ਬਾਲੀਵੁੱਡ ਨੂੰ ਅੰਡਰਵਰਲਡ ਦੇ ਦਲਦਲ ''ਚੋਂ ਕੱਢਣ ਵਾਲੀ ਸੁਸ਼ਮਾ ਸਵਰਾਜ, ਭਾਰਤੀ ਸਿਨੇਮਾ ਕਰਜ਼ਦਾਰ

8/7/2019 4:54:28 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਤੇ ਅੰਡਰਵਰਲਡ ਦਾ ਪੁਰਾਣਾ ਕਨੈਕਸ਼ਨ ਰਿਹਾ ਹੈ। ਇਕ ਸਮਾਂ ਸੀ ਜਦੋਂ ਮੁੰਬਈ 'ਚ ਬਾਲੀਵੁੱਡ ਅੰਡਰਵਰਲਡ ਦੇ ਸਾਏ 'ਚ ਸਨ। ਗੈਂਗਸਟਰ ਮੂਵੀ ਫਾਈਨੇਂਜ਼ ਕਰਦੇ ਸਨ ਅਤੇ ਡਾਇਰੈਕਟ ਹਫਤਾ ਦਿੱਤਾ ਜਾਂਦਾ ਸੀ। ਬਾਲੀਵੁੱਡ ਨੂੰ ਅੰਡਰਵਰਲਡ ਤੋਂ ਮੁਕਤੀ ਦਿਵਾਉਣ 'ਚ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਭਾਰਤੀ ਸਿਨੇਮਾ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਸੁਸ਼ਮਾ ਸਵਰਾਜ ਸਾਲ 1998 'ਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। 

ਫਿਲਮ ਪ੍ਰੋਡਕਸ਼ਨ ਤੋਂ ਫਿਲਮ ਇੰਡਸਟਰੀ ਬਣਾਉਣ 'ਚ ਨਿਭਾਈ ਅਹਿਮ ਭੂਮਿਕਾ
ਉਸ ਸਮੇਂ ਉਨ੍ਹਾਂ ਨੇ ਬਾਲੀਵੁੱਡ ਨੂੰ ਫਿਲਮ ਪ੍ਰੋਡਕਸ਼ਨ ਤੋਂ ਫਿਲਮ ਇੰਡਸਟਰੀ ਬਣਾਉਣ ਤੱਕ ਦੇ ਸਫਰ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਅਰਸੇ ਦੌਰਾਨ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਫਿਲਮ ਪ੍ਰੋਡਕਸ਼ਨ ਨੂੰ ਇਕ ਉਦਯੋਗ ਦੇ ਰੂਪ 'ਚ ਘੋਸ਼ਿਤ ਕਰਨਾ ਸੀ, ਜਿਸ ਨਾਲ ਭਾਰਤੀ ਫਿਲਮ ਉਦਯੋਗ ਨੂੰ ਬੈਂਕ ਤੋਂ ਕਰਜ ਮਿਲ ਸਕਦਾ ਸੀ।

ਦੂਜਿਆਂ ਦੀ ਮਦਦ ਲਈ ਹਮੇਸ਼ਾ ਰਹਿੰਦੇ ਸਨ ਅੱਗੇ
ਸੁਸ਼ਮਾ ਸਵਰਾਜ ਇਕ ਆਵਾਜ਼ ਬੁਲਾਰੀ ਸੀ। ਉਹ ਟਵਿਟਰ 'ਤੇ ਇਕ ਮਸ਼ਹੂਰ ਚਿਹਰਾ ਸੀ। ਸੁਸ਼ਮਾ ਇਕ ਮਜ਼ਬੂਤ ਸ਼ਖਸੀਅਤ ਹੈ। ਉਹ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਰਹਿੰਦੇ ਸਨ। ਉਨ੍ਹਾਂ ਨੇ ਕਈ ਲੋਕਾਂ ਨੂੰ ਆਪਣੇ ਦੇਸ਼ 'ਚ ਵਾਪਸ ਪਰਤਣ 'ਚ ਮਦਦ ਕੀਤੀ ਹੈ। 

ਫਿਲਮੀ ਸਿਤਾਰਿਆਂ ਨੇ ਰਿਹਾ ਗੂੜ੍ਹਾ ਰਿਸ਼ਤਾ
ਹਿੰਦੀ ਸਿਨੇਮਾ ਨਾਲ ਸੁਸ਼ਮਾ ਸਵਰਾਜ ਦਾ ਡੂੰਘਾ ਰਿਸ਼ਤਾ ਰਿਹਾ ਹੈ। ਸੁਸ਼ਮਾ ਸਵਰਾਜ ਬਾਲੀਵੁੱਡ ਸਿਤਾਰਿਆਂ ਨਾਲ ਮਿਲਣ ਕਈ ਖਾਸ ਮੌਕਿਆਂ 'ਤੇ ਜਾਇਆ ਕਰਦੇ ਸਨ। ਉਥੇ ਹੀ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਨੂੰ ਮਿਲਣ ਲਈ ਆਇਆ ਕਰਦੇ ਸਨ।

ਮੰਗਲਵਾਰ ਲਿਆ ਆਖਰੀ ਸਾਹ
ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸੁਸ਼ਮਾ ਸਵਰਾਜ ਦੇ ਦਿਹਾਂਤ ਨਾਲ ਬਾਲੀਵੁੱਡ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ 'ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸੁਸ਼ਮਾ ਸਵਰਾਜ ਕਾਫੀ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ। ਬੀਮਾਰੀ ਕਾਰਨ ਉਨ੍ਹਾਂ ਨੇ ਸਾਲ 2019 ਲੋਕ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News