ਟਿਕ ਟੌਕ ਤੋਂ ਕਿਵੇਂ ਹੁੰਦੀ ਮੋਟੀ ਕਮਾਈ, ਜਾਣੋ ਖਾਸ ਤਰੀਕੇ

5/21/2020 10:18:51 AM

ਜਲੰਧਰ (ਬਿਊਰੋ) : ਅੱਜਕੱਲ੍ਹ ਸੋਸ਼ਲ ਮੀਡੀਆ ਐਪ ਟਿਕ-ਟੌਕ ਦਾ ਕਾਫੀ ਬੋਲਬਾਲਾ ਹੈ। ਪੰਜਾਬ 'ਚ ਹੀ ਕਿੰਨੇ ਟਿਕ-ਟੌਕ ਸਟਾਰ ਹਨ। ਆਪਣੀ ਵੱਖਰੀ ਪਛਾਣ ਕਾਇਮ ਕਰਨ ਲਈ ਲੋਕ ਅਜੀਬੋ-ਗਰੀਬ ਹਰਕਤਾਂ ਤੋਂ ਇਲਾਵਾ, ਕਾਮੇਡੀ, ਕਰਤੱਬ ਤੇ ਆਪਣਾ ਹੁਨਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਸਿਰਫ ਮਸ਼ਹੂਰ ਹੋਣ ਤੋਂ ਇਲਾਵਾ ਟਿਕ-ਟੌਕ ਦੀ ਵਰਤੋਂ ਕਮਾਈ ਲਈ ਵੀ ਹੋ ਰਹੀ ਹੈ। ਉਂਝ ਤਾਂ ਜੋ ਜਿੰਨੇ ਵੱਧ ਵਿਊਜ਼ ਅਤੇ ਲਾਈਕ ਹੁੰਦੇ ਹਨ ਓਨੀ ਵੱਧ ਕਮਾਈ ਪਰ ਅੱਜ ਅਸੀਂ ਤੁਹਾਨੂੰ Tik-Tok ਦੇ ਕੁਝ ਸੀਕ੍ਰੇਟ ਦੱਸਦੇ ਹਾਂ, ਜਿਸ ਤੋਂ ਲੋਕਾਂ ਨੂੰ ਆਮ ਨਾਲੋਂ ਵੱਧ ਕਮਾਈ ਹੁੰਦੀ ਹੈ।
ਸੋਸ਼ਲ ਮੀਡੀਆ ਐਪਲੀਕੇਸ਼ਨ ਟਿਕ-ਟੌਕ ਜ਼ਰੀਏ 15 ਸੈਕਿੰਡ ਲੰਬੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਜਾ ਸਕਦੀ ਹੈ। ਇਹ ਇਕ ਚਾਈਨੀਜ਼ ਸੋਸ਼ਲ ਮੀਡੀਆ ਐਪ ਹੈ ਅਤੇ ਚੀਨ ਦੇ ਬਾਹਰ ਵੀ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਸਾਲ 2019 'ਚ ਦੁਨੀਆ ਭਰ 'ਚ ਵ੍ਹੱਟਸਐਪ ਤੋਂ ਬਾਅਦ ਸਭ ਤੋਂ ਜ਼ਿਆਦਾ ਟਿਕ-ਟੌਕ ਨੂੰ ਹੀ ਡਾਊਨਲੋਡ ਕੀਤਾ ਗਿਆ।
ਇਸ ਦੇ ਇੰਟਰਨੈਸ਼ਨਲ ਵਰਸ਼ਨ ਨੂੰ ਇਕ ਬਿਲੀਅਨ ਤੋਂ ਵੀ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਇਕੱਲੇ ਭਾਰਤ 'ਚ ਟਿਕ-ਟੌਕ ਨੂੰ 100 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੋਇਆ ਹੈ। ਇਕਨੌਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਐਪ ਨੂੰ ਹਰ ਮਹੀਨੇ ਲਗਪਗ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ। ਟਿਕ-ਟੌਕ ਸਟਾਰ ਗਿਰੀਸ਼ ਭੱਟ ਦੱਸਦੇ ਹਨ ਕਿ ਜ਼ਿਆਦਾਤਰ ਯੂਜ਼ਰ ਕੋਸ਼ਿਸ਼ ਕਰਦੇ ਹਨ ਕਿ ਉਹ ਵੀਡੀਓ ਜ਼ਰੀਏ ਆਪਣੇ ਫਾਲੋਅਰਜ਼ ਵਧਾ ਲੈਣ ਤੇ ਫਿਰ ਉਨ੍ਹਾਂ ਦੀ ਆਮਦਨ ਸ਼ੁਰੂ ਹੋ ਜਾਵੇ।

