ਬੇਹੱਦ ਫਨੀ ਅੰਦਾਜ਼ ''ਚ ਹਨੀ ਸਿੰਘ ਨੇ ਪੂਰਾ ਕੀਤਾ ''ਬੋਤਲ ਕੈਪ ਚੈਲੇਂਜ'' (ਵੀਡੀਓ)

7/9/2019 9:17:13 AM

ਜਲੰਧਰ (ਬਿਊਰੋ) — 'ਕਿੱਕੀ ਚੈਲੇਂਜ' ਤੋਂ ਬਾਅਦ ਇਨ੍ਹੀਂ ਦਿਨੀਂ ਸਿਤਾਰਿਆਂ 'ਤੇ 'ਬੋਤਲ ਕੈਪ ਚੈਲੇਂਜ' ਦਾ ਕਰੇਜ਼ ਚੜ੍ਹਿਆ ਹੋਇਆ ਹੈ। ਜੀ ਹਾਂ, ਆਮ ਲੋਕਾਂ ਤੋਂ ਲੈ ਕੇ ਫਿਲਮੀ ਸਿਤਾਰੇ ਇਸ ਚੈਲੇਂਜ ਦਾ ਖੂਬ ਆਨੰਦ ਲੈ ਰਹੇ ਹਨ। ਇਸ ਚੁਣੌਤੀਪੂਰਨ ਚੈਲੇਂਜ ਨੂੰ ਪੰਜਾਬੀ ਅਤੇ ਬਾਲੀਵੁੱਡ ਮਸ਼ਹੂਰ ਗਾਇਕ ਹਨੀ ਸਿੰਘ ਨੇ ਵੀ ਸਵੀਕਾਰ ਕੀਤਾ ਹੈ। ਹਾਲ ਹੀ 'ਚ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਹੀ ਅੰਦਾਜ਼ 'ਚ ਇਹ ਚੈਲੇਂਜ ਪੂਰਾ ਕੀਤਾ ਹੈ। ਜੀ ਹਾਂ ਹਨੀ ਸਿੰਘ ਨੇ ਮਜ਼ਾਕੀਆ ਤਰੀਕੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਇਹ ਚੁਣੌਤੀ ਨੂੰ ਪੂਰਾ ਕੀਤਾ।

ਕੀ ਹੈ 'ਬੋਤਲ ਕੈਪ ਚੈਲੇਂਜ'?
ਦੱਸ ਦਈਏ 'ਬੋਤਲ ਕੈਪ ਚੈਲੇਂਜ' 'ਚ ਕੈਮਰੇ ਅੱਗੇ ਵੱਖਰੇ ਅੰਦਾਜ਼ 'ਚ ਬੋਤਲ ਦਾ ਢੱਕਣ ਖੋਲ੍ਹਣਾ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਚੈਲੇਂਜ ਨੂੰ ਲੱਤ ਨਾਲ ਪੂਰਾ ਕਰਦੇ ਹਨ। ਦੱਸ ਦਈਏ ਇਹ ਚੈਲੇਂਜ ਦੁਨੀਆਂ ਭਰ 'ਚ ਬਹੁਤ ਵਾਇਰਲ ਹੋ ਰਿਹਾ ਹੈ। ਕਈ ਭਾਰਤੀ ਸਿਤਾਰੇ ਵੀ ਇਸ ਚੈਲੇਂਜ ਨੂੰ ਪੂਰਾ ਕਰਦੇ ਨਜ਼ਰ ਆ ਚੁੱਕੇ ਹਨ, ਜਿਨ੍ਹਾਂ 'ਚ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਤੇ ਗੋਵਿੰਦਾ ਵਰਗੇ ਬਾਲੀਵੁੱਡ ਸਟਾਰਸ ਦੇ ਨਾਂ ਸ਼ਾਮਲ ਹਨ। ਹੁਣ ਹਨੀ ਸਿੰਘ ਵੀ ਇਸ ਚੈਲੇਂਜ ਨੂੰ ਕਰਦੇ ਹੋਏ ਸੁਰਖੀਆਂ ਛਾਏ ਹੋਏ ਹਨ।

 

 
 
 
 
 
 
 
 
 
 
 
 
 
 

Here’s my #bottlecapchallenge Yo Yo Style with #khadkeglassy . @zeemusiccompany @balajimotionpictures @sidmalhotra @parineetichopra @ektaravikapoor @ashokmastie

A post shared by Yo Yo Honey Singh (@yyhsofficial) on Jul 8, 2019 at 1:56am PDT

'ਮੱਖਣਾ' ਗੀਤ ਨੂੰ ਲੈ ਕੇ ਘਿਰੇ ਵਿਵਾਦਾਂ 'ਚ
ਹਨੀ ਸਿੰਘ ਨੇ 'ਮੱਖਣਾ' ਗੀਤ ਨਾਲ 3 ਸਾਲ ਬਾਅਦ ਇੰਡਸਟਰੀ 'ਚ ਵਾਪਸੀ ਕੀਤੀ ਹੈ ਪਰ ਇਸ ਗੀਤ 'ਚ ਮਹਿਲਾਵਾਂ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤਣ 'ਤੇ ਮਹਿਲਾ ਕਮਿਸ਼ਨ ਪੰਜਾਬ ਨੇ ਪੁਲਸ ਸ਼ਿਕਾਇਤ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News