋਰਨੀਆ ਦੇ ਘਰ 'ਚ ਨਜ਼ਰਬੰਦ ਰੱਖਿਆ ਗਿਆ ਸੀ। ਇਥੋ ਉਸ ਦੀ ਸੁਣਵਾਈ ਟੀ. ਵੀ. ਸਕ੍ਰੀਨ ਦੇ ਸਾਹਮਣੇ ਹੁੰਦੀ ਸੀ। ਇਸ ਦੌਰਾਨ ਕੇਸ ਦੀਆਂ ਕਈ ਪਰਤਾਂ ਖੁੱਲ੍ਹੀਆਂ। ਠੀਕ 1 ਸਾਲ ਬਾਅਦ ਅਪ੍ਰੈਲ 2019 'ਚ ਅਦਾਕਾਰਾ ਨੇ ਆਪਣੇ ਸਾਰੇ ਦੋਸ਼ ਕਬੂਲ ਲਏ। ਹੁਣ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਹਾਲਾਂਕਿ ਪਹਿਲਾ ਹੀ ਛੋਟੀ ਅਦਾਲਤ ਅਦਾਕਾਰਾ ਨੂੰ 20 ਸਾਲ ਦੀ ਸਜ਼ਾ ਦੇ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News