ਗਿਰੀਸ਼ ਮੁਤਾਬਕ ਐਪ ਤੋਂ ਕਮਾਈ ਦੀ ਸ਼ੁਰੂਆਤ ਲਈ ਇਹ ਜ਼ਰੂਰੀ ਹੈ ਕਿ ਤੁਹਾਡੀ ਵੀਡੀਓ ਨੂੰ ਲੋਕ ਬੇਹੱਦ ਪਸੰਦ ਕਰਨ। ਹਾਲਾਂਕਿ, ਵੀਡੀਓ ਹਰਮਨ ਪਿਆਰੀ ਹੋਣ ਨਾਲ ਕਮਾਈ ਤਾਂ ਹੁੰਦੀ ਹੈ ਪਰ ਨਜ਼ਾਰੇਦਾਰ ਕਮਾਈ ਲਈ ਕੁਝ ਖਾਸ ਤਰੀਕੇ ਹਨ, ਜਿਨ੍ਹਾਂ ਰਾਹੀਂ ਯੂਜ਼ਰ ਆਪਣੀ ਆਮਦਨ ਵਧਾ ਸਕਦੇ ਹਨ।

1. ਜ਼ਿਆਦਾ ਫਾਲੋਅਰਜ਼ ਵਾਲੇ ਲੋਕ ਆਪਣੇ ਯੂਟਿਊਬ ਤੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਇਸ ਨਾਲ ਜੋੜ ਸਕਦੇ ਹਨ। ਅਜਿਹੇ ਵਿਚ ਸਾਰੇ ਅਕਾਊਂਟ ਲਿੰਕ ਹੋ ਜਾਂਦੇ ਹਨ ਅਤੇ ਯੂਜ਼ਰ ਨੂੰ ਆਪਣੇ ਯੂਟਿਊਬ ਅਕਾਊਂਟ ਦੇ ਵਿਊਜ਼ ਵਧਾਉਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਹ ਯੂਟਿਊਬ ਤੋਂ ਵੀ ਆਪਣੀ ਕਮਾਈ ਵਧਾ ਸਕਦਾ ਹੈ।
2. ਇਸ ਤੋਂ ਇਲਾਵਾ ਜ਼ਿਆਦਾ ਫਾਲੋਅਰਜ਼ ਵਾਲੇ ਯੂਜ਼ਰਜ਼ ਨੂੰ ਕੰਪਨੀ ਖੁਦ ਸੰਪਰਕ ਕਰਦੀ ਹੈ ਅਤੇ ਉਨ੍ਹਾਂ ਨੂੰ ਬ੍ਰਾਂਡ ਕੰਟੈਂਟ ਪ੍ਰਮੋਟ ਕਰਨ ਲਈ ਕਿਹਾ ਜਾਂਦਾ ਹੈ। ਇਸ ਨਾਲ ਕੰਪਨੀ ਅਤੇ ਯੂਜ਼ਰ ਦੋਵਾਂ ਨੂੰ ਵਿੱਤੀ ਫਾਇਦਾ ਮਿਲਦਾ ਹੈ। ਬ੍ਰਾਂਡ ਕੰਟੈਂਟ ਦੀ ਪ੍ਰਮੋਸ਼ਨ ਸਿੱਧੀ ਵੀ ਕੀਤੀ ਜਾ ਸਕਦੀ ਹੈ ਤੇ ਹੈਸ਼ਟੈਗ ਨੂੰ ਪ੍ਰਮੋਟ ਕਰਨ ਦੇ ਨਾਲ ਵੀ ਹੁੰਦੀ ਹੈ।
ਅਜਿਹੇ 'ਚ ਯੂਜ਼ਰਜ਼ ਆਪਣੀ ਵੀਡੀਓ ਨਾਲ ਉਨ੍ਹਾਂ ਹੈਸ਼ਟੈਗ ਦਾ ਇਸਤੇਮਾਲ ਕਰਦੇ ਹਨ।
3. ਤੀਸਰਾ ਤਰੀਕਾ ਕੁਝ ਅਸਿੱਧਾ ਹੈ। ਕਈ ਯੂਜ਼ਰਜ਼ ਆਪਣੇ ਪੱਧਰ 'ਤੇ ਹੋਰਨਾਂ ਕੰਪਨੀਆਂ ਨਾਲ ਗੱਲਬਾਤ ਕਰ ਉਨ੍ਹਾਂ ਦੇ ਪ੍ਰੋਡਕਟਸ ਨੂੰ ਆਪਣੀ ਵੀਡੀਓ 'ਚ ਵਰਤ ਕੇ ਪੈਸੇ ਕਮਾਉਂਦੇ ਹਨ। ਇਸ ਕੰਪਨੀ ਦਾ ਪ੍ਰਚਾਰ ਸਿੱਧਾ ਜਨਤਾ ਤਕ ਹੁੰਦਾ ਹੈ ਅਤੇ ਕਾਫੀ ਸਸਤਾ ਵੀ ਪੈਂਦਾ ਹੈ। ਯੂਜ਼ਰ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਵਿਊਜ਼, ਲਾਈਕ, ਕੁਮੈਂਟ ਤੇ ਸ਼ੇਅਰ ਦੇ ਅਨੁਪਾਤ ਨੂੰ ਦੇਖਦੇ ਹੋਏ ਤੈਅ ਹੁੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